ਨਾਥਨਗਰ ਵਿਚ ਦੋ ਫਿਰਕਿਆਂ 'ਚ ਹਿੰਸਕ ਝੜਪਾਂ, ਇੰਟਰਨੈਂਟ ਸੇਵਾਵਾਂ ਬੰਦ

03/18/2018 11:50:35 AM

ਭਾਗਲਪੁਰ— ਬਿਹਾਰ 'ਚ ਭਾਗਲਪੁਰ ਦੇ ਨਾਥਨਗਰ 'ਚ ਇਕ ਜਲੂਸ ਨੂੰ ਲੈ ਦੋ ਫਿਰਕਿਆਂ ਦੇ ਵਿਚਕਾਰ ਹਿੰਸਕ ਝੜਪਾਂ ਹੋਣ ਤੋਂ ਬਾਅਦ ਪ੍ਰਸ਼ਾਸ਼ਨ ਨੇ ਇੰਟਰਨੈਂਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਹ ਮੁਸਲਿਮ ਇਲਾਕਾ ਹੈ। ਇਕ ਦਿਨ ਪਹਿਲਾਂ ਨਾਥਨਗਰ ਇਲਾਕੇ 'ਚ ਹੋਈਆਂ ਝੜਪਾਂ ਤੋਂ ਬਾਅਦ ਕੋਈ ਅਫਵਾਹ ਨਾ ਫੈਲੇ, ਇਸ ਲਈ ਇੰਟਰਨੈਂਟ ਬੰਦ ਕਰ ਦਿੱਤੀ ਗਈ ਹੈ। ਵਿਕਰਮ ਸੰਵਤ ਨੂੰ ਲੈ ਕੇ ਜਲੂਸ ਕੱਢਿਆ ਜਾ ਰਿਹਾ ਸੀ। ਜਲੂਸ ਰਾਹੀਂ ਲੋਕਾਂ ਨੂੰ ਹਿੰਦੂ ਕੈਲੰਡਰ ਵਿਅਸਥਾ ਸਮਝਾਉਣ ਦਾ ਯਤਨ ਕੀਤਾ ਜਾ ਰਿਹਾ ਸੀ। ਇਹ ਜਲੂਸ ਮਜਨੀ ਚੌਕ ਦੇ ਕੋਲ ਰੁਕ ਗਿਆ।


ਅੱਗ ਅਤੇ ਭੰਨ-ਤੋੜ
ਦੱਸਿਆ ਜਾ ਰਿਹਾ ਹੈ ਕਿ ਜਲੂਸ ਦਾ ਸਥਾਨਕ ਲੋਕਾਂ ਨੇ ਵਿਰੋਧ ਕੀਤਾ। ਦੋਵਾਂ ਸਮੂਹਾਂ ਵਿਚਕਾਰ ਪਹਿਲਾਂ ਬਹਿਸ ਹੋਈ। ਜਿਸ ਤੋਂ ਬਾਅਦ 'ਚ ਹਿੰਸਾ ਦਾ ਰੂਪ ਲੈ ਲਿਆ। ਕੁਝ ਸ਼ਰਾਰਤੀ ਤੱਤਾਂ ਨੇ ਇਕ ਦੋਪਹਿਆ ਵਾਹਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਕੁਝ ਦੁਕਾਨਾਂ 'ਚ ਵੀ ਭੰਨ-ਤੋੜ ਕੀਤੀ ਗਈ।
ਸੂਚਨਾ ਪਾ ਕੇ ਪੁਲਸ ਮੌਕੇ 'ਤੇ ਪਹੁੰਚੀ ਪਰ ਹਾਲਾਤ ਬਿਗੜਦੇ ਦੇਖ ਕੇ ਪੁਲਸ ਨੂੰ ਓਪਨ ਫਾਈਰਿੰਗ ਕਰਨੀ ਪਈ। ਦੱਸਿਆ ਜਾ ਰਿਹਾ ਹੈ ਕਿ ਪੁਲਸ 'ਤੇ ਵੀ ਪਥਰਾਅ ਕੀਤਾ ਗਿਆ। ਘਟਨਾ ਦੇ ਮੱਦੇਨਜ਼ਰ ਐਤਵਾਰ ਜ਼ਿਆਦਾ ਹਾਲਾਤ ਨਾ ਵਿਗੜਨ, ਇਸ ਲਈ ਸ਼ਾਂਤੀ ਬਣਾਈ ਰੱਖਣ ਲਈ ਇੰਟਰਨੈਂਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।