ਭਾਈ ਦੂਜ : ਜਾਣੋਂ ਕਿਉਂ ਮਨਾਇਆ ਜਾਂਦਾ ਹੈ ਇਹ ਤਿਉਹਾਰ

10/21/2017 1:44:37 AM

ਭਾਈ ਦੂਜ ਭਰਾ-ਭੈਣ ਵਿਚਾਲੇ ਪਿਆਰ ਦਾ ਤਿਉਹਾਰ ਹੈ। ਇਹ ਤਿਉਹਾਰ ਪੂਰੇ ਭਾਰਤ 'ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਆਪਣਾ ਮਹੱਤਵ ਹੈ। ਇਸ ਨੂੰ ਮਨਾਏ ਜਾਣ ਦਾ ਕਾਰਨ ਵੀ ਹੈ। ਹਿੰਦੂ ਧਰਮ ਦੀ ਮਾਨਤਾ ਮੁਤਾਬਕ ਸੂਰਜ ਦੇਵ ਦੀ ਪਤਨੀ ਸੰਘਿਆ ਦੀਆਂ 2 ਸੰਤਾਨਾਂ ਸਨ ਇਕ ਪੁੱਤਰ ਯਮਰਾਜ ਅਤੇ ਦੂਜੀ ਧੀ ਯਮੁਨਾ।
ਸੰਘਿਆ ਸੂਰਜ ਦੇਵ ਦਾ ਤੇਜ਼ ਸਹਿਣ ਨਹੀ ਕਰ ਸਕਦੀ ਸੀ, ਜਿਸ ਕਾਰਨ ਉਸ ਨੇ ਆਪਣੇ ਪਰਛਾਵੇ ਦੀ ਛਾਇਆ ਮੂਰਤੀ 'ਛਾਇਆ' ਦਾ ਨਿਰਮਾਣ ਕੀਤਾ ਅਤੇ ਉਸ ਨੂੰ ਆਪਣਾ ਪੁੱਤਰ-ਪੁੱਤਰੀ ਸੌਂਪ ਕੇ ਤਪੱਸਿਆ ਕਰਨ ਚਲੀ ਗਈ। ਸੰਘਿਆ ਦੀ ਸੰਤਾਨ ਯਮਰਾਜ ਅਤੇ ਯਮੁਨਾ 'ਚ ਬਹੁਤ ਪਿਆਰ ਸੀ। ਯਮਰਾਜ ਆਪਣੀ ਭੈਣ ਨਾਲ ਬਹੁਤ ਪਿਆਰ ਕਰਦਾ ਸੀ ਪਰ ਜ਼ਿਆਦਾ ਕੰਮ ਹੋਣ ਕਾਰਨ ਉਹ ਆਪਣੀ ਨਾਲ ਮਿਲਣ ਨਹੀਂ ਜਾ ਪਾਉਂਦਾ ਸੀ। ਇਕ ਦਿਨ ਯਮ ਆਪਣੀ ਭੈਣ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਅਚਾਨਕ ਉਸ ਨੂੰ ਮਿਲਣ ਪਹੁੰਚਿਆ। ਜਿਸ ਦੌਰਾਨ ਉਸ ਦੀ ਭੈਣ ਯਮੁਨਾ ਬਹੁਤ ਖੁਸ਼ ਹੋਈ। ਇਸ ਖੁਸ਼ੀ 'ਚ ਯਮੁਨਾ ਨੇ ਯਮ ਲਈ ਭੋਜਨ ਬਣਾਇਆ ਅਤੇ ਆਦਰ ਸਤਿਕਾਰ ਕੀਤਾ। ਭੈਣ ਦਾ ਪਿਆਰ ਦੇਖ ਕੇ ਯਮ ਨੇ ਖੁਸ਼ ਹੋ ਕੇ ਉਸ ਨੂੰ ਬਹੁਤ ਸਾਰੇ ਤੋਹਫੇ ਦਿੱਤੇ।
ਯਮ ਨੇ ਯਮੁਨਾ ਨੂੰ ਦਿੱਤਾ ਇਹ ਵਰਦਾਨ 
ਯਮ ਜਦੋਂ ਭੈਣ ਨਾਲ ਮਿਲਣ ਤੋਂ ਬਾਅਦ ਵਿਦਾ ਲੈਣ ਲੱਗਾ ਤਾਂ ਯਮ ਨੇ ਭੈਣ ਯਮੁਨਾ ਨੂੰ ਕੋਈ ਵੀ ਆਪਣੀ ਇੱਛਾ ਮੁਤਾਬਕ ਵਰਦਾਨ ਮੰਗਣ ਨੂੰ ਕਿਹਾ। ਇਸ ਦੌਰਾਨ ਯਮੁਨਾ ਨੇ ਉੁਸ ਨੂੰ ਕਿਹਾ ਕਿ ਤੁਸੀ ਮੈਨੂੰ ਜੇ ਵਰਦਾਨ ਦੇਣਾ ਹੀ ਚਾਹੁੰਦੇ ਹੋ ਤਾਂ ਇਹ ਵਰਦਾਨ ਦਿਓ ਕਿ ਅੱਜ ਦੇ ਦਿਨ ਹਰ ਸਾਲ ਤੁਸੀਂ ਮੇਰੇ ਇੱਥੇ ਆਓਗੇ ਅਤੇ ਮੇਰੀ ਮਹਿਮਾਨ ਨਿਵਾਜ਼ੀ ਸਵੀਕਾਰ ਕਰੋਗੇ। ਜਿਸ ਤੋਂ ਬਾਅਦ ਯਮ ਨੇ ਆਪਣੀ ਭੈਣ ਇਹ ਵਰਦਾਨ ਦੇ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਹਰ ਸਾਲ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਸ਼੍ਰੀ ਕ੍ਰਿਸ਼ਨ ਜੀ ਦੀ ਕਥਾ
ਯਮ ਅਤੇ ਯਮੁਨਾ ਦੀ ਕਥਾ ਤੋਂ ਇਲਾਵਾ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਉਨ੍ਹਾਂ ਦੀ ਭੈਣ ਸੁਭਦਰਾ ਨੂੰ ਲੈ ਕੇ ਵੀ ਭਾਈ ਦੂਜ ਦੀ ਇਕ ਕਥਾ ਪ੍ਰਚਲਿਤ ਹੈ। ਕਿਹਾ ਜਾਂਦਾ ਹੈ ਕਿ ਨਰਾਕਾਸੁਰ ਨੂੰ ਮਾਰਨ ਤੋਂ ਬਾਅਦ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਆਪਣੀ ਭੈਣ ਸੁਭਦਰਾ ਨੂੰ ਮਿਲਣ ਪਹੁੰਚੇ ਸਨ ਤਾਂ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਦਾ ਫੁੱਲਾਂ ਅਤੇ ਆਰਤੀ ਨਾਲ ਸਵਾਗਤ ਕੀਤਾ ਸੀ। ਉਨ੍ਹਾਂ ਦੇ ਮੱਥੇ 'ਤੇ ਟੀਕਾ ਲਗਾਇਆ ਸੀ, ਉਨ੍ਹਾਂ ਲਈ ਭੋਜਨ ਬਣਾਇਆ ਸੀ। ਜਿਸ ਤੋਂ ਬਾਅਦ ਇਸ ਤਿਉਹਾਰ ਨੂੰ ਮਨਾਇਆ ਜਾਣ ਲੱਗਾ ਹੈ ਅਤੇ ਇਸ ਦਿਨ ਭੈਣਾ-ਭਰਾਵਾਂ ਦੀ ਲੰਬੀ ਉਮਰ ਲਈ ਪ੍ਰਾਥਨਾ ਕਰਦੀਆਂ ਹਨ।
ਰੱਖੜੀ ਦੀ ਤਰ੍ਹਾਂ ਭਾਈ ਦੂਜ ਦਾ ਵੀ ਆਪਣਾ ਮਹੱਤਵ
ਭਾਈ ਦੂਜ ਨੂੰ ਯਮ ਦਿੱਤੀਯ ਵੀ ਕਹਿੰਦੇ ਹਨ। ਇਸ ਦਿਨ ਭੈਣਾਂ-ਭਰਾਵਾਂ ਦੇ ਹੱਥ 'ਤੇ ਮੋਲੀ ਬਨ੍ਹਦੀਆਂ ਹਨ ਅਤੇ ਮੱਥੇ ਟੀਕਾ ਲਗਾਉਂਦੀਆਂ ਹਨ। ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਦੁਆਵਾਂ ਮੰਗਦੀਆਂ ਹਨ। ਉਥੇ ਹੀ ਭਰਾ ਆਪਣੀਆਂ ਭੈਣਾ ਨੂੰ ਤੋਹਫੇ ਦੇ ਕੇ ਉਨ੍ਹਾਂ ਦੀ ਖੁਸ਼ੀ ਨੂੰ ਦੁੱਗਣਾ ਕਰ ਦਿੰਦੇ ਹਨ। ਹਿੰਦੂ ਧਰਮ ਗ੍ਰੰਥਾਂ ਮੁਤਾਬਕ ਭਾਈ ਦੂਜ ਨੂੰ ਮੌਤ ਦੇ ਦੇਵਤਾ ਯਮਰਾਜ ਦੀ ਪੂਜਾ ਕਿਹਾ ਜਾਂਦਾ ਹੈ। ਰੱਖੜੀ ਦੀ ਤਰ੍ਹਾਂ ਹੀ ਭਾਈ ਦੂਜ ਦਾ ਵੀ ਆਪਣਾ ਮਹੱਤਵ ਹੈ।
ਭਾਈ ਦੂਜ ਦਾ ਸ਼ੁਭ ਸਮਾਂ
ਇਸ ਸਾਲ 21 ਅਕਤੂਬਰ ਨੂੰ ਭਾਈ ਦੂਜ ਦਾ ਤਿਉਹਾਰ ਹੈ ਅਤੇ ਇਸ ਦਿਨ ਜੇਕਰ ਭਰਾ ਨੂੰ ਟੀਕਾ ਸ਼ੁਭ ਸਮੇਂ 'ਚ ਲਗਾਓਗੇ ਤਾਂ ਇਸ ਦਿਨ ਦੀ ਪੂਜਾ ਜ਼ਰੂਰ ਸਫਲ ਹੋਵੇਗੀ। ਇਸ ਦਿਨ ਸ਼ੁਭ ਸਮਾਂ 1.30 ਵਜੇ ਤੋਂ ਸ਼ੁਰੂ ਹੋ ਕੇ 3.49 ਮਿੰਟ ਤੱਕ ਹੈ ।