ਬਿਹਾਰ ’ਚ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹਸਪਤਾਲ, 25 ਫੀਸਦੀ ਹੋ ਰਹੀ ਸਪਲਾਈ

04/21/2021 6:24:23 PM

ਨੈਸ਼ਨਲ ਡੈਸਕ– ਬਿਹਾਰ ’ਚ ਕੋਰੋਨਾ ਪੀੜਤਾਂ ਦੇ ਅੰਕੜੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਹਸਪਤਾਲਾਂ ’ਚ ਮਰੀਜ਼ਾਂ ਦੀ ਭੀੜ ਵੇਖੀ ਜਾ ਰਹੀ ਹੈ, ਇਸ ਦੇ ਨਾਲ ਹੀ ਆਕਸੀਜਨ ਦੀ ਕਮੀ ਦੀਆਂ ਖਬਰਾਂ ਵੀ ਆਉਣ ਲੱਗੀਆਂ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜਧਾਨੀ ਪਟਨਾ ਦੇ ਕਈ ਹਸਪਤਾਲਾਂ ’ਚ ਆਕਸੀਜਨ ਦੀ ਕਮੀ ਨੂੰ ਲੈ ਕੇ ਜਲਦ ਸਪਲਾਈ ਕਰਵਾਏ ਜਾਣ ਦਾ ਭਰੋਸਾ ਦਿੱਤਾ ਸੀ ਪਰ ਹਾਲਾਤ ਅਜੇ ਤਕ ਨਹੀਂ ਸੁਧਰ ਸਕੇ। 

ਰਾਜਧਾਨੀ ਪਟਨਾ ਦੇ ਨਿੱਜੀ ਹਸਪਤਾਲਾਂ ’ਚ ਆਕਸੀਜਨ ਸਿਲੰਡਰਾਂ ਦੀ ਭਾਰੀ ਕਮੀ ਹੈ। ਬੀਤੇ ਸ਼ੁੱਕਰਵਾਰ ਨੂੰ ਪਟਨਾ ਦੇ ਉਦਯਨ ਹਸਪਤਾਲ ’ਚ ਆਕਸੀਜਨ ਸਿਲੰਡਰਾਂ ਦੀ ਭਾਰੀ ਕਮੀ ਕਾਰਨ ਇਥੇ ਆਪਣਾ ਇਲਾਜ ਕਰਵਾ ਰਹੇ ਕਰੀਬ 40 ਕੋਵਿਡ-19 ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ। ਇਸ ਹਸਪਤਾਲ ’ਚ ਆਕਸੀਜਨ ਦੀ ਭਾਰੀ ਕਿੱਲਤ ਹੈ। 

ਹਸਪਤਾਲ ਪ੍ਰਬੰਧਨ ਨੇ ਦੱਸਿਆ ਕਿ ਮੰਗਲਵਾਰ ਨੂੰ ਸਰਕਾਰ ਵਲੋਂ 60 ਆਕਸੀਜਨ ਸਿਲੰਡਰ ਮੁਹੱਈਆ ਕਰਵਾਏ ਗਏ ਹਨ। ਹਸਪਤਾਲ ਵਲੋਂ ਦੱਸਿਆ ਗਿਆ ਕਿ ਇਥੇ ਫਿਲਹਾਲ 32 ਕੋਵਿਡ-19 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਿਸ ਲਈ ਰੋਜ਼ਾਨਾ ਕਰੀਬ 200 ਆਕਸੀਜਨ ਸਿਲੰਡਰਾਂ ਦੀ ਲੋੜ ਹੈ ਪਰ ਉਨ੍ਹਾਂ ਨੂੰ ਸਿਰਫ 25 ਫੀਸਦੀ ਹੀ ਆਕਸੀਜਨ ਸਿਲੰਡਰ ਮਿਲ ਰਹੇ ਹਨ।

Rakesh

This news is Content Editor Rakesh