ਬਿਹਾਰ ਦੇ 10ਵੀਂ ਬੋਰਡ 'ਚੋਂ ਅੱਵਲ ਰਹਿਣ ਵਾਲਾ ਹਿਮਾਂਸ਼ੂ ਪੜ੍ਹਦਾ ਸੀ 14 ਘੰਟੇ, ਜਾਣੋ ਪੂਰੀ ਕਹਾਣੀ

05/26/2020 4:33:15 PM

ਰੋਹਤਾਸ- ਬਿਹਾਰ ਬੋਰਡ ਨੇ ਮੈਟ੍ਰਿਕ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਵਾਰ ਮੈਟ੍ਰਿਕ ਦੀ ਪ੍ਰੀਖਿਆ 'ਚ ਵਿਦਿਆਰਥਣਾਂ ਦਾ ਦਬਦਬਾ ਰਿਹਾ ਹੈ। ਰੋਹਤਾਸ ਦਾ ਹਿਮਾਂਸ਼ੂ ਰਾਜ ਬਿਹਾਰ ਬੋਰਡ ਦੇ ਮੈਟ੍ਰਿਕ ਪ੍ਰੀਖਿਆ 'ਚ ਅੱਵਲ ਆਇਆ ਹੈ। ਹਿਮਾਂਸ਼ੂ ਨੇ 96.20 ਫੀਸਦੀ ਅੰਕ ਹਾਸਲ ਕੀਤੇ ਹਨ। ਉਸ ਨੂੰ 481 ਨੰਬਰ ਮਿਲੇ ਹਨ। ਟਾਪਰ ਬਣਨ ਤੋਂ ਬਾਅਦ ਹਿਮਾਂਸ਼ੂ ਨੇ ਕਿਹਾ ਕਿ ਕੋਚਿੰਗ ਨਾਲ ਪਾਪਾ ਵੀ ਪੜ੍ਹਾਈ ਕਰਵਾਉਂਦੇ ਸਨ। ਘਰ 'ਚ 14 ਘੰਟੇ ਦੀ ਪੜ੍ਹਾਈ ਕਰਦਾ ਸੀ, ਜਿਸ ਤੋਂ ਬਾਅਦ ਅੱਜ ਉਹ ਅੱਵਲ ਆਇਆ ਹੈ। ਹਿਮਾਂਸ਼ੂ ਨੇ ਕਿਹਾ ਕਿ ਉਹ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ। ਇਸ ਨੂੰ ਲੈ ਕੇ ਉਹ ਅੱਗੇ ਵੀ ਸਖਤ ਮਿਹਨਤ ਕਰੇਗਾ।

ਪਾਪਾ ਹਨ ਕਿਸਾਨ
ਹਿਮਾਂਸ਼ੂ ਨੇ ਕਿਹਾ ਕਿ ਪਾਪਾ ਕਿਸਾਨ ਹਨ। ਉਹ ਦੂਜੇ ਦੇ ਖੇਤ ਨੂੰ ਪੱਟੇ 'ਤੇ ਲੈ ਕੇ ਖੇਤੀ ਕਰਦੇ ਹਨ। ਕਈ ਵਾਰ ਤਾਂ ਪੜ੍ਹਾਈ ਦੌਰਾਨ ਆਰਥਿਕ ਸਥਿਤੀ ਖਰਾਬ ਹੋਣ ਕਾਰਨ ਪਰੇਸ਼ਾਨੀ ਵੀ ਹੋਈ ਪਰ ਕਿਸੇ ਤਰ੍ਹਾਂ ਨਾਲ ਪੜ੍ਹਾਈ ਜਾਰੀ ਰਹੀ।

ਪਿਤਾ ਨਾਲ ਬਾਜ਼ਾਰ 'ਚ ਸਬਜ਼ੀ ਵੀ ਵੇਚਦਾ ਸੀ ਹਿਮਾਂਸ਼ੂ
ਹਿਮਾਂਸ਼ੂ ਨੇ ਕਿਹਾ ਕਿ ਉਹ ਕਈ ਵਾਰ ਆਪਣੇ ਪਿਤਾ ਨਾਲ ਬਾਜ਼ਾਰ 'ਚ ਸਬਜ਼ੀ ਵੀ ਵੇਚਦਾ ਸੀ, ਜਿਸ ਨਾਲ ਉਨ੍ਹਾਂ ਦੀ ਮਦਦ ਹੋ ਸਕੇ। ਇਨ੍ਹਾਂ ਸਾਰੇ ਕੰਮਾਂ ਨੂੰ ਨਿਪਟਾਉਣ ਦੇ ਨਾਲ ਹੀ ਪੂਰੇ ਮਨ ਨਾਲ ਪੜ੍ਹਾਈ ਜਾਰੀ ਰੱਖੀ। ਇਹੀ ਕਾਰਨ ਹੈ ਕਿ ਅੱਜ ਅੱਵਲ ਆਇਆ ਹਾਂ। ਪਰਿਵਾਰ ਦੀ ਆਰਥਿਕ ਸਥਿਤੀ ਮਜ਼ਬੂਤ ਨਹੀਂ ਹੈ।

ਅੱਜ ਦੁਪਹਿਰ ਜਾਰੀ ਹੋਇਆ ਸੀ ਨਤੀਜਾ
ਦੱਸਣਯੋਗ ਹੈ ਕਿ ਬਿਹਾਰ ਮੈਟ੍ਰਿਕ ਨਤੀਜੇ ਲਈ ਵਿਦਿਆਰਥੀ ਕਾਫੀ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸਨ। ਕਾਫੀ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਬੋਰਡ ਨੇ ਦੁਪਹਿਰ 12.40 ਵਜੇ ਮੈਟ੍ਰਿਕ ਦਾ ਰਿਜਲਟ ਜਾਰੀ ਕੀਤਾ। ਪਹਿਲੀ ਵਾਰ ਹੈ ਕਿ ਬਿਹਾਰ ਬੋਰਡ ਦਾ ਨਤੀਜਾ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਹੈ।


DIsha

Content Editor

Related News