ਭਾਰਤ ਬੰਦ : ਜਾਣੋ ਕਿੱਥੇ ਹੋਇਆ ਚੱਕਾ ਜਾਮ ਤੇ ਕਿੱਥੇ ਰੋਕੀਆਂ ਗਈਆਂ ਟਰੇਨਾਂ

01/08/2020 11:56:01 AM

ਕੋਲਕਾਤਾ/ਮੁੰਬਈ (ਭਾਸ਼ਾ)— ਕੇਂਦਰ ਸਰਕਾਰ ਦੀਆਂ 'ਜਨ ਵਿਰੋਧੀ' ਨੀਤੀਆਂ ਵਿਰੁੱਧ ਬੁੱਧਵਾਰ ਭਾਵ ਅੱਜ 10 ਕੇਂਦਰੀ ਟਰੇਡ ਯੂਨੀਅਨਾਂ ਵਲੋਂ ਦੇਸ਼ ਵਿਆਪੀ ਹੜਤਾਲ ਦੀ ਕਾਲ ਬੁਲਾਈ ਗਈ ਹੈ। ਬੈਂਕਿੰਗ, ਖਾਸ ਕਰ ਕੇ ਸਰਕਾਰੀ ਬੈਂਕਾਂ, ਟਰਾਂਸਪੋਰਟ ਅਤੇ ਦੂਜੀਆਂ ਸੇਵਾਵਾਂ 'ਤੇ ਹੜਤਾਲ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹੜਤਾਲ ਦੇ ਸਮਰਥਨ 'ਚ ਮਜ਼ਦੂਰ ਸੰਗਠਨਾਂ ਨਾਲ ਹੀ ਖੱਬੇਪੱਖੀ ਦਲਾਂ ਅਤੇ ਕਾਂਗਰਸ ਹਮਾਇਤੀਆਂ ਦੇ ਪ੍ਰਦਰਸ਼ਨ ਕਾਰਨ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਵਿਚ ਸੜਕ ਅਤੇ ਰੇਲ ਆਵਾਜਾਈ 'ਚ ਰੁਕਾਵਟ ਆਈ। ਹੜਤਾਲ ਸਮਰਥਕਾਂ ਨੇ ਸੂਬੇ ਦੇ ਕੁਝ ਹਿੱਸਿਆਂ ਵਿਚ ਰੈਲੀਆਂ ਕੱਢੀਆਂ ਅਤੇ ਉੱਤਰ 24 ਪਰਗਨਾ ਜ਼ਿਲੇ ਵਿਚ ਸੜਕਾਂ ਅਤੇ ਰੇਲ ਪਟੜੀਆਂ ਨੂੰ ਬੰਦ ਕਰ ਦਿੱਤਾ ਅਤੇ ਟਰੇਨਾਂ ਰੋਕੀਆਂ ਗਈਆਂ। ਕੋਲਕਾਤਾ 'ਚ ਸਰਕਾਰੀ ਬੱਸਾਂ ਆਮ ਰੂਪ ਨਾਲ ਚੱਲ ਰਹੀਆਂ ਹਨ ਪਰ ਸ਼ੁਰੂਆਤੀ ਘੰਟਿਆਂ 'ਚ ਪ੍ਰਾਈਵੇਟ ਬੱਸਾਂ ਦੀ ਗਿਣਤੀ ਘੱਟ ਸੀ।

 ਓਧਰ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕਿਹਾ ਕਿ ਇਸ ਦੇਸ਼ ਵਿਆਪੀ ਹੜਤਾਲ ਵਿਚ 10 ਕੇਂਦਰੀ ਟਰੇਡ ਯੂਨੀਅਨਾਂ ਦੇ ਮੈਂਬਰਾਂ ਨਾਲ ਵੱਖ-ਵੱਖ ਖੇਤਰੀ ਮਹਾਸੰਘ ਵੀ ਹਿੱਸਾ ਲੈ ਰਹੇ ਹਨ। ਕੇਂਦਰੀ ਯੂਨੀਅਨਾਂ ਵਿਚ ਏਟਕ, ਇੰਟਕ, ਸੀਟੂ, ਏ. ਆਈ. ਸੀ. ਸੀ. ਟੀ. ਯੂ, ਐੱਲ. ਪੀ. ਐੱਫ. ਸਮੇਤ ਹੋਰ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਅਸੀਂ ਮਹਿੰਗਾਈ, ਜਨਤਕ ਕੰਪਨੀਆਂ ਦੀ ਵਿਕਰੀ, ਰੇਲਵੇ, ਰੱਖਿਆ, ਕੋਲਾ ਸਮੇਤ ਹੋਰ ਖੇਤਰਾਂ 'ਚ 100 ਫੀਸਦੀ ਐੱਫ. ਡੀ. ਆਈ. ਅਤੇ 44 ਕਿਰਤ ਕਾਨੂੰਨਾਂ ਨੂੰ ਕੋਡੀਫਾਈ ਕਰਨ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਕੌਰ ਨੇ ਕਿਹਾ ਕਿ ਸਾਡੀਆਂ ਹੋਰ ਮੰਗਾਂ 'ਚ ਸਾਰਿਆਂ ਲਈ 6000 ਰੁਪਏ ਘੱਟ ਤੋਂ ਘੱਟ ਪੈਨਸ਼ਨ, ਕਿਸਾਨਾਂ ਲਈ ਐੱਮ. ਐੱਸ. ਪੀ. ਅਤੇ ਲੋਕਾਂ ਨੂੰ ਰਾਸ਼ਨ ਦੀ ਉੱਚਿਤ ਸਪਲਾਈ ਸ਼ਾਮਲ ਹੈ।

ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਇੱਥੋਂ ਦੇ ਮਾਊਂਟ ਰੋਡ 'ਤੇ ਪ੍ਰਦਰਸ਼ਨਕਾਰੀ ਜੁਟੇ ਹੋਏ ਹਨ। 


ਮੁੰਬਈ 'ਚ ਭਾਰਤ ਪੈਟਰੋਲੀਅਮ 'ਚ ਨਿਵੇਸ਼ ਦੇ ਕੇਂਦਰ ਸਰਕਾਰ ਦੇ ਕਦਮ ਵਿਰੁੱਧ ਬੀ. ਪੀ. ਸੀ. ਐੱਲ. ਕਰਮਚਾਰੀਆਂ ਦਾ ਵਿਰੋਧ ਪ੍ਰਦਰਸ਼ਨ।


ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਉੱਤਰ ਬੰਗਾਲ ਸੜਕ ਟਰਾਂਸਪੋਰਟ ਨਿਗਮ ਦੇ ਡਰਾਈਵਰ ਨੇ ਬੱਸ ਚਲਾਉਂਦੇ ਸਮੇਂ ਹੈਲਮੇਟ ਪਹਿਨਿਆ।


ਕੇਰਲ 'ਚ ਟਰੇਡ ਯੂਨੀਅਨਜ਼ ਨੇ ਸੈਰ-ਸਪਾਟਾ ਸੈਕਟਰ ਨੂੰ ਭਾਰਤ ਬੰਦ ਤੋਂ ਵੱਖ ਰੱਖਿਆ ਹੈ।

Tanu

This news is Content Editor Tanu