1600 ਕਿ.ਮੀ. ਦੂਰ ਵਿਆਹ ਕਰਾਉਣ ਪੁੱਜਾ ਲਾੜਾ, ਮਾਂਗ ਭਰਾਉਣ ਮਗਰੋਂ ਦੌੜੀ ਲਾੜੀ, ਮਾਮਲਾ ਜਾਣ ਹੋਵੋਗੇ ਹੈਰਾਨ

12/12/2022 2:01:52 PM

ਭਾਗਲਪੁਰ- ਅੱਜ ਦੇ ਦੌਰ ’ਚ ਵਿਆਹ-ਸ਼ਾਦੀਆਂ ਇਕ ਮਜ਼ਾਕ ਬਣ ਕੇ ਰਹਿ ਗਈਆਂ ਹਨ। ਵਿਆਹ ’ਚ ਲਾੜੇ ਪੱਖ ਵੱਲੋਂ ਵੱਡੀਆਂ-ਵੱਡੀਆਂ ਮੰਗਾਂ ਕਾਰਨ ਵਿਆਹ ਟੁੱਟ ਜਾਂਦੇ ਹਨ ਪਰ ਬਿਹਾਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਾੜਾ ਠੱਗੀ ਦਾ ਸ਼ਿਕਾਰ ਹੋ ਗਿਆ। ਭਾਗਲਪੁਰ ਦੇ ਜ਼ਿਲ੍ਹੇ ਸੁਲਤਾਨਗੰਜ ਤੋਂ ਲੱਗਭਗ 1600 ਕਿਲੋਮੀਟਰ ਦੂਰ ਰਾਜਸਥਾਨ ਦੇ ਰਾਏਪੁਰ ਦੇ ਇਕ ਵਿਅਕਤੀ ਨੂੰ ਉਸ ਦਾ ਵਿਆਹ ਕਰਾਉਣ ਦੇ ਨਾਂ ’ਤੇ ਸੁਲਤਾਨਗੰਜ ਦੇ ਲੋਕਾਂ ਨੇ ਠੱਗ ਲਿਆ। 

ਇਹ ਵੀ ਪੜ੍ਹੋ- ਪਿਆਰ ’ਚ ਅੰਨ੍ਹੀ ਹੋਈ ਭੈਣ ਨੇ ਮਰਵਾਇਆ ਸਕਾ ਭਰਾ, ਪੁਲਸ ਨੂੰ ਖੂਹ ’ਚੋਂ ਮਿਲੀ ਸਿਰ ਵੱਢੀ ਲਾਸ਼

ਮਾਂਗ ਭਰਵਾਉਣ ਮਗਰੋਂ ਦੌੜੀ ਲਾੜੀ

ਦਰਅਸਲ ਲਾੜਾ ਕੁਝ ਲੋਕਾਂ ਨਾਲ ਬਰਾਤ ਲੈ ਕੇ ਸੁਲਤਾਨਗੰਜ ਆਇਆ ਸੀ ਪਰ ਉਸ ਨੂੰ ਮੰਡਪ ਨਹੀਂ ਦਿੱਸਿਆ। ਲਾੜੇ ਨੇ ਦੱਸਿਆ ਕਿ ਉਸ ਨੂੰ ਕਿਹਾ ਗਿਆ ਸੀ ਕਿ ਉਸ ਦਾ ਵਿਆਹ ਇਕ ਮੰਦਰ ’ਚ ਕਰਵਾਇਆ ਜਾਵੇਗਾ। ਮੰਦਰ ਪਹੁੰਚ ਕੇ ਲਾੜੇ ਨੇ ਲਾੜੀ ਦੀ ਮਾਂਗ ਭਰੀ। ਫਿਰ ਲਾੜੀ ਪੱਖ ’ਚੋਂ ਇਕ ਨੇ ਲਾੜੇ ਤੋਂ 60 ਹਜ਼ਾਰ ਰੁਪਏ ਵਿਦਾਈ ਲਈ ਕੁਝ ਸਾਮਾਨ ਖਰੀਦਣ ਦੇ ਨਾਂ ’ਤੇ ਲਏ। ਰੁਪਏ ਮਿਲਦੇ ਹੀ ਉਹ ਲੋਕ ਫਰਾਰ ਹੋ ਗਏ। ਉਨ੍ਹਾਂ ਦੀ ਭਾਲ ਵਿਚ ਜਦੋਂ ਲਾੜਾ ਅਤੇ ਬਰਾਤੀ ਗਏ ਤਾਂ ਓਧਰ ਲਾੜੀ ਵੀ ਦੌੜ ਗਈ।

ਇਹ  ਵੀ ਪੜ੍ਹੋ- ਬਹੁਪੱਖੀ ਹੁਨਰ ਦਾ ਮਾਲਕ ਹੈ ਇਹ ਮੁੰਡਾ, 16 ਸਾਲ ਦੀ ਉਮਰ ’ਚ ਪੋਸਟ ਗ੍ਰੈਜੂਏਸ਼ਨ ਕਰ ਰਚਿਆ ਇਤਿਹਾਸ 

ਲਾੜੇ ਪੱਖ ਤੋਂ ਪੂਰਾ ਖਰਚਾ ਕਰਨ ਦੀ ਸ਼ਰਤ

ਸੁਲਤਾਨਗੰਜ ਥਾਣਾ ਖੇਤਰ ਦੇ ਇਕ ਪਿੰਡ ਦੇ ਵਸਨੀਕ ਨੇ ਆਪਣੇ ਰਿਸ਼ਤੇਦਾਰ ਦੀ ਮਦਦ ਨਾਲ ਆਪਣੇ ਪਿੰਡ ਦੀ ਇਕ ਲੜਕੀ ਦਾ ਵਿਆਹ ਰਾਜਸਥਾਨ ਦੇ ਰਾਏਪੁਰ ਦੇ ਇਕ ਵਿਅਕਤੀ ਨਾਲ ਕਰਵਾਇਆ ਸੀ। ਲੜਕੀ ਦੇ ਪੱਖ ਵੱਲੋਂ ਦੱਸਿਆ ਗਿਆ ਕਿ ਉਹ ਵਿਆਹ ਕਰਵਾ ਲੈਣਗੇ ਪਰ ਵਿਆਹ ਲਈ ਖਰਚ ਨਹੀਂ ਕਰ ਸਕਣਗੇ। ਵਿਆਹ ਦਾ ਸਾਰਾ ਖਰਚਾ ਲੜਕੇ ਵਾਲੇ ਨੂੰ ਹੀ ਚੁੱਕਣਾ ਪਵੇਗਾ। ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਲਾੜਾ ਸ਼ਨੀਵਾਰ ਦੁਪਹਿਰ 12 ਵਜੇ ਜਲੂਸ ਲੈ ਕੇ ਸੁਲਤਾਨਗੰਜ ਪਹੁੰਚਿਆ। ਪਿੰਡ 'ਚ ਮੰਡਪ ਨਾ ਦਿੱਸਣ 'ਤੇ ਲੜਕਾ ਘਬਰਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਵਿਆਹ ਜਮਾਲਪੁਰ ਦੇ ਇਕ ਮੰਦਰ ਵਿਚ ਕਰਵਾਇਆ ਜਾਵੇਗਾ।

ਇਹ  ਵੀ ਪੜ੍ਹੋ-  ਆਪਣੀ ਗੰਦੀ ਕਰਤੂਤ ਲੁਕਾਉਣ ਲਈ ਪਿਓ ਨੇ ਪਹਿਲਾਂ ਪੁੱਤ ਦੇ ਹੱਥ ਵੱਢ ਬੋਰਵੈੱਲ 'ਚ ਸੁੱਟੇ, ਫਿਰ ਕਰ ਦਿੱਤਾ ਕਤਲ

Tanu

This news is Content Editor Tanu