CM ਮਾਨ ਅਤੇ ਮਨੀਸ਼ ਸਿਸੋਦੀਆ ਪਹੁੰਚੇ ਊਨਾ, ਹਿਮਾਚਲ ਦੀ ਜਨਤਾ ਨੂੰ ਦਿੱਤੀ ਦੂਜੀ ਗਰੰਟੀ

08/25/2022 3:32:22 PM

ਊਨਾ-  ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਤੇਜ਼ ਕਰਦਿਆਂ ਅੱਜ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੌਰੇ ’ਤੇ ਆਏ ਹਨ। ਆਮ ਆਦਮੀ ਪਾਰਟੀ (ਆਪ) ਪ੍ਰਦੇਸ਼ ’ਚ ਲੋਕਾਂ ਨੂੰ ਤੀਜਾ ਬਦਲ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਹਿਮਾਚਲ ਦੇ ਜ਼ਿਲ੍ਹਾ ਊਨਾ ਕਪਿਲਾ ਫਾਰਮ ’ਚ ਭਗਵੰਤ ਮਾਨ ਅਤੇ ਸਿਸੋਦੀਆ ਨੇ ਹਿਮਾਚਲ ਪ੍ਰਦੇਸ਼ ਦੀ ਜਨਤਾ ਨੂੰ ਦੂਜੀ ਗਰੰਟੀ ਦਿੱਤੀ। ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਦੀ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀ ਦੂਜੀ ਗਰੰਟੀ ਪ੍ਰਦੇਸ਼ ਵਾਸੀਆਂ ਦੇ ਸਾਹਮਣੇ ਰੱਖੀ।

ਇਹ ਵੀ ਪੜ੍ਹੋ- ਅੰਮ੍ਰਿਤਾ ਹਸਪਤਾਲ ਉਦਘਾਟਨ ਮੌਕੇ ਬੋਲੇ PM ਮੋਦੀ- ਸਹੀ ਵਿਕਾਸ ਉਹ ਹੈ, ਜੋ ਸਭ ਤੱਕ ਪਹੁੰਚੇ

ਸਿਹਤ ਦੀ ਦਿੱਤੀ ਗਰੰਟੀ-

ਮੁੱਖ ਮੰਤਰੀ ਭਗਵੰਤ ਮਾਨ ਅਤੇ ਉੱਪ ਮੁੱਖ ਮੰਤਰੀ ਦਿੱਲੀ ਵਲੋਂ ਹਿਮਾਚਲ ਪ੍ਰਦੇਸ਼ ਦੇ ਵਾਸੀਆਂ ਨੂੰ ਦੂਜੀ ਗਰੰਟੀ ਸਿਹਤ ਖੇਤਰ ਲਈ ਦਿੱਤੀ ਗਈ। ਜਿਸ ’ਚ ਮੁਫ਼ਤ ਇਲਾਜ ਅਤੇ ਟੈਸਟ-ਦਵਾਈਆਂ, ਮੁਹੱਲਾ ਕਲੀਨਿਕ ਅਤੇ ਨਵੇਂ ਹਸਪਤਾਲ ਹੋਣਗੇ।  ਸਿਸੋਦੀਆ ਨੇ  ਕਿਹਾ ਕਿ ਪਿਛਲੇ 7 ਸਾਲਾਂ ’ਚ ਦਿੱਲੀ ’ਚ ਕੇਜਰੀਵਾਲ ਸਰਕਾਰ ਸਿੱਖਿਆ, ਰੁਜ਼ਗਾਰ ’ਤੇ ਕੰਮ ਕਰ ਰਹੀ ਹੈ। ਅੱਜ ਪੰਜਾਬ ’ਚ ਵੀ ਇਹ ਕੰਮ ਹੋ ਰਹੇ ਹਨ ਅਤੇ ਹੁਣ ਹਿਮਾਚਲ ਪ੍ਰਦੇਸ਼ ’ਚ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ਕੇਜਰੀਵਾਲ ਸਰਕਾਰ ਵਲੋਂ ਮੁਹੱਲਾ ਕਲੀਨਿਕ ਬਣਾਏ ਗਏ ਹਨ। ਅਸੀਂ ਦਿੱਲੀ ਦੀ ਤਰਜ਼ ’ਤੇ ‘ਸਿਹਤ ਦਾ ਮਾਡਲ’ ਹਿਮਾਚਲ ਪ੍ਰਦੇਸ਼ ’ਚ ਲੈ ਕੇ ਆਵਾਂਗੇ। 

ਇਹ ਵੀ ਪੜ੍ਹੋ- ਹਰਿਆਣਾ ਵਾਸੀਆਂ ਨੂੰ ਵੱਡੀ ਸੌਗਾਤ; PM ਮੋਦੀ ਨੇ ਏਸ਼ੀਆ ਦੇ ਸਭ ਤੋਂ ਵੱਡੇ ਹਸਪਤਾਲ ‘ਅੰਮ੍ਰਿਤਾ’ ਦਾ ਕੀਤਾ ਉਦਘਾਟਨ

ਊਨਾ, ਹਿਮਾਚਲ ਪ੍ਰਦੇਸ਼ ਵਿਖੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਦੂਜੀ ਗਾਰੰਟੀ ਦੇਣ ਸਮੇਂ CM ਸ. ਭਗਵੰਤ ਮਾਨ ਜੀ | Live https://t.co/X4qc79cLXs

— AAP Punjab (@AAPPunjab) August 25, 2022

 

ਸਿਸੋਦੀਆ ਬੋਲੇ- ‘ਆਪ’ ਪਾਰਟੀ ਕੰਮ ਦੀ ਗਰੰਟੀ ਦਿੰਦੀ ਹੈ-

ਸਿਸੋਦੀਆ ਨੇ ਕਿਹਾ ਕਿ ਤੁਸੀਂ ਝਾੜੂ ਦਾ ਬਟਨ ਦਬਾ ਕੇ ਹਿਮਾਚਲ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਓ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੰਮ ਕਰਨ ਦੀ ਗਰੰਟੀ ਦਿੰਦੀ ਹੈ। ਹਿਮਾਚਲ ਦੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਤੋਂ ਆਮ ਆਦਮੀ ਪਾਰਟੀ ਪਿੱਛੇ ਨਹੀਂ ਹਟੇਗੀ। ਦਿੱਲੀ ਦੀ ਜਨਤਾ ਨੂੰ ਚੋਣਾਂ ਦੇ ਸਮੇਂ ਜੋ ਗਰੰਟੀ ਦਿੱਤੀ ਗਈ, ਉਸ ਨੂੰ ਤੈਅ ਸਮੇਂ ’ਤੇ ਪੂਰਾ ਕੀਤਾ ਗਿਆ। ਕੇਜਰੀਵਾਲ ਗਰੰਟੀ ਹੀ ਨਹੀਂ ਸਗੋਂ ਕਹਿੰਦੇ ਹਨ ਕਿ ਪਹਿਲੇ 5 ਸਾਲ ਕੰਮ ਨਾ ਕੀਤਾ ਗਿਆ ਹੋਵੇ, ਤਾਂ ਮੈਨੂੰ ਵੋਟ ਨਾ ਦੇਣਾ। 

ਇਹ ਵੀ ਪੜ੍ਹੋ-  ਬਿਲਕਿਸ ਬਾਨੋ ਮਾਮਲਾ: ਸੁਪਰੀਮ ਕੋਰਟ 11 ਦੋਸ਼ੀਆਂ ਦੀ ਰਿਹਾਈ ਖ਼ਿਲਾਫ ਪਟੀਸ਼ਨ ਸੁਣਨ ਲਈ ਸਹਿਮਤ

ਸਿਹਤ ਦੇ ਮਾਮਲੇ ’ਚ ਦੇਸ਼ ਪਿੱਛੇ ਰਿਹਾ ਗਿਆ: ਭਗਵੰਤ ਮਾਨ

ਓਧਰ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ, ਜੋ ਅਰਵਿੰਦ ਕੇਜਰੀਵਾਲ ਦੀ ਅਗਵਾਈ ’ਚ ਆਮ ਲੋਕਾਂ ਨੂੰ ਸਿਆਸਤ ’ਚ ਅੱਗੇ ਲੈ ਕੇ ਆ ਰਹੀ ਹੈ। ਇਹ ਪਾਰਟੀ ਐਂਟੀ-ਕਰੱਪਸ਼ਨ ਮੂਵਮੈਂਟ ਤੋਂ ਨਿਕਲੀ ਹੈ। ਦੂਜੀਆਂ ਪਾਰਟੀਆਂ ’ਚ ਲੋਕ ਦਿਹਾੜੀਆਂ ’ਤੇ ਲਿਆਂਦੇ ਜਾਂਦੇ ਹਨ ਪਰ ਸਾਡੀ ਪਾਰਟੀ ’ਚ ਆਪਣੇ-ਆਪਣੀ ਲੋਕ ਆਉਂਦੇ ਹਨ। ਮਾਨ ਨੇ ਕਿਹਾ ਕਿ ਸਿਹਤ ਦੇ ਮਾਮਲੇ ’ਚ ਅੱਜ ਇੱਥੇ ਇਕੱਠੇ ਹੋਏ ਹਾਂ, ਸਿਹਤ ਚੰਗੀ ਹੋਵੇਗੀ ਤਾਂ ਆਦਮੀ ਦੇਸ਼ ਲਈ ਵੀ ਸੋਚੇਗਾ। ਬਦਕਿਸਮਤੀ ਨਾਲ ਸਿਹਤ ਦੇ ਮਾਮਲੇ ’ਚ ਦੇਸ਼ ਬਹੁਤ ਪਿੱਛੇ ਰਿਹਾ ਹੈ। ਮੈਡੀਕਲ ਕਾਲਜ ਖੋਲ੍ਹਣ ’ਚ ਅਸੀਂ ਬਹੁਤ ਲੇਟ ਹੋ ਚੁੱਕੇ ਹਾਂ। ਅੰਗਰੇਜ਼ਾਂ ਨੇ ਸਾਨੂੰ 200 ਸਾਲ ਇਕੱਠੀ ਗੁਲਾਮ ਦਿੱਤੀ, ਸਾਡੇ ਇੱਥੇ 5-5 ਸਾਲ ਦੀ ਵਾਰੀ ਚੱਲ ਰਹੀ ਹੈ। 

Tanu

This news is Content Editor Tanu