ਬਿਹਾਰ : ਸਾਬਕਾ ਕੇਂਦਰੀ ਮੰਤਰੀ ਰਘੁਨਾਥ ਦਾ ਦਿਹਾਂਤ

01/15/2018 6:46:07 PM

ਪਟਨਾ— ਸਾਬਕਾ ਕੇਂਦਰੀ ਮੰਤਰੀ ਅਤੇ ਆਰ. ਜੇ. ਡੀ. ਦੇ ਸੀਨੀਅਰ ਆਗੂ ਰਘੁਨਾਥ ਝਾਅ ਦਾ ਦਿੱਲੀ ਦੇ ਇਕ ਹਸਪਤਾਲ 'ਚ ਸੋਮਵਾਰ ਨੂੰ ਦਿਹਾਂਤ ਹੋ ਗਿਆ। ਰਘੁਨਾਥ ਝਾਅ ਦੇ ਪੁੱਤਰ ਅਤੇ 2 ਵਾਰ ਆਰ. ਜੇ. ਡੀ. ਤੋਂ ਵਿਧਾਇਕ ਰਹੇ ਅਜੀਤ ਕੁਮਾਰ ਝਾਅ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਨ੍ਹਾ ਦੇ ਪਿਤਾ ਰਘੁਨਾਥ ਝਾਅ ਨੇ ਦਿੱਲੀ ਸਥਿਤ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਆਖਰੀ ਸਾਹ ਲਿਆ। ਉਹ 79 ਸਾਲ ਦੇ ਸਨ। 
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਘੁਨਾਥ ਝਾਅ ਦੇ ਦਿਹਾਂਤ 'ਤੇ ਦੁਖ ਪ੍ਰਗਟਾਇਆ। ਮੁੱਖ ਮੰਤਰੀ ਨੇ ਆਪਣੇ ਸ਼ੋਕ ਸੰਦੇਸ਼ 'ਚ ਕਿਹਾ ਕਿ ਉਹ ਇਕ ਹੁਨਰਮੰਦ ਰਾਜਨੇਤਾ ਅਤੇ ਸਮਾਜਸੇਵੀ ਸਨ। ਉਨ੍ਹਾਂ ਦੇ ਦਿਹਾਂਤ ਨਾਲ ਨਾ ਸਿਰਫ ਰਾਜਨੀਤ ਬਲਕਿ ਸਮਾਜਿਕ ਖੇਤਰਾਂ 'ਚ ਵੀ ਹਾਨੀ ਹੋਈ ਹੈ। ਰਘੁਨਾਥ ਝਾਅ ਦੇ ਪੁੱਤਰ ਅਜੀਤ ਨੇ ਦੱਸਿਆ ਕਿ ਉਨ੍ਹਾ ਦੇ ਪਿਤਾ ਦਾ ਅੰਤਿਮ ਸੰਸਕਾਰ ਕੱਲ ਸ਼ਿਵਹਰ ਜਿਲਾ ਦੇ ਪਿਪਰਾਹੀ ਸਥਿਤ ਉਨ੍ਹਾਂ ਦੇ ਜੱਦੀ ਪਿੰਡ 'ਚ ਕੀਤਾ ਜਾਵੇਗਾ।