ਸ਼ਰਧਾਲੂਆਂ ਲਈ ਵੱਡੀ ਖਬਰ, ਮਾਤਾ ਵੈਸ਼ਨੋ ਦੇਵੀ ਮੰਦਰ 'ਚ ਲਗਾਇਆ ਗਿਆ ਸੋਨੇ ਦਾ ਗੇਟ

10/02/2019 12:43:59 AM

ਕਟੜਾ (ਭਾਸ਼ਾ)- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਵਿਚ ਮਾਤਾ ਵੈਸ਼ਨੋ ਦੇਵੀ ਦੇ ਗੁਫਾ ਵਿਚ ਮੰਦਰ ਦੀ ਐਂਟਰੀ 'ਤੇ ਸੋਨੇ ਨਾਲ ਜੜਿਆ ਗੇਟ ਬਣਾਇਆ ਗਿਆ ਹੈ, ਜਿਸ ਨੂੰ ਮੰਗਲਵਾਰ ਨੂੰ ਰਸਮੀ ਤੌਰ 'ਤੇ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ। ਇਹ ਸੋਨੇ ਦੇ ਪੱਤਰ ਨਾਲ ਜੜਿਆ ਗੇਟ ਕਟਰਾ ਵਿਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਵਿਚ ਕੁਦਰਤੀ ਗੁਫਾ ਮੰਦਰ ਦੇ ਬਾਹਰ ਸਥਿਤ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈ ਬੋਰਡ ਦੇ ਸੀ.ਈ.ਓ. ਸਿਮਰਨਦੀਪ ਸਿੰਘ ਨੇ ਦੱਸਿਆ ਕਿ ਤੀਜੇ ਨਰਾਤੇ ਮੌਕੇ ਵੈਦਿਕ ਮੰਤਰਾਂ ਦਾ ਉਚਾਰਨ ਅਤੇ ਹੋਰ ਰਸਮਾਂ ਦੇ ਨਾਲ ਸੋਨੇ ਦੇ ਪੱਤਰ ਜੜਿਆ ਗੇਟ ਦਾ ਉਦਘਾਟਨ ਕੀਤਾ ਗਿਆ।

ਖਬਰਾਂ ਅਨੁਸਾਰ, ਸੋਨੇ ਦਾ ਦਰਵਾਜ਼ਾ ਮੌਜੂਦਾ ਦਰਵਾਜ਼ੇ ਦੀ ਜਗ੍ਹਾ ਲਗਾਇਆ ਜਾਵੇਗਾ। ਖਬਰਾਂ ਅਨੁਸਾਰ ਇਸ ਗੇਟ ਨੂੰ ਬਣਾਉਣ ਲਈ 11 ਕਿਲੋ ਸੋਨਾ, 1100 ਕਿਲੋ ਚਾਂਦੀ ਅਤੇ 1200 ਕਿਲੋ ਤਾਂਬੇ ਦੀ ਵਰਤੋਂ ਕੀਤੀ ਗਈ। ਇਸ ਅਸਥਾਨ ਦੀ ਸੁਰੱਖਿਆ ਨੂੰ ਵਧਾਉਣ ਲਈ, ਮੁੱਖ ਮੰਦਰ ਦੇ ਆਸ-ਪਾਸ ਲਗਭਗ 350 ਕੈਮਰੇ ਲਗਾਏ ਵੀ ਜਾਣਗੇ ਅਤੇ ਇਸ ਦਾ ਮਾਸਟਰ ਕੰਟਰੋਲ ਰੂਮ ਕਟਰਾ ਵਿਖੇ ਹੋਵੇਗਾ। ਸੀ.ਆਰ.ਪੀ.ਐਫ. ਪੁਲਸ ਅਤੇ ਧਾਰਮਿਕ ਅਸਥਾਨ ਸਾਂਝੇ ਤੌਰ 'ਤੇ ਇਸ ਖੇਤਰ ਦੀ ਨਿਗਰਾਨੀ ਕਰਨਗੇ।

ਖਬਰਾਂ ਅਨੁਸਾਰ, ਵਿਸ਼ਾਲ ਸੁਨਹਿਰੀ ਦਰਵਾਜ਼ੇ 'ਤੇ ਮਾਤਾ ਵੈਸ਼ਨੋ ਦੇਵੀ, ਮਹਾਗੌਰੀ, ਸਿੱਧੀਦਾਤਰੀ, ਕਲਰਾਤਰੀ, ਚਮੁੰਡਾ ਅਤੇ ਹੋਰਾਂ ਦੀਆਂ ਮੂਰਤੀਆਂ ਬਣੀਆਂ ਹੋਣਗੀਆਂ। ਦੇਵੀ ਲਕਸ਼ਮੀ ਦੀ 6 ਫੁੱਟ ਉੱਚੀ ਤਸਵੀਰ ਗੇਟ ਦੇ ਸੱਜੇ ਪਾਸੇ ਅਤੇ ਖੱਬੇ ਪਾਸੇ ਆਰਤੀ ਲਈ ਵਿਸ਼ੇਸ਼ ਪ੍ਰਾਰਥਨਾ ਕਮਰਾ ਹੋਵੇਗਾ। ਇਸ ਤੋਂ ਇਲਾਵਾ, ਬ੍ਰਹਿਮਾ, ਮਹਾ ਵਿਸ਼ਨੂੰ, ਸ਼ਿਵ, ਹਨੂੰਮਾਨ ਅਤੇ ਭਗਵਾਨ ਸੂਰਿਆ ਦੇ ਨਾਲ ਭਗਵਾਨ ਗਣੇਸ਼ ਦੀ ਤਸਵੀਰ ਗੁਫਾ ਦੇ ਅਸਥਾਨ ਦੇ ਗੇਟ ਦੇ ਆਸ-ਪਾਸ ਦੀ ਜਗ੍ਹਾ 'ਤੇ ਸਥਾਪਤ ਕੀਤੀ ਜਾਵੇਗੀ।


Sunny Mehra

Content Editor

Related News