ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਦੇਸ਼ ਦੇ ਸਭ ਤੋਂ ਗਰੀਬ ਰਾਜ: ਨੀਤੀ ਆਯੋਗ

11/26/2021 9:34:46 PM

ਨਵੀਂ ਦਿੱਲੀ - ਨੀਤੀ ਆਯੋਗ ਦੇ ਬਹੁ-ਆਯਾਮੀ ਗਰੀਬੀ ਸੂਚਕ ਅੰਕ (ਐੱਮ.ਪੀ.ਆਈ.) ਅਨੁਸਾਰ ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੇਸ਼ ਦੇ ਸਭ ਤੋਂ ਗਰੀਬ ਰਾਜਾਂ ਦੇ ਰੂਪ ਵਿੱਚ ਸਾਹਮਣੇ ਆਏ ਹਨ। ਇੰਡੈਕਸ ਮੁਤਾਬਕ ਬਿਹਾਰ ਦੀ 51.91 ਫ਼ੀਸਦੀ ਜਨਸੰਖਿਆ ਗਰੀਬ ਹੈ। ਉਥੇ ਹੀ ਝਾਰਖੰਡ ਵਿੱਚ 42.16 ਫ਼ੀਸਦੀ ਅਤੇ ਉੱਤਰ ਪ੍ਰਦੇਸ਼ ਵਿੱਚ 37.79 ਫ਼ੀਸਦੀ ਆਬਾਦੀ ਗਰੀਬ ਹੈ। ਸੂਚਕਾਂਕ ਵਿੱਚ ਮੱਧ ਪ੍ਰਦੇਸ਼ (36.65 ਫ਼ੀਸਦੀ) ਚੌਥੇ ਸਥਾਨ 'ਤੇ ਹੈ, ਜਦੋਂ ਕਿ ਮੇਘਾਲਿਆ (32.67 ਫ਼ੀਸਦੀ) ਪੰਜਵੇਂ ਸਥਾਨ 'ਤੇ ਹੈ। ਕੇਰਲ (0.71 ਫ਼ੀਸਦੀ), ਗੋਆ (3.76 ਫ਼ੀਸਦੀ), ਸਿੱਕਿਮ (3.82 ਫ਼ੀਸਦੀ), ਤਾਮਿਲਨਾਡੂ (4.89 ਫ਼ੀਸਦੀ) ਅਤੇ ਪੰਜਾਬ (5.59 ਫ਼ੀਸਦੀ) ਪੂਰੇ ਦੇਸ਼ ਵਿੱਚ ਸਭ ਤੋਂ ਘੱਟ ਗਰੀਬ ਲੋਕ ਵਾਲੇ ਰਾਜ ਹਨ ਅਤੇ ਸੂਚਕਾਂਕ ਵਿੱਚ ਸਭ ਤੋਂ ਹੇਠਾਂ ਹਨ। ਰਿਪੋਰਟ ਅਨੁਸਾਰ, ਭਾਰਤ ਦਾ ਰਾਸ਼ਟਰੀ ਬਹੁ-ਆਯਾਮੀ ਗਰੀਬੀ ਸੂਚਕ ਅੰਕ ਆਕਸਫੋਰਡ ਗਰੀਬੀ ਅਤੇ ਮਨੁੱਖੀ ਵਿਕਾਸ ਪਹਿਲਕਦਮੀ (ਓ.ਪੀ.ਐੱਚ.ਆਈ.) ਅਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐੱਨ.ਡੀ.ਪੀ.) ਦੁਆਰਾ ਵਿਕਸਿਤ ਵਿਸ਼ਵ ਪੱਧਰ 'ਤੇ ਮਨਜੂਰ ਅਤੇ ਮਜ਼ਬੂਤ ਪੱਧਤੀ ਦੀ ਵਰਤੋ ਕਰ ਤਿਆਰ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ - ਤਾਮਿਲਨਾਡੂ ਨੂੰ ਇੱਕ ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ 'ਚ IT ਖੇਤਰ ਦੀ ਅਹਿਮ ਭੂਮਿਕਾ: ਸਟਾਲਿਨ

ਬਹੁ-ਆਯਾਮੀ ਗਰੀਬੀ ਸੂਚਕਾਂਕ ਵਿੱਚ ਮੁੱਖ ਰੂਪ ਨਾਲ ਪਰਿਵਾਰ ਦੀ ਆਰਥਿਕ ਸਥਿਤੀ ਅਤੇ ਵਾਂਝੇ ਦੀ ਸਥਿਤੀ ਦਾ ਮੁਲਾਂਕਣ ਕੀਤਾ ਜਾਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, ਭਾਰਤ ਦੇ ਐੱਮ.ਪੀ.ਆਈ. ਵਿੱਚ ਤਿੰਨ ਸਮਾਨ ਪਹਿਲੂਆਂ -ਸਿਹਤ, ਸਿੱਖਿਆ ਅਤੇ ਜੀਵਨ ਪੱਧਰ ਨੂੰ ਮਾਪਦਾ ਹੈ। ਇਸ ਦਾ ਮੁਲਾਂਕਣ ਪੋਸਣ, ਬਾਲ ਅਤੇ ਬਾਲਗ ਮੌਤ ਦਰ, ਜਨਮ ਤੋਂ ਪਹਿਲਾਂ ਦੀ ਦੇਖਭਾਲ, ਸਕੂਲੀ ਸਿੱਖਿਆ ਦੇ ਸਾਲ, ਸਕੂਲ ਵਿੱਚ ਹਾਜ਼ਰੀ, ਖਾਣਾ ਪਕਾਉਣ ਦੇ ਬਾਲਣ, ਸਫਾਈ, ਪੀਣ ਦੇ ਪਾਣੀ, ਬਿਜਲੀ, ਘਰ, ਜਾਇਦਾਦ ਅਤੇ ਬੈਂਕ ਖਾਤੇ ਜਿਵੇਂ 12 ਸੂਚਕਾਂ ਦੇ ਜ਼ਰੀਏ ਕੀਤਾ ਜਾਂਦਾ ਹੈ। ਸਾਲ 2015 ਵਿੱਚ 193 ਦੇਸ਼ਾਂ ਦੁਆਰਾ ਅਪਣਾਏ ਗਏ ਸਸਟੇਨੇਬਲ ਡਿਵੈਲਪਮੈਂਟ ਗੋਲਸ (ਐੱਸ.ਡੀ.ਜੀ.) ਰੂਪ ਰੇਖਾ ਨੇ ਦੁਨੀਆ ਭਰ ਵਿੱਚ ਵਿਕਾਸ ਦੀ ਤਰੱਕੀ ਨੂੰ ਮਾਪਣ ਲਈ ਵਿਕਾਸ ਨੀਤੀਆਂ ਅਤੇ ਸਰਕਾਰੀ ਤਰਜੀਹਾਂ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। 

ਇਹ ਵੀ ਪੜ੍ਹੋ - ਲਾਲੂ ਪ੍ਰਸਾਦ ਯਾਦਵ ਦੀ ਸਿਹਤ ਵਿਗੜੀ, ਦਿੱਲੀ ਏਮਜ਼ ਦੇ ਐਮਰਜੈਂਸੀ ਵਿਭਾਗ 'ਚ ਦਾਖਲ

ਨੀਤੀ ਆਯੋਗ ਦੇ ਉਪ-ਪ੍ਰਧਾਨ ਰਾਜੀਵ ਕੁਮਾਰ ਨੇ ਸੂਚਕਾਂਕ ਦੀ ਪ੍ਰਸਤਾਵਨਾ ਵਿੱਚ ਕਿਹਾ, ‘‘ਭਾਰਤ ਦੇ ਰਾਸ਼ਟਰੀ ਬਹੁ-ਆਯਾਮੀ ਗਰੀਬੀ ਸੂਚਕਾਂਕ ਦਾ ਵਿਕਾਸ ਇੱਕ ਸਾਰਵਜਨਿਕ ਨੀਤੀ ਸਮੱਗਰੀ ਸਥਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਣ ਯੋਗਦਾਨ ਹੈ। ਇਹ ਬਹੁ-ਆਯਾਮੀ ਗਰੀਬੀ ਦੀ ਨਿਗਰਾਨੀ ਕਰਦਾ ਹੈ, ਗਵਾਹੀ-ਆਧਾਰਿਤ ਅਤੇ ਕੇਂਦਰਿਤ ਦਖਲਅੰਦਾਜ਼ੀ ਬਾਰੇ ਦੱਸਦਾ ਹੈ, ਤਾਂ ਕਿ ਇਹ ਯਕੀਨੀ ਹੋ ਸਕੇ ਕਿ ਕੋਈ ਵੀ ਪਿੱਛੇ ਨਾ ਰਹੇ। ਕੁਮਾਰ ਨੇ ਅੱਗੇ ਕਿਹਾ ਕਿ ਭਾਰਤ ਦੇ ਪਹਿਲੇ ਰਾਸ਼ਟਰੀ ਐੱਮ.ਪੀ.ਆਈ. ਦੀ ਇਹ ਬੇਸਲਾਈਨ ਰਿਪੋਰਟ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨ.ਐੱਫ.ਐੱਚ.ਐੱਸ.) ਦੀ 2015-16 ਦੀ ਸੰਦਰਭ ਮਿਆਦ 'ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਐੱਮ.ਪੀ.ਆਈ. ਨੂੰ 12 ਪ੍ਰਮੁੱਖ ਹਿੱਸਿਆਂ ਦੀ ਵਰਤੋ ਕਰਕੇ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਸਿਹਤ ਅਤੇ ਪੋਸਣ, ਸਿੱਖਿਆ ਅਤੇ ਜੀਵਨ ਪੱਧਰ ਵਰਗੇ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati