ਮੰਗਲੁਰੂ ''ਚ ਬਣਿਆ ਦੇਸ਼ ਦਾ ਦੂਜਾ ਭਾਰਤ ਮਾਤਾ ਮੰਦਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਉਦਘਾਟਨ

02/12/2023 4:22:46 AM

ਮੰਗਲੁਰੂ (ਭਾਸ਼ਾ): ਗ੍ਰਹਿ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਨੇ ਕਰਨਾਕਟ ਵਿਚ ਦੱਖਣੀ ਕੰਨੜ ਜ਼ਿਲ੍ਹੇ ਦੇ ਅਮਰਾਗਿਰੀ ਵਿਚ ਸ਼ਨਿੱਚਰਵਾਰ ਨੂੰ ਭਾਰਤ ਮਾਤਾ ਮੰਦਰ ਦਾ ਉਦਘਾਟਨ ਕੀਤਾ। ਤਮਿਲਨਾਡੂ ਦੇ ਕੰਨਿਆਕੁਮਾਰੀ ਦੇ ਮੰਦਰ ਤੋਂ ਬਾਅਦ ਇਹ ਭਾਰਤ ਮਾਤਾ ਦਾ ਦੂਜਾ ਮੰਦਰ ਹੈ। ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ਦੇ ਪੁੱਤੁਰ ਤਾਲੁਕ ਵਿਚ ਇਸ਼ਵਰਮੰਗਲਾ ਇਲਾਕੇ ਦੇ ਅਮਰਾਗਿਰੀ ਵਿਚ ਬਣੇ ਇਸ ਮੰਦਰ ਨੂੰ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਕਰੋੜਾਂ ਰੁਪਏ ਦਾ ਹੈ ਕਿਆਰਾ ਅਡਵਾਨੀ ਦਾ ਮੰਗਲਸੂਤਰ, ਕੀਮਤ ਜਾਣ ਉੱਡ ਜਾਣਗੇ ਹੋਸ਼

ਸਥਾਪਨਾ ਪ੍ਰਸ਼ਾਸਕੀ ਧਰਮਦਰਸ਼ੀ ਅਚਯੁਤ ਮੂਢੇਥਾਯ ਨੇ ਦੱਸਿਆ ਇਹ ਮੰਦਰ ਟਰੱਸਟ ਦੀ ਢਾਈ ਏਕੜ ਜ਼ਮੀਨ 'ਤੇ ਬਣਾਇਆ ਗਿਆ ਹੈ, ਜਿਸ ਦਾ ਉਦੇਸ਼ ਲੋਕਾਂ ਦੇ ਮਨ ਵਿਚ ਦੇਸ਼ਭਗਤੀ ਦਾ ਭਾਵ ਭਰਨ ਦੇ ਲਈ ਭਾਰਤ ਮਾਤਾ ਦੇ ਮਹਾਨ ਸੂਰਮਿਆਂ ਨੂੰ ਯਾਦ ਕਰਨਾ ਹੈ। 

ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਏਜੰਸੀਆਂ ਹੱਥ ਲੱਗੀ ਵੱਡੀ ਸਫ਼ਲਤਾ, ISIS ਦਾ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

ਮੰਦਰ ਵਿਚ ਭਾਰਤ ਮਾਤਾ ਦੀ 6 ਫੁੱਟ ਉੱਚੀ ਪ੍ਰਤਿਮਾ ਅਤੇ ਜਵਾਨਾਂ ਤੇ ਕਿਸਾਨਾਂ ਦੀ ਤਿੰਨ ਫੁੱਟ ਉੱਚੀਆਂ ਪ੍ਰਤਿਮਾਵਾਂ ਸਥਾਪਤ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ, ਸ਼ਾਹ ਹਨੂੰਮਾਨਗਿਰੀ ਦੇ ਪੰਚਮੁਖੀ ਆਂਜਨੇਯ ਮੰਦਰ ਗਏ ਸਨ। ਉਨ੍ਹਾਂ ਦੇ ਨਾਲ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ, ਭਾਜਪਾ ਦੇ ਸੀਨੀਅਰ ਆਗੂ ਬੀ. ਐੱਸਯ ਯੋਦੀਯੁਰੱਪਾ ਅਤੇ ਸੂਬਾ ਭਾਜਪਾ ਪ੍ਰਧਾਨ ਨਲਿਨ ਕੁਮਾਰ ਕਟੀਲ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra