ਆਜ਼ਾਦੀ ਦਿਹਾੜੇ ਮੌਕੇ ਰਾਹੁਲ ਬੋਲੇ- ਭਾਰਤ ਮਾਤਾ ਹਰ ਭਾਰਤੀ ਦੀ ਆਵਾਜ਼ ਹੈ

08/15/2023 10:57:36 AM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਆਜ਼ਾਦੀ ਦਿਹਾੜੇ ਮੌਕੇ ਕਿਹਾ ਕਿ ਭਾਰਤ ਮਾਤਾ ਹਰ ਭਾਰਤੀ ਦੀ ਆਵਾਜ਼ ਹੈ। ਆਜ਼ਾਦੀ ਦਿਹਾੜੇ 'ਤੇ ਆਪਣੇ ਸੰਦੇਸ਼ 'ਚ ਉਨ੍ਹਾਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ 145 ਦਿਨਾਂ ਦੀ 'ਭਾਰਤ ਜੋੜੋ ਯਾਤਰਾ' ਦਾ ਜ਼ਿਕਰ ਕੀਤਾ ਅਤੇ ਆਪਣੇ ਅਨੁਭਵ ਸਾਂਝੇ ਕੀਤੇ। ਰਾਹੁਲ ਗਾਂਧੀ ਨੇ ਕਿਹਾ, “(ਮੁਲਾਕਾਤ ਦੌਰਾਨ) ਮੇਰੀ ਪਿਆਰੀ ਭਾਰਤ ਮਾਤਾ ਕੋਈ ਭੂਮੀ ਨਹੀਂ ਸੀ। ਇਹ ਵਿਚਾਰਾਂ ਦਾ ਸਮੂਹ ਨਹੀਂ ਸੀ। ਇਹ ਕੋਈ ਖਾਸ ਇਤਿਹਾਸ, ਧਰਮ ਜਾਂ ਸੰਸਕ੍ਰਿਤੀ ਨਹੀਂ ਸੀ, ਨਾ ਹੀ ਇਹ ਕੋਈ ਜਾਤੀ ਸੀ... ਭਾਰਤ ਮਾਤਾ ਹਰ ਭਾਰਤੀ ਦੀ ਆਵਾਜ਼ ਹੈ, ਭਾਵੇਂ ਉਹ ਕਮਜ਼ੋਰ ਜਾਂ ਤਾਕਤਵਰ ਕਿਉਂ ਨਾ ਹੋਵੇ।

ਇਹ ਵੀ ਪੜ੍ਹੋ- 1947 ਦੀ ਵੰਡ ਨੇ ਦਿਲਾਂ ਅਤੇ ਜਜ਼ਬਾਤਾਂ ਦੇ ਵੀ ਟੋਟੇ ਕਰ ਦਿੱਤੇ, ਵੇਖੋ ਬਟਵਾਰੇ ਦਾ ਦਰਦ ਤਸਵੀਰਾਂ ਦੀ ਜ਼ੁਬਾਨੀ

ਰਾਹੁਲ ਨੇ ਅੱਗੇ ਕਿਹਾ ਕਿ ਭਾਰਤ ਸਾਰੀਆਂ ਆਵਾਜ਼ਾਂ ਅੰਦਰ ਲੁੱਕੀ ਖੁਸ਼ੀ, ਡਰ ਅਤੇ ਦਰਦ ਹੈ। ਰਾਹੁਲ ਨੇ ਕਿਹਾ ਕਿ ਭਾਰਤ ਨੂੰ ਸੁਣਨ ਲਈ ਮੇਰੀ ਆਪਣੀ ਆਵਾਜ਼, ਮੇਰੀਆਂ ਇੱਛਾਵਾਂ ਖ਼ਾਮੋਸ਼ ਹੋ ਗਈਆਂ। ਭਾਰਤ ਆਪਣੀ ਗੱਲ ਕਰੇਗਾ ਪਰ ਉਦੋਂ ਹੀ ਜਦੋਂ ਕੋਈ ਨਿਮਰਤਾ ਨਾਲ ਅਤੇ ਪੂਰੀ ਤਰ੍ਹਾਂ ਚੁੱਪ ਹੋਵੇ। ਉਨ੍ਹਾਂ ਨੇ ਫ਼ਾਰਸੀ ਕਵੀ ਰੂਮੀ ਦਾ ਹਵਾਲਾ ਦਿੰਦੇ ਹੋਏ ਕਿਹਾ, ‘ਜੇਕਰ ਸ਼ਬਦ ਦਿਲ ਤੋਂ ਆਉਂਦੇ ਹਨ, ਤਾਂ ਉਹ ਦਿਲ ਵਿਚ ਪ੍ਰਵੇਸ਼ ਕਰਨਗੇ।'

 

ਰਾਹੁਲ ਨੇ ਪੁਰਾਣੀ ਸੱਟ ਕਾਰਨ ਆਪਣੇ ਗੋਡੇ ਵਿਚ ਹੋਏ ਦਰਦ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਦੇ ਸਫ਼ਰ ਸ਼ੁਰੂ ਕਰਨ ਦੇ ਤੁਰੰਤ ਬਾਅਦ ਉਭਰ ਆਈ ਸੀ। ਉਨ੍ਹਾਂ ਨੇ ਕਿਹਾ ਕਿ ਹਰ ਵਾਰ ਜਦੋਂ ਮੈਂ ਰੁੱਕਣ ਬਾਰੇ ਸੋਚਦਾ ਸੀ, ਹਰ ਵਾਰ ਜਦੋਂ ਮੈਂ ਹਰ ਮੰਨਣ ਬਾਰੇ ਸੋਚਦਾ ਸੀ, ਤਾਂ ਕੋਈ ਆਉਂਦਾ ਸੀ ਅਤੇ ਮੈਨੂੰ ਯਾਤਰਾ ਜਾਰੀ ਰੱਖਣ ਦੀ ਊਰਜਾ ਦਿੰਦਾ ਸੀ। 

ਇਹ ਵੀ ਪੜ੍ਹੋ-  ਮਾਨਸੂਨ ਸੈਸ਼ਨ 'ਚ ਪੰਜਾਬ ਦੇ 6 ਸਾਂਸਦਾਂ ਦੀ 100 ਫ਼ੀਸਦੀ ਰਹੀ ਹਾਜ਼ਰੀ, ਸੰਨੀ ਦਿਓਲ ਰਹੇ ਗੈਰ-ਹਾਜ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu