ਬਿਹਾਰ ਹੜ੍ਹ : ਰਾਹਤ ਕੰਮਾਂ ''ਚ ਜੁਟੀਆਂ NDRF ਦੀਆਂ ਟੀਮਾਂ

10/01/2019 3:47:21 PM

ਪਟਨਾ— ਕੇਂਦਰ ਸਰਕਾਰ ਨੇ ਬਿਹਾਰ ਵਿਚ ਹੜ੍ਹ 'ਚ ਫਸੇ ਲੋਕਾਂ ਦੀ ਮਦਦ ਲਈ ਐੱਨ. ਡੀ. ਆਰ. ਐੱਫ. ਦੇ 20 ਟੀਮਾਂ ਨੂੰ ਭੇਜਿਆ ਹੈ ਅਤੇ ਭਾਰਤੀ ਹਵਾਈ ਫੌਜ ਦੇ 2 ਹੈਲੀਕਾਪਟਰਾਂ ਨੂੰ ਕੰਮ 'ਚ ਲਾਇਆ ਹੈ। ਕੈਬਨਿਟ ਸਕੱਤਰ ਰਾਜੀਵ ਗੌਬਾ ਦੀ ਅਗਵਾਈ ਵਿਚ ਰਾਸ਼ਟਰੀ ਆਫਤ ਪ੍ਰਬੰਧਨ ਕਮੇਟੀ ਨੇ ਮੰਗਲਵਾਰ ਨੂੰ ਬਿਹਾਰ 'ਚ ਹੜ੍ਹ ਦੀ ਸਥਿਤੀ ਦੀ ਸਮੀਖਿਆ ਕੀਤੀ। ਬਿਹਾਰ ਦੇ 16 ਜ਼ਿਲੇ ਹੜ੍ਹ ਨਾਲ ਪ੍ਰਭਾਵਿਤ ਹਨ। ਐੱਨ. ਡੀ. ਆਰ. ਐੱਫ. ਦੇ 20 ਟੀਮਾਂ ਨੂੰ ਸੂਬੇ ਵਿਚ ਤਾਇਨਾਤ ਕੀਤਾ ਗਿਆ ਹੈ। ਇਸ 'ਚ 900 ਕਰਮਚਾਰੀ ਸ਼ਾਮਲ ਹਨ।

ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ 6 ਟੀਮਾਂ ਨੂੰ ਰਾਜਧਾਨੀ ਪਟਨਾ 'ਚ ਤਾਇਨਾਤ ਕੀਤਾ ਗਿਆ ਹੈ, ਜਿੱਥੇ ਪਿਛਲੇ 3 ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਵੱਡੀ ਗਿਣਤੀ ਵਿਚ ਲੋਕਾਂ ਤੋਂ ਸਥਾਨ ਖਾਲੀ ਕਰਵਾਏ ਹਨ। ਰਾਹਤ ਅਤੇ ਬਚਾਅ ਕੋਸ਼ਿਸ਼ਾਂ ਵੀ ਚੱਲ ਰਹੀਆਂ ਹਨ। ਪੰਪਾਂ ਦੀ ਮਦਦ ਨਾਲ ਕਰੀਬ 3,000 ਗੈਲਨ ਪਾਣੀ ਦੀ ਨਿਕਾਸੀ ਲਈ ਇਸਤੇਮਾਲ ਕੀਤਾ ਜਾਵੇਗਾ। ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਭੋਜਨ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਕਰ ਰਹੀ ਹੈ ਅਤੇ ਉੱਥੇ ਬਿਜਲੀ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Tanu

This news is Content Editor Tanu