ਰਾਇਗੜ੍ਹ ''ਚ ਵੱਡਾ ਸੜਕ ਹਾਦਸਾ, ਟਰੱਕ ਨੇ ਵੈਨ ਨੂੰ ਦਰੜਿਆ, ਚਾਰ ਦੀ ਮੌਤ

10/01/2020 2:19:42 AM

ਰਾਇਗੜ੍ਹ - ਛੱਤੀਸਗੜ੍ਹ ਦੇ ਰਾਇਗੜ੍ਹ 'ਚ ਬੁੱਧਵਾਰ ਰਾਤ ਹੋਏ ਇੱਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਰਾਇਗੜ੍ਹ ਐੱਸ.ਪੀ. ਸੰਤੋਸ਼ ਸਿੰਘ ਨੇ ਦੱਸਿਆ ਹੈ ਕਿ ਟਰੱਕ ਅਤੇ ਪਿਕ-ਅਪ ਵੈਨ 'ਚ ਟੱਕਰ ਇੰਨੀ ਜ਼ੋਰਦਾਰ ਸੀ ਕਿ ਵੈਨ ਇੱਕਦਮ ਜ਼ਮੀਨ ਨਾਲ ਹੀ ਚਿਪਕ ਗਈ। ਹਾਦਸੇ 'ਚ ਵੈਨ ਸਵਾਰ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਪੁਲਸ ਨੇ ਮਾਮਲੇ 'ਚ ਜਾਂਚ ਦੀ ਗੱਲ ਕਹੀ ਹੈ।
 


Inder Prajapati

Content Editor

Related News