ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਵਿਚਾਰਾਂ ਦੀ ਲੜਾਈ ਜਾਰੀ ਰੱਖਾਂਗੇ : ਰਾਹੁਲ

03/23/2019 12:49:10 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਦਿਵਸ ਮੌਕੇ ਸ਼ਨੀਵਾਰ ਨੂੰ ਇਨ੍ਹਾਂ ਕ੍ਰਾਂਤੀਕਾਰੀਆਂ ਨੂੰ ਨਮਨ ਕੀਤਾ ਅਤੇ ਕਿਹਾ ਕਿ ਇਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ਦੀ ਲੜਾਈ ਜਾਰੀ ਰੱਖੀ ਜਾਵੇਗੀ।। ਰਾਹੁਲ ਨੇ ਫੇਸਬੁੱਕ ਪੋਸਟ 'ਚ ਕਿਹਾ,''ਭਗਤ ਸਿੰਘ, ਸੁਖਦੇਵ, ਰਾਜਗੁਰੂ, ਸਿਰਫ ਨਾਂ ਨਹੀਂ ਹਨ, ਸਾਡੀਆਂ ਰਗਾਂ 'ਚ ਦੌੜਦਾ ਕ੍ਰਾਂਤੀ ਦਾ ਇਕ ਜਜ਼ਬਾ ਹੈ।''PunjabKesariਉਨ੍ਹਾਂ ਨੇ ਕਿਹਾ,''ਉਨ੍ਹਾਂ ਦਾ ਜੀਵਨ, ਅੱਜ ਵੀ ਸਾਨੂੰ ਮਜ਼ਬੂਤ ਬਣਾਉਂਦਾ ਹੈ, ਆਜ਼ਾਦ ਅਤੇ ਇਨਸਾਨ ਬਣਾਉਂਦਾ ਹੈ। ਸ਼ਹੀਦੀ ਦਿਵਸ 'ਤੇ ਸਾਡੇ ਵੀਰਾਂ ਨੂੰ ਨਮਨ।'' ਕਾਂਗਰਸ ਪ੍ਰਧਾਨ ਨੇ ਕਿਹਾ,''ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ਦੀ ਲੜਾਈ ਅਸੀਂ ਜਾਰੀ ਰੱਖਾਂਗੇ।'' ਜ਼ਿਕਰਯੋਗ ਹੈ ਕਿ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ।


DIsha

Content Editor

Related News