ਸੜਕ ਦੇ ਵਿਚਕਾਰ ਕੁਹਾੜੀ ਨਾਲ ਵੱਡੀ ਵਿਅਕਤੀ ਦੀ ਗਰਦਨ, ਪੁਲਸ ਦੇਖਦੀ ਰਹੀ ਤਮਾਸ਼ਾ

09/27/2018 12:58:59 PM

ਨੈਸ਼ਨਲ ਡੈਸਕ— ਹੈਦਰਾਬਾਦ 'ਚ ਰੂਹ ਕੰਬਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਦਿਨ ਦਹਾੜੇ ਇਕ ਵਿਅਕਤੀ ਨੂੰ ਕੁਹਾੜੀ ਨਾਲ ਵੱਡ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਤਾਂਡਵ ਪੁਲਸ ਦੇ ਸਾਹਮਣੇ ਹੋਇਆ ਜਿਸ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਰੋਕਿਆ ਨਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਹ ਮਾਮਲਾ ਹੈਦਰਾਬਾਦ ਦੇ ਅੱਟਾਪੁਰ ਰੋਡ ਪੀ.ਵੀ.ਐੱਨ.ਆਰ ਏਅਰਪੋਰਟ ਐਕਸਪ੍ਰੈੱਸ ਵੇ ਦਾ ਹੈ। ਮ੍ਰਿਤ ਰਮੇਸ਼ ਬੀਤੇ ਸਾਲ ਮਹੇਸ਼ ਗੌੜ ਨਾਂ ਦੇ ਵਿਅਕਤੀ ਦੇ ਕਤਲ ਦਾ ਦੋਸ਼ੀ ਸੀ। ਮੰਨਿਆ ਜਾ ਰਿਹਾ ਹੈ ਕਿ ਮਹੇਸ਼ ਦੇ ਪਿਤਾ ਅਤੇ ਚਾਚਾ ਨੇ ਬਦਲਾ ਲੈਣ ਲਈ ਰਮੇਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੇ ਦਿਨ ਰਮੇਸ਼ ਰਾਜਿੰਦਰ ਨਗਰ ਕੋਰਟ ਤੋਂ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ। ਥੋੜ੍ਹੀ ਦੂਰ ਤਕ ਉਸ ਦਾ ਪਿੱਛਾ ਕਰਨ ਤੋਂ ਬਾਅਦ ਦੋਸ਼ੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਪਹਿਲਾਂ ਰਮੇਸ਼ ਨੂੰ ਧੱਕਾ ਦੇ ਕੇ ਜ਼ਮੀਨ 'ਤੇ ਸੁੱਟ ਦਿੱਤਾ ਜਿਸ ਤੋਂ ਬਾਅਦ ਕੁਹਾੜੀ ਨਾਲ ਉਸ 'ਤੇ ਧੜਾਧੜ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਘਟਨਾ ਦੌਰਾਨ ਮੌਜੂਦ ਲੋਕਾਂ ਦੇ ਵਿਚ ਬਚਾਅ ਦੀ ਕੋਸ਼ਿਸ਼ ਕੀਤੀ ਪਰ ਕੁਹਾੜੀ ਲੈ ਕੇ ਗੁੱਸੇ 'ਚ ਆ ਚੁਕੇ ਹਮਲਾਵਾਰਾਂ ਨੇ ਉਨ੍ਹਾਂ ਨੂੰ ਡਰਾ ਦਿੱਤਾ। ਜਾਣਕਾਰੀ ਮੁਤਾਬਕ ਘਟਨਾ ਦੇ ਸਮੇਂ ਇਕ ਪੁਲਸ ਪੈਟ੍ਰੋਲਿੰਗ ਗੱਡੀ ਵੀ ਉੱਥੋਂ ਲੰਘੀ ਪਰ ਮੌਕੇ 'ਤੇ ਨਹੀਂ ਰੁਕੀ। ਇਸ ਨਾਲ ਪੁਲਸ ਮੁਤਾਬਕ ਕਾਰਜਸ਼ੈਲੀ 'ਤੇ ਵੀ ਸਵਾਲ ਉੱਠ ਰਹੇ ਹਨ। ਜਦੋਂ ਰਮੇਸ਼ ਨੇ ਦੱਮ ਤੋੜ ਦਿੱਤਾ ਤਾਂ ਦੋਹਾਂ ਹਮਲਾਵਾਰਾਂ ਨੇ ਹਥਿਆਰ ਸੁੱਟ ਕੇ ਖੁਦ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।