ਵੱਡੀ ਖ਼ਬਰ: ਕਤਰ ’ਚ 8 ਸਾਬਕਾ ਭਾਰਤੀ ਸਮੁੰਦਰੀ ਫ਼ੌਜੀਆਂ ਨੂੰ ਮੌਤ ਦੀ ਸਜ਼ਾ, ਲੱਗਾ ਸੀ ਇਹ ਦੋਸ਼

10/27/2023 9:29:32 AM

ਨਵੀਂ ਦਿੱਲੀ(ਯੂ. ਐੱਨ. ਆਈ.)- ਕਤਰ ਵਿਚ ਲੰਬੇ ਸਮੇਂ ਤੋਂ ਕੈਦ ਭਾਰਤੀ ਸਮੁੰਦਰੀ ਫੌਜ ਦੇ 8 ਸਾਬਕਾ ਫ਼ੌਜੀਆਂ ਨੂੰ ਉੱਥੋਂ ਦੀ ਇਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਇੱਥੇ ਇਸ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਜਾਣਕਾਰੀ ਸਾਂਝੀ ਕਰਦੇ ਹੋਏ ਭਾਰਤੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੀ ਕਾਨੂੰਨੀ ਅਤੇ ਕੂਟਨੀਤਕ ਸਹਾਇਤਾ ਪ੍ਰਦਾਨ ਕਰੇਗੀ।

ਇਹ ਵੀ ਪੜ੍ਹੋ: ਗੁਆਂਢੀ ਘੱਟ ਰੇਟ ’ਤੇ ਵੇਚ ਰਿਹਾ ਸੀ ਸਬਜ਼ੀ, ਵਜ੍ਹਾ ਪੁੱਛਣ ’ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਜਾਨਲੇਵਾ ਹਮਲਾ

ਮੰਤਰਾਲਾ ਦੇ ਬਿਆਨ ਵਿਚ ਕਿਹਾ ਗਿਆ ਕਿ ਸਾਨੂੰ ਸ਼ੁਰੂਆਤੀ ਜਾਣਕਾਰੀ ਮਿਲੀ ਹੈ ਕਿ ਕਤਰ ਦੇ ਪ੍ਰਾਇਮਰੀ ਕੋਰਟ ਨੇ ਵੀਰਵਾਰ ਨੂੰ ਅਲ ਦਾਹਰਾ ਕੰਪਨੀ ਦੇ 8 ਭਾਰਤੀ ਕਰਮਚਾਰੀਆਂ ਦੇ ਮਾਮਲੇ ਵਿਚ ਆਪਣਾ ਫ਼ੈਸਲਾ ਸੁਣਾਇਆ। ਮੰਤਰਾਲਾ ਨੇ ਕਿਹਾ ਕਿ ਅਸੀਂ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਤੋਂ ਹੈਰਾਨ ਹਾਂ ਅਤੇ ਵਿਸਤ੍ਰਿਤ ਫ਼ੈਸਲੇ ਦੀ ਉਡੀਕ ਕਰ ਰਹੇ ਹਾਂ। ਅਸੀਂ ਪਰਿਵਾਰਕ ਮੈਂਬਰਾਂ ਅਤੇ ਕਾਨੂੰਨੀ ਟੀਮ ਦੇ ਸੰਪਰਕ ਵਿਚ ਹਾਂ ਅਤੇ ਸਾਰੇ ਕਾਨੂੰਨੀ ਬਦਲਾਂ ਦੀ ਪੜਚੋਲ ਕਰ ਰਹੇ ਹਾਂ। ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ ਇਸ ਮਾਮਲੇ ਨੂੰ ਬਹੁਤ ਮਹੱਤਵ ਦਿੰਦੇ ਹਾਂ ਅਤੇ ਇਸ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ। ਅਸੀਂ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਅਸੀਂ ਇਸ ਫ਼ੈਸਲੇ ਨੂੰ ਕਤਰ ਦੇ ਅਧਿਕਾਰੀਆਂ ਕੋਲ ਵੀ ਉਠਾਵਾਂਗੇ। ਮੰਤਰਾਲਾ ਨੇ ਕਿਹਾ ਕਿ ਇਸ ਮਾਮਲੇ ਦੀ ਕਾਰਵਾਈ ਗੁਪਤ ਹੋਣ ਕਾਰਨ ਇਸ ਸਮੇਂ ਕੋਈ ਹੋਰ ਟਿੱਪਣੀ ਕਰਨਾ ਉਚਿਤ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਇਮਰਾਨ ਦੀ ਨਵਾਜ਼ ਸ਼ਰੀਫ ਨੂੰ ਚੁਣੌਤੀ, ਜਿੱਥੋਂ ਚੋਣ ਲੜੋਗੇ, ਮੈਂ ਵੀ ਉੱਥੋਂ ਹੀ ਲੜਾਂਗਾ (ਵੀਡੀਓ)

ਇਨ੍ਹਾਂ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ

  • ਕੈਪਟਨ ਨਵਤੇਜ ਸਿੰਘ ਗਿੱਲ
  • ਕੈਪਟਨ ਬਰਿੰਦਰ ਕੁਮਾਰ ਵਰਮਾ
  • ਕੈਪਟਨ ਸੌਰਭ ਵਸ਼ਿਸ਼ਠ
  • ਕਮੋਡੋਰ ਅਮਿਤ ਨਾਗਪਾਲ
  • ਕਮੋਡੋਰ ਪੁਰਨੇਂਦੂ ਤਿਵਾੜੀ
  • ਕਮੋਡੋਰ ਸੁਗੁਣਾਕਰ ਪਾਕਾਲਾ
  • ਕਮੋਡੋਰ ਸੰਜੀਵ ਗੁਪਤਾ
  • ਜਵਾਨ ਰਾਗੇਸ਼

ਇਹ ਵੀ ਪੜ੍ਹੋ: ਨੇਤਨਯਾਹੂ ਦੀ ਚਿਤਾਵਨੀ, ਗਾਜ਼ਾ 'ਚ ਜ਼ਮੀਨੀ ਹਮਲੇ ਜਲਦੀ, ਹਮਾਸ ਦੇ ਸਾਰੇ ਮੈਂਬਰਾਂ ਦੀ ਮੌਤ ਨੇੜੇ

ਗ੍ਰਿਫ਼ਤਾਰ ਫੌ਼ੌਜੀਆਂ ’ਚ ਇਕ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਅਧਿਕਾਰੀ ਵੀ

ਕਤਰ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ 8 ਸਾਬਕਾ ਸਮੁੰਦਰੀ ਫ਼ੌਜੀਆਂ ਵਿਚੋਂ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕਮਾਂਡਰ ਪੂਰਨੰਦੂ ਤਿਵਾੜੀ (ਰਿ.) ਵੀ ਸ਼ਾਮਲ ਹਨ। ਇਨ੍ਹਾਂ ਨੂੰ 2019 ਵਿਚ ਤਤਕਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪ੍ਰਵਾਸੀ ਭਾਰਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਕੰਪਨੀ ਦੀ ਵੈੱਬਸਾਈਟ ’ਤੇ ਮੌਜੂਦ ਜਾਣਕਾਰੀ ਮੁਤਾਬਕ ਪੂਰਨੰਦੂ ਤਿਵਾੜੀ ਭਾਰਤੀ ਸਮੁੰਦਰੀ ਫੌਜ ’ਚ ਕਈ ਵੱਡੇ ਜਹਾਜ਼ਾਂ ਦੀ ਕਮਾਨ ਸੰਭਾਲ ਚੁੱਕੇ ਹਨ।

ਕਤਰ ਦੀ ਇਕ ਨਿੱਜੀ ਕੰਪਨੀ ’ਚ ਕਰ ਰਹੇ ਸਨ ਕੰਮ

ਇਹ ਸਾਰੇ ਲੋਕ ਕਤਰ ਦੀ ਇਕ ਨਿੱਜੀ ਕੰਪਨੀ ਵਿਚ ਕੰਮ ਕਰਦੇ ਸਨ। ਇਹ ਕੰਪਨੀ ਕਤਰੀ ਐਮੀਰੀ ਸਮੁੰਦਰੀ ਫੌਜ ਨੂੰ ਸਿਖਲਾਈ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਦਾ ਨਾਂ ਦਹਰਾ ਗਲੋਬਲ ਟੈਕਨੋਲੋਜੀ ਐਂਡ ਕੰਸਲਟੈਂਸੀ ਸਰਵਿਸਿਜ਼ ਹੈ। ਕੰਪਨੀ ਆਪਣੇ-ਆਪ ਨੂੰ ਕਤਰ ਦੀ ਰੱਖਿਆ, ਸੁਰੱਖਿਆ ਅਤੇ ਹੋਰ ਸਰਕਾਰੀ ਏਜੰਸੀਆਂ ਦੀ ਸਥਾਨਕ ਭਾਈਵਾਲ ਦੱਸਦੀ ਹੈ। ਰਾਇਲ ਓਮਾਨ ਏਅਰ ਫੋਰਸ ਦੇ ਸੇਵਾਮੁਕਤ ਸਕੁਐਡਰਨ ਲੀਡਰ ਖਾਮਿਸ ਅਲ ਅਜਮੀ ਇਸ ਕੰਪਨੀ ਦੇ ਸੀ. ਈ. ਓ. ਹਨ।

ਇਹ ਵੀ ਪੜ੍ਹੋ: ਟੋਰਾਂਟੋ ਪੁਲਸ ਦੀ ਵੱਡੀ ਕਾਰਵਾਈ, 60 ਮਿਲੀਅਨ ਡਾਲਰ ਦੀਆਂ 1000 ਤੋਂ ਵੱਧ ਚੋਰੀ ਦੀਆਂ ਕਾਰਾਂ ਬਰਾਮਦ

ਮਾਰਚ ਵਿਚ ਹੋਈ ਸੀ ਪਹਿਲੀ ਸੁਣਵਾਈ

ਰਿਪੋਰਟ ਮੁਤਾਬਕ, ਇਸੇ ਸਾਲ ਮਾਰਚ ਦੇ ਅਖ਼ਾਰ ’ਚ ਪਹਿਲੀ ਸੁਣਵਾਈ ਹੋਈ ਸੀ। ਗ੍ਰਿਫ਼ਤਾਰ ਕੀਤੇ ਗਏ ਸਾਬਕਾ ਸਮੁੰਦਰੀ ਫ਼ੌਜੀ ਅਫਸਰਾਂ ਵਿਚੋਂ ਇਕ ਦੀ ਭੈਣ ਮੀਤੂ ਭਾਰਗਵ ਨੇ ਕਤਰ ਤੋਂ ਆਪਣੇ ਭਰਾ ਦੀ ਸੁਰੱਖਿਅਤ ਵਾਪਸੀ ਲਈ ਭਾਰਤ ਤੋਂ ਮਦਦ ਮੰਗੀ ਸੀ। ਮੀਤੂ ਨੇ 8 ਜੂਨ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਸੀ, ਇਹ ਸਾਬਕਾ ਸਮੁੰਦਰੀ ਫ਼ੌਜੀ ਅਧਿਕਾਰੀ ਦੇਸ਼ ਦਾ ਮਾਣ ਹਨ। ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਸਾਰਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਭਾਰਤ ਵਾਪਸ ਲਿਆਂਦਾ ਜਾਵੇ।

ਇਜ਼ਰਾਈਲ ਲਈ ਜਾਸੂਸੀ ਦਾ ਦੋਸ਼

ਕਤਰ ਦੀ ਅਥਾਰਿਟੀ ਦਾ ਦੋਸ਼ ਹੈ ਕਿ ਇਹ ਲੋਕ ਇਜ਼ਰਾਈਲ ਲਈ ਜਾਸੂਸੀ ਕਰ ਰਹੇ ਸਨ, ਜੋ ਉਥੇ ਇਕ ਗੰਭੀਰ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਹਾਲਾਂਕਿ ਸਮੁੰਦਰੀ ਫ਼ੌਜੀਆਂ, ਉਨ੍ਹਾਂ ਦੇ ਪਰਿਵਾਰ ਅਤੇ ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਇਸ ਮਾਮਲੇ ਵਿਚ ਭਾਰਤੀ ਸਮੁੰਦਰੀ ਫ਼ੌਜ ਤੋਂ ਇਲਾਵਾ ਕਤਰ ਦੇ 2 ਵਿਅਕਤੀਆਂ ਖ਼ਿਲਾਫ਼ ਵੀ ਕੇਸ ਚੱਲ ਰਿਹਾ ਹੈ। ਇਨ੍ਹਾਂ ਵਿਚ ਓਮਾਨ ਏਅਰਫੋਰਸ ਦੇ ਸਾਬਕਾ ਅਧਿਕਾਰੀ ਖਾਮਿਸ ਅਲ-ਆਜ਼ਮੀ ਵੀ ਸ਼ਾਮਲ ਹਨ, ਜੋ ਇਸ ਕੰਪਨੀ ਦੇ ਸੀ.ਈ.ਓ. ਵਜੋਂ ਕੰਮ ਕਰ ਰਹੇ ਸਨ। ਕਤਰ ਦੀ ਖੁਫੀਆ ਏਜੰਸੀ ਦੇ ਸਟੇਟ ਸਕਿਓਰਿਟੀ ਬਿਊਰੋ ਨੇ ਇੰਡੀਅਨ ਨੇਵੀ ਦੇ 8 ਸਾਬਕਾ ਅਫਸਰਾਂ ਨੂੰ 30 ਅਗਸਤ, 2022 ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, ਭਾਰਤੀ ਦੂਤਘਰ ਨੂੰ ਸਤੰਬਰ ਦੇ ਅੱਧ ਵਿਚ ਗ੍ਰਿਫ਼ਤਾਰੀ ਬਾਰੇ ਸਭ ਤੋਂ ਪਹਿਲਾਂ ਸੂਚਿਤ ਕੀਤਾ ਗਿਆ ਸੀ। 30 ਸਤੰਬਰ ਨੂੰ ਇਨ੍ਹਾਂ ਭਾਰਤੀਆਂ ਨੂੰ ਥੋੜ੍ਹੇ ਸਮੇਂ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਟੈਲੀਫੋਨ ’ਤੇ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਪਹਿਲੀ ਵਾਰ ਕੌਂਸਲਰ ਐਕਸੈੱਸ 3 ਅਕਤੂਬਰ ਨੂੰ ਗ੍ਰਿਫ਼ਤਾਰੀ ਦੇ ਇਕ ਮਹੀਨੇ ਬਾਅਦ ਮਿਲਿਆ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਮੁੜ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਹਮਲਾਵਰ ਨੇ ਕੀਤੀ ਤਾਬੜ-ਤੋੜ ਫਾਈਰਿੰਗ, 22 ਲੋਕਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry