ਗੁਜਰਾਤ ’ਚ 6ਵੀਂ ਤੋਂ 12ਵੀਂ ਜਮਾਤ ’ਚ ਪੜ੍ਹਾਈ ਜਾਵੇਗੀ ਭਗਵਤ ਗੀਤਾ

03/18/2022 10:40:47 AM

ਗਾਂਧੀ ਨਗਰ (ਭਾਸ਼ਾ)– ਗੁਜਰਾਤ ਸਰਕਾਰ ਨੇ ਵੀਰਵਾਰ ਨੂੰ ਵਿਧਾਨ ਸਭਾ ’ਚ ਐਲਾਨ ਕੀਤਾ ਕਿ ਸਿੱਖਿਅਕ ਸਾਲ 2022-23 ਤੋਂ ਪੂਰੇ ਸੂਬੇ ’ਚ ਭਗਵਤ ਗੀਤਾ ਜਮਾਤ 6 ਤੋਂ 12ਵੀਂ ਲਈ ਸਕੂਲ ਸਿਲੇਬਸ ਦਾ ਹਿੱਸਾ ਹੋਵੇਗੀ। ਸਿੱਖਿਆ ਮੰਤਰੀ ਜੀਤੂ ਵਘਾਨੀ ਨੇ ਸਿੱਖਿਆ ਵਿਭਾਗ ਲਈ ਬਜਟ ਅਲਾਟ ਕਰਨ ’ਤੇ ਚਰਚਾ ਦੌਰਾਨ ਵਿਧਾਨ ਸਭਾ ’ਚ ਇਹ ਐਲਾਨ ਕੀਤਾ। 

ਇਹ ਵੀ ਪੜ੍ਹੋ : ਹੁਰੀਅਤ ਨੂੰ ਬੈਠਕ ’ਚ ਸੱਦਣ ’ਤੇ ਭਾਰਤ ਨੇ ਓ.ਆਈ.ਸੀ. ’ਤੇ ਸਾਧਿਆ ਨਿਸ਼ਾਨਾ

ਭਗਵਤ ਗੀਤਾ ’ਚ ਛੁਪੀਆਂ ਕਦਰਾਂ-ਕੀਮਤਾਂ ਅਤੇ ਸਿਧਾਂਤਾ ਨੂੰ ਸਕੂਲ ਸਿਲੇਬਸ ’ਚ ਸ਼ਾਮਲ ਕਰਨ ਦਾ ਫੈਸਲਾ ਕੇਂਦਰ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਅਨੁਸਾਰ ਹੈ। ਮੰਤਰੀ ਨੇ ਕਿਹਾ ਕਿ ਪੁਸਤਕ ਅਤੇ ਆਡੀਓ-ਵੀਡੀਓ ਸੀ.ਡੀ. ਵਰਗੀ ਅਧਿਐਨ ਸਮੱਗਰੀ ਸਰਕਾਰ ਵਲੋਂ ਸਕੂਲਾਂ ਨੂੰ ਉਪਲੱਬਧ ਕਰਵਾਈ ਜਾਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News