ਮਾਂ ਦੀ ਦੇਖਭਾਲ ਲਈ ਵੱਡੇ ਘਰ ਦੀ ਨਹੀਂ, ਵੱਡੇ ਦਿਲ ਦੀ ਲੋੜ : ਸੁਪਰੀਮ ਕੋਰਟ

05/17/2022 9:40:20 AM

ਨਵੀਂ ਦਿੱਲੀ (ਭਾਸ਼ਾ)-ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮਾਂ ਦਾ ਧਿਆਨ ਰੱਖਣ ਲਈ ਘਰ ਨਹੀਂ ਦਿਲ ਵੱਡਾ ਹੋਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਇਕ ਪੁੱਤਰ ਨੂੰ ਆਪਣੀ 89 ਸਾਲਾ ਮਾਂ ਦੀ ਜਾਇਦਾਦ ਵੇਚਣ ਤੋਂ ਰੋਕਣ ਦਾ ਆਦੇਸ਼ ਦਿੰਦੇ  ਹੋਏ ਇਹ ਟਿੱਪਣੀ ਕੀਤੀ। ਮਾਂ ਗੰਭੀਰ ਦਿਮਾਗੀ ਕਮਜ਼ੋਰੀ ਤੋਂ ਪੀੜਤ ਹੈ। ਉਨ੍ਹਾਂ ਨੂੰ ਬੋਲਣ ਜਾਂ ਇਸ਼ਾਰੇ ਨਾਲ ਗੱਲ ਕਰਨ ’ਤੇ ਵੀ ਕੁਝ ਸਮਝ ਨਹੀਂ ਆਉਂਦਾ। ਕੋਰਟ ਨੇ ਉਕਤ ਸ਼ਖਸ ਨੂੰ ਕਿਹਾ ਤੁਹਾਡੀ ਦਿਲਚਸਪੀ ਮਾਤਾ ਜੀ ਦੀ ਜਾਇਦਾਦ ’ਚ ਜ਼ਿਆਦਾ ਵਿਖਾਈ ਦੇ ਰਹੀ ਹੈ। ਇਹੀ ਸਾਡੇ ਦੇਸ਼ ’ਚ ਬਜ਼ੁਰਗਾਂ ਦੀ ਤ੍ਰਾਸਦੀ ਹੈ।

ਇਹ ਵੀ ਪੜ੍ਹੋ: ਦਿੱਲੀ ’ਚ 63 ਲੱਖ ਲੋਕਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੀ ਤਿਆਰੀ ’ਚ ਭਾਜਪਾ: ਕੇਜਰੀਵਾਲ

ਇਸ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਡੀ. ਵਾਈ. ਚੰਦਰਚੂੜ ਅਤੇ ਜਸਟਿਸ ਸੂਰਿਆਕਾਂਤ ਨੇ ਇਸ ਤੱਥ ਦਾ ਗੰਭੀਰ ਨੋਟਿਸ ਲਿਆ ਕਿ ਪੁੱਤਰ ਕਥਿਤ ਤੌਰ ’ਤੇ ਆਪਣੀ ਮਾਂ ਨੂੰ 2 ਕਰੋੜ ਰੁਪਏ ਦੀ ਜਾਇਦਾਦ ਵੇਚਣ ਲਈ ਬਿਹਾਰ ਦੇ ਮੋਤੀਹਾਰੀ ’ਚ ਇਕ ਰਜਿਸਟਰਾਰ ਦੇ ਦਫ਼ਤਰ ’ਚ ਅੰਗੂਠਾ ਲੁਆਉਣ ਲਈ ਲੈ ਕੇ ਗਿਆ। ਬਜ਼ੁਰਗ ਔਰਤ ਚੱਲਣ-ਫਿਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਹੈ। ਮਾਮਲੇ ਨਾਲ ਸਬੰਧਤ ਵੈਦੇਹੀ ਸਿੰਘ ਦੇ 4 ਪੁੱਤਰ ਅਤੇ 2 ਧੀਆਂ ਹਨ। ਸਭ ਤੋਂ ਵੱਡੇ ਪੁੱਤਰ ਕ੍ਰਿਸ਼ਨ ਕੁਮਾਰ ਸਿੰਘ ਨੇ ਮਾਂ ਨੂੰ ਆਪਣੇ ਕੋਲ ਰੱਖਿਆ ਹੈ। ਉਨ੍ਹਾਂ ਦੇ ਮੁਸ਼ਕਲ ਹਾਲਤ ਨੂੰ ਵੇਖਦੇ ਹੋਏ ਧੀਆਂ ਪੁਸ਼ਪਾ ਤਿਵਾੜੀ ਅਤੇ ਗਾਇਤਰੀ ਵਲੋਂ ਦੇਖਭਾਲ ਕਰਨ ਦਾ ਪ੍ਰਸਤਾਵ ਦਿੱਤਾ ਗਿਆ।

ਇਹ ਵੀ ਪੜ੍ਹੋ: ਆਸਾਮ ’ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਟਰੇਨ ’ਚ ਫਸੇ 119 ਲੋਕਾਂ ਲਈ ‘ਫ਼ਰਿਸ਼ਤਾ’ ਬਣੀ ਹਵਾਈ ਫ਼ੌਜ

ਧੀਆਂ ਨੇ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਦੱਸਿਆ ਕਿ ਉਹ 2019 ਤੋਂ ਮਾਂ ਦੀ ਦੇਖਭਾਲ ਕਰ ਰਹੀਆਂ ਹਨ ਅਤੇ ਅੱਗੇ ਵੀ ਕਰਨਗੀਆਂ। ਹੁਣ ਉਹ ਆਪਣੀ ਮਾਂ ਨੂੰ ਦੁਬਾਰਾ ਹਸਪਤਾਲ ਲਿਜਾਣ ਜਾਂ ਘਰ ’ਚ ਦੇਖਭਾਲ ਕਰਨ ਲਈ ਤਿਆਰ ਹਨ। ਭੈਣਾ ਨੇ ਦੋਸ਼ ਲਾਇਆ ਕਿ ਭਰਾ ਕ੍ਰਿਸ਼ਨ ਉਨ੍ਹਾਂ ਨੂੰ ਮਾਂ ਨੂੰ ਮਿਲਣ ਨਹੀਂ ਦਿੰਦਾ। ਬੈਂਚ ਨੇ ਕਿਹਾ ਕਿ 5ਵੇਂ ਪ੍ਰਤੀਵਾਦੀ ਕ੍ਰਿਸ਼ਨ ਕੁਮਾਰ ਸਿੰਘ (ਵੱਡਾ ਪੁੱਤਰ ਜਿਸ ਨੇ ਇਸ ਸਮੇਂ ਮਾਂ ਨੂੰ ਆਪਣੇ ਕੋਲ ਰੱਖਿਆ ਹੈ) ਪਟੀਸ਼ਨਕਰਤਾਵਾਂ ਦੇ ਵਕੀਲ ਵਲੋਂ ਪੇਸ਼ ਕੀਤੇ ਗਏ ਪ੍ਰਸਤਾਵ ’ਤੇ ਦਿਸ਼ਾ-ਨਿਰਦੇਸ਼ ਲੈਣਗੇ ਤਾਂ ਜੋ ਵਿਰੋਧੀ ਧਿਰ ਨੂੰ ਸੁਣਨ ਤੋਂ ਬਾਅਦ ਇਸ ’ਤੇ ਹੁਕਮ ਜਾਰੀ ਕੀਤਾ ਜਾ ਸਕੇ।

ਇਹ ਵੀ ਪੜ੍ਹੋ- ਦਿੱਲੀ ਅਗਨੀਕਾਂਡ: ਹਸਪਤਾਲ ’ਚ ਆਪਣਿਆਂ ਦੀ ਭਾਲ ’ਚ ਰੋਂਦੇ-ਕੁਰਲਾਉਂਦੇ ਦਿੱਸੇ ਪਰਿਵਾਰ, ਧੀ ਨੂੰ ਲੱਭਦੀ ਬੇਬੱਸ ਮਾਂ

ਕ੍ਰਿਸ਼ਨ ਕੁਮਾਰ ਸਿੰਘ ਦੇ ਵਕੀਲ ਨੇ ਕਿਹਾ ਕਿ ਉਸ ਦੀ ਭੈਣ ਦਾ ਨੋਇਡਾ ਵਿਚ ਸਿਰਫ਼ 2 ਕਮਰਿਆਂ ਦਾ ਫਲੈਟ ਹੈ ਅਤੇ ਜਗ੍ਹਾ ਦੀ ਤੰਗੀ ਹੋਵੇਗੀ। ਇਸ ’ਤੇ ਬੈਂਚ ਨੇ ਕਿਹਾ ਕਿ ਇਹ ਮਾਇਨੇ ਨਹੀਂ ਰੱਖਦਾ ਕਿ ਤੁਹਾਡਾ ਘਰ ਕਿੰਨਾ ਵੱਡਾ ਹੈ ਪਰ ਮਹੱਤਵਪੂਰਨ ਇਹ ਹੈ ਕਿ ਤੁਹਾਡਾ ਦਿਲ ਕਿੰਨਾ ਵੱਡਾ ਹੈ। ਕੋਰਟ ਨੇ ਹੁਕਮ ਦਿੱਤਾ ਕਿ ਵੈਦੇਹੀ ਸਿੰਘ ਦੀ ਜਾਇਦਾਦ ਵੇਚਣ ਨੂੰ ਲੈ ਕੇ ਕੋਈ ਸੌਦਾ ਨਹੀਂ ਹੋਵੇਗਾ। ਨਾਲ ਹੀ ਮਾਂ ਨੂੰ ਮਿਲਣ ਤੋਂ ਆਪਣੇ ਭੈਣ-ਬਰਾ ਨੂੰ ਵੀ ਨਾ ਰੋਕੋ।


Tanu

Content Editor

Related News