ਅੱਧੀ ਰਾਤੀਂ ਡਿੱਗ ਗਈ ਪੱਬ ਦੀ ਛੱਤ, 3 ਲੋਕਾਂ ਦੀ ਦੱਬ ਕੇ ਹੋਈ ਦਰਦਨਾਕ ਮੌਤ

03/29/2024 3:23:13 AM

ਨੈਸ਼ਨਲ ਡੈਸਕ- ਲੋਕ ਅਕਸਰ ਪੱਬਾਂ ਤੇ ਕਲੱਬਾਂ 'ਚ ਖੁਸ਼ੀ ਮਨਾਉਣ ਤੇ ਖਾਣ-ਪੀਣ ਜਾਂਦੇ ਹਨ, ਪਰ ਕਈ ਵਾਰ ਖੁਸ਼ੀ ਦੇ ਮੌਕੇ ਵੀ ਗ਼ਮਾਂ 'ਚ ਤਬਦੀਲ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ, ਜਿੱਥੇ ਇਕ ਪੱਬ ਦੀ ਛੱਤ ਡਿੱਗਣ ਕਾਰਨ ਇਕ ਦੁਖਦਾਈ ਹਾਦਸਾ ਵਾਪਰ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਗੈਂਗਵਾਰ, ਗੋਲ਼ੀਆਂ ਮਾਰ-ਮਾਰ ਭੁੰਨ੍ਹ'ਤਾ ਘਰੋਂ ਸਾਮਾਨ ਲੈਣ ਨਿਕਲਿਆ ਨੌਜਵਾਨ (ਵੀਡੀਓ)

ਇਹ ਹਾਦਸਾ ਚੇਨਈ ਦੇ ਅਲਵਰਪੇਟ ਇਲਾਕੇ 'ਚ ਸਥਿਤ ਸੇਖਮੇਟ ਬਾਰ 'ਚ ਵਾਪਰੀ ਹੈ, ਜਿਸ ਦੀ ਅਚਾਨਕ ਛੱਤ ਡਿੱਗਣ ਕਾਰਨ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕਾਂ 'ਚ 2 ਮਣੀਪੁਰ ਦੇ ਲੋਕ ਸ਼ਾਮਲ ਹਨ, ਜਦਕਿ 1 ਟਰਾਂਸਜੈਂਡਰ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਮਣੀਪੁਰ ਦੇ ਮੈਕਸ (22), ਲੱਲੀ (24) ਅਤੇ ਸਾਈਕਲੋਨ ਰਾਜ (48) ਵਜੋਂ ਹੋਈ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਵਾਰਦਾਤ, ਦੁਕਾਨ 'ਚ ਵੜ ਕੇ ਨਕਾਬਪੋਸ਼ ਬਦਮਾਸ਼ਾਂ ਨੇ ਕੱਪੜਾ ਵਪਾਰੀ 'ਤੇ ਚਲਾਈਆਂ ਗੋਲ਼ੀਆਂ

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀ ਪਹਿਲੀ ਮੰਜ਼ਿਲ ਦੀ ਛੱਤ ਅਚਾਨਕ ਢਹਿ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਕੁਝ ਲੋਕ ਦੱਸ ਰਹੇ ਹਨ ਕਿ ਇਸ ਹਾਦਸੇ ਦਾ ਕਾਰਨ ਨੇੜੇ ਚੱਲ ਰਿਹਾ ਮੈਟਰੋ ਦਾ ਕੰਸਟ੍ਰਕਸ਼ਨ ਦਾ ਕੰਮ ਹੈ, ਜਿਸ ਦੀ ਕੰਬਾਹਟ ਨਾਲ ਇਹ ਹਾਦਸਾ ਵਾਪਰਿਆ ਹੈ। ਫਿਲਹਾਲ ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Harpreet SIngh

This news is Content Editor Harpreet SIngh