ਬਿਹਾਰ ਦਾ ਸਭ ਤੋਂ ਵੱਡਾ ਵੈਕਸੀਨ ਸੈਂਟਰ ਤਿਆਰ, 35 ਲੱਖ ਡੋਜ਼ ਰੱਖਣ ਦਾ ਹੈ ਪ੍ਰਬੰਧ

12/24/2020 12:50:51 AM

ਪਟਨਾ - ਬਿਹਾਰ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਸਰਕਾਰ ਬਣਨ 'ਤੇ ਸਭ ਤੋਂ ਪਹਿਲਾਂ ਵੈਕਸੀਨ ਉਪਲੱਬਧ ਕਰਵਾਉਣ ਦਾ ਵਾਅਦਾ ਕੀਤਾ ਸੀ। ਸਰਕਾਰ ਬਣਨ ਤੋਂ ਬਾਅਦ ਇਸ ਦਿਸ਼ਾ ਵਿੱਚ ਤਿਆਰੀਆਂ ਵੀ ਤੇਜ਼ ਹੋ ਗਈਆਂ ਹਨ। ਕੋਰੋਨਾ ਵੈਕਸੀਨ ਦੇ ਸਾਂਭ ਸੰਭਾਲ ਅਤੇ ਵੰਡ ਨੂੰ ਲੈ ਕੇ ਨੀਤੀਸ਼ ਕੁਮਾਰ ਦੀ ਸਰਕਾਰ ਜੰਗੀ ਪੱਧਰ 'ਤੇ ਤਿਆਰੀਆਂ ਲੱਗੀ ਹੋਈ ਹੈ। ਰਾਜਧਾਨੀ ਪਟਨਾ ਦੇ ਨਾਲੰਦਾ ਮੈਡੀਕਲ ਕਾਲਜ ਅਤੇ ਹਸਪਤਾਲ ਕੰਪਲੈਕਸ ਸਥਿਤ ਸਟੇਟ ਵੈਕਸੀਨ ਸਟੋਰ ਨੂੰ ਹੁਣ ਕੋਰੋਨਾ ਵੈਕਸੀਨ ਦੇ ਸਾਂਭ ਸੰਭਾਲ ਲਈ ਪੂਰੀ ਤਰੀਕੇ ਨਾਲ ਤਿਆਰ ਕਰ ਲਿਆ ਗਿਆ ਹੈ।
ਲੋਕਾਂ ਨੂੰ ਮਿਲੀ ਰਾਹਤ, ਇਸ ਸੂਬੇ 'ਚ ਆਲੂ ਅਤੇ ਹੋਰ ਸਬਜ਼ੀਆਂ ਦੀਆਂ ਕੀਮਤਾਂ ਘੱਟੀਆਂ

ਸਟੇਟ ਵੈਕਸੀਨ ਸਟੋਰ ਬਿਹਾਰ ਵਿੱਚ ਵੈਕਸੀਨ ਭੰਡਾਰਨ ਦਾ ਸਭ ਤੋਂ ਵੱਡਾ ਕੇਂਦਰ ਹੈ। ਇਹ ਵੈਕਸੀਨ ਸੈਂਟਰ ਬਿਹਾਰ ਹੀ ਨਹੀਂ, ਦੇਸ਼ ਦੇ ਸਭ ਤੋਂ ਵੱਡੇ ਵੈਕਸੀਨ ਭੰਡਾਰਨ ਕੇਂਦਰਾਂ ਵਿੱਚੋਂ ਵੀ ਇੱਕ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੈਕਸੀਨ ਸਟੋਰ ਵਿੱਚ ਇਕੱਠੇ ਕੋਰੋਨਾ ਵੈਕਸੀਨ ਦੇ 35 ਲੱਖ ਡੋਜ਼ ਰੱਖੇ ਜਾ ਸਕਦੇ ਹਨ। ਨਾਲੰਦਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਬਿਨੋਦ ਕੁਮਾਰ ਸਿੰਘ ਨੇ ਦੱਸਿਆ ਕਿ ਸਟੇਟ ਵੈਕਸੀਨ ਸਟੋਰ ਵਿੱਚ ਕਰੀਬ 22 ਲੱਖ ਡੋਜ਼ ਰੱਖਣ ਦੀ ਵਿਵਸਥਾ ਸੀ, ਜਿਸ ਨੂੰ ਵਧਾ ਕੇ ਹੁਣ 35 ਲੱਖ ਕਰ ਦਿੱਤਾ ਗਿਆ ਹੈ।
ਵੱਧਦੇ ਪ੍ਰਦੂਸ਼ਣ 'ਤੇ CPCB ਦੀ ਕਾਰਵਾਈ, ਹਾਟ ਮਿਕਸ ਪਲਾਂਟ ਅਤੇ ਸਟੋਨ ਕਰੱਸ਼ਰ 2 ਜਨਵਰੀ ਤੱਕ ਬੰਦ

ਹਰ ਇੱਕ ਵਿਕਾਸ ਖੰਡ ਵਿੱਚ ਹੋਣਗੇ ਆਇਸ ਲਾਇੰਡ ਰੈਫਰੀਜਰੇਟਰ 
ਬਿਹਾਰ ਸਰਕਾਰ ਟੀਕਾਕਰਣ ਲਈ ਹਰ ਇੱਕ ਵਿਕਾਸ ਖੰਡ ਵਿੱਚ ਕੇਂਦਰ ਦੀ ਸਹਾਇਤਾ ਨਾਲ ਆਇਸ ਲਾਇੰਡ ਰੈਫਰੀਜਰੇਟਰ ਉਪਲੱਬਧ ਕਰਾਏ ਜਾ ਰਹੇ ਹਨ। ਹਰ ਇੱਕ ਰੈਫਰੀਜਰੇਟਰ ਵਿੱਚ ਕੋਰੋਨਾ ਵੈਕਸੀਨ ਦੀ 10 ਹਜਾਰ ਡੋਜ਼ ਰੱਖਣ ਦੀ ਵਿਵਸਥਾ ਹੈ। ਡਾਕਟਰ ਬਿਨੋਦ ਕੁਮਾਰ ਸਿੰਘ ਨੇ ਦੱਸਿਆ ਕਿ ਪ੍ਰੋਟੋਕਾਲ ਮੁਤਾਬਕ ਕੋਰੋਨਾ ਵੈਕਸੀਨ ਜਦੋਂ ਵੀ ਦੇਸ਼ ਵਿੱਚ ਉਪਲੱਬਧ ਹੋਵੇਗੀ, ਉਸ ਨੂੰ ਹਰ ਇੱਕ ਸੂਬੇ ਵਿੱਚ ਭੇਜਿਆ ਜਾਵੇਗਾ।

ਨੋਟ- ਇਸ਼ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News