ਸਾਈਬਰ ਕ੍ਰਾਈਮ ਦਾ ਵੱਡਾ ਠੱਗ ਸ਼ਿਕੰਜੇ ’ਚ, ਲਗਜ਼ਰੀ ਕਾਰ ਤੇ ਕਰੋੜਾਂ ਦੀ ਜਾਇਦਾਦ ਮਿਲੀ

01/30/2020 1:59:30 AM

 

ਜਾਮਤਾੜਾ — ਝਾਰਖੰਡ ਦੇ ਸੰਘਣੇ ਜੰਗਲਾਂ ਵਾਲਾ ਜਾਮਤਾੜਾ ਇਲਾਕਾ ਸਾਈਬਰ ਅਪਰਾਧੀਆਂ ਦਾ ਵੱਡਾ ਅੱਡਾ ਬਣ ਗਿਆ ਹੈ। ਜਾਮਤਾੜਾ ਪੁਲਸ ਨੇ ਸਾਈਬਰ ਅਪਰਾਧੀ ਟਿੰਕੂ ਮੰਡਲ ਨਾਂ ਦੇ ਸ਼ਾਤਰ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਠੱਗੀ ਦੇ ਪੈਸਿਆਂ ਨਾਲ ਐਸ਼ ਕਰਦਾ ਸੀ।

ਜਾਂਚ ਵਿਚ ਪਤਾ ਲੱਗਾ ਕਿ ਉਹ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ। ਉਸ ਕੋਲ 4 ਮੋਬਾਇਲ, 7 ਸਿਮ ਕਾਰਡ, ਵੱਖ-ਵੱਖ ਬੈਂਕਾਂ ਦੀਆਂ ਪਾਸ ਬੁੱਕਾਂ, ਚੈੱਕ ਬੁੱਕਾਂ ਅਤੇ 13 ਹਜ਼ਾਰ ਦੀ ਨਕਦੀ ਤੋਂ ਇਲਾਵਾ ਇਕ ਮਹਿੰਦਰਾ ਕੇ. ਯੂ. ਵੀ. ਕਾਰ ਬਰਾਮਦ ਹੋਈ ਹੈ। ਪੁਲਸ ਅਨੁਸਾਰ ਟਿੰਕੂ ਮੰਡਲ ਨੇ ਜਾਮਤਾੜਾ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਮਕਾਨ ਬਣਾਇਆ ਹੈ। ਟਿੰਕੂ ਮੰਡਲ ਨੂੰ ਫਰਜ਼ੀ ਬੈਂਕ ਅਧਿਕਾਰੀ ਬਣ ਕੇ 10 ਲੱਖ ਰੁਪਏ ਠੱਗਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਜ਼ਮਾਨਤ ’ਤੇ ਛੁੱਟਣ ਤੋਂ ਬਾਅਦ ਟਿੰਕੂ ਫਿਰ ਤੋਂ ਸਾਈਬਰ ਕ੍ਰਾਈਮ ਕਰਨ ਲੱਗਾ ਅਤੇ ਇਸ ਰਾਹੀਂ ਕਰੋੜਾਂ ਦੀ ਜਾਇਦਾਦ ਬਣਾਈ।


Inder Prajapati

Content Editor

Related News