ਆਪਣੀ ਮੰਗ ਵਿਆਹੁਣ ਲਈ ਹੜ੍ਹ ਦੇ ਪਾਣੀ ਨੂੰ ਵੀ ਪਾਰ ਕਰ ਗਿਆ ਇਹ ਲਾੜਾ

08/11/2020 3:11:43 PM

ਬਿਹਾਰ- ਬਿਹਾਰ ਇਸ ਸਮੇਂ ਪੂਰੀ ਤਰ੍ਹਾਂ ਹੜ੍ਹ ਦੀ ਲਪੇਟ 'ਚ ਆਇਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਇੱਥੇ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਇਸ ਅਨੋਖੇ ਵਿਆਹ ਦਾ ਗਵਾਹ ਬਣਨ ਲਈ ਪਿੰਡ ਦੇ ਕਈ ਲੋਕ ਇਕੱਠੇ ਹੋਏ। ਸਾਰੇ ਲੋਕ ਨੱਚਦੇ-ਟੱਪਦੇ ਲਾੜੀ ਦੇ ਘਰ ਪਹੁੰਚੇ। ਬਾਰਾਤ ਸਮਸਤੀਪੁਰ ਦੇ ਤਾਜਪੁਰ ਥਾਣੇ ਦੇ ਮੁਸਾਪੁਰ ਪਿੰਡ ਤੋਂ ਮੁਜ਼ੱਫਰਪੁਰ ਦੇ ਸਕਰਾ ਦੇ ਭਟੰਡੀ ਪਿੰਡ ਆਈ ਸੀ।

ਮੁਸਾਪੁਰ ਦੇ ਮੁਹੰਮਦ ਹਸਨ ਰਜਾ ਅਤੇ ਸਕਰਾ ਭਟੰਡੀ ਪਿੰਡ ਦੀ ਮਜਦਾ ਖਾਤੂਨ ਦਾ ਨਿਕਾਹ ਤੈਅ ਸੀ। ਇਸੇ ਦਰਮਿਆਨ ਮੁਰੌਲ ਦੇ ਮੁਹੰਮਦਪੁਰ ਕੋਠੀ 'ਚ ਤਿਰਹੁਤ ਨਗਰ ਦਾ ਬੰਨ੍ਹ ਟੁੱਟਣ ਕਾਰਨ ਪਿੰਡ ਹੜ੍ਹ ਦੇ ਪਾਣੀ ਨਾਲ ਘਿਰ ਗਿਆ। ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਨਿਕਾਹ ਦੀ ਤਰੀਖ਼ ਬਦਲਣ 'ਤੇ ਦੋਹਾਂ ਪੱਖਾਂ ਨੇ ਵਿਚਾਰ ਕੀਤਾ ਪਰ ਗੱਲ ਨਹੀਂ ਬਣੀ ਅਤੇ ਨਿਕਾਹ ਤੈਅ ਤਰੀਖ਼ 'ਤੇ ਹੀ ਕਰਨ 'ਤੇ ਗੱਲ ਹੋਈ। ਚਾਰੇ ਪਾਸੇ ਹੜ੍ਹ ਦੇ ਪਾਣੀ ਨਾਲ ਘਿਰੇ ਭਟੰਡੀ ਪਿੰਡ 'ਚ ਵਿਆਹ ਦੀ ਤਿਆਰੀ 'ਚ ਟੈਂਟ ਲਈ ਸਾਮਾਨ ਕਈ ਵਾਰ ਲਿਆਏ ਅਤੇ ਵਾਪਸ ਕਰ ਆਏ। 

 ਬਰਾਤ ਆਉਣ ਤੋਂ ਪਹਿਲਾਂ ਲੋਕਾਂ ਨੇ ਸਥਿਤੀ ਦਾ ਜਾਇਜ਼ਾ ਲਿਆ। ਫਿਰ ਲਾੜੀ ਦੇ ਘਰ ਤੱਕ ਪਹੁੰਚਣ 'ਚ ਆ ਰਹੀਆਂ ਪਰੇਸ਼ਾਨੀਆਂ ਬਾਰੇ ਯੋਜਨਾ ਬਣਾ ਕੇ ਅੱਗੇ ਵਧੇ। ਕਈ ਜਗ੍ਹਾ ਪਾਣੀ ਗੋਢਿਆਂ ਤੋਂ ਉੱਪਰ ਸੀ। ਇਸ ਦੌਰਾਨ ਸਥਾਨਕ ਨੌਜਵਾਨਾਂ ਨੇ ਲਾੜੇ ਅਤੇ ਬਰਾਤੀਆਂ ਨੂੰ ਸੁਰੱਖਿਅਤ ਲਿਜਾਉਣ 'ਚ ਮਦਦ ਕੀਤੀ। ਪੂਰੀਆਂ ਰਸਮਾਂ ਨਾਲ ਨਿਕਾਹ ਹੋਇਆ ਅਤੇ ਫਿਰ ਵਿਦਾਈ ਵੀ ਹੋਈ।

DIsha

This news is Content Editor DIsha