ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ

04/29/2023 4:36:12 PM

ਮੁੰਬਈ- ਮੋਬਾਇਲ ਦਾ ਇਸਤੇਮਾਲ ਹੁਣ ਹਰ ਕੋਈ ਕਰਦਾ ਹੈ। ਬੱਸ ਜਾਂ ਮੈਟਰੋ 'ਚ ਸਫ਼ਰ ਕਰਦੇ ਹੋਏ ਅਸੀਂ ਹਮੇਸ਼ਾ ਮੋਬਾਇਲ ਫੋਨ 'ਚ ਰੁਝੇ ਰਹਿੰਦੇ ਹਾਂ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਬੱਸ, ਰੇਲ ਅਤੇ ਜਨਤਕ ਥਾਵਾਂ 'ਤੇ ਫੋਨ 'ਚ ਤੇਜ਼ ਆਵਾਜ਼ 'ਚ ਗਾਣੇ ਸੁਣਦੇ ਹਨ। ਨਾਲ ਹੀ ਫੋਨ 'ਤੇ ਉੱਚੀ ਆਵਾਜ਼ 'ਚ ਗੱਲ ਕਰਦੇ ਹਨ। ਅਜਿਹੇ ਲੋਕਾਂ ਲਈ ਮੋਬਾਇਲ ਦੀ ਵਰਤੋਂ ਨੂੰ ਲੈ ਕੇ ਨਵਾਂ ਨਿਯਮ ਆਇਆ ਹੈ, ਜਿਸ ਵਿਚ ਜੇਕਰ ਤੁਸੀਂ ਬੱਸ 'ਚ ਸਫ਼ਰ ਦੌਰਾਨ ਫੋਨ 'ਤੇ ਉੱਚੀ ਆਵਾਜ਼ 'ਚ ਗੱਲ ਕਰਦੇ ਹੋ ਜਾਂ ਬਿਨਾਂ ਹੈੱਡਫੋਨ ਦੇ ਵੀਡੀਓ ਦੇਖਦੇ ਹੋ ਤਾਂ ਤੁਹਾਨੂੰ 5,000 ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਨਾਲ ਹੀ 3 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ– ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ

ਮੁੰਬਈ 'ਚ ਲਾਗੂ ਹੋਇਆ ਨਵਾਂ ਨਿਯਮ

ਫਿਲਹਾਲ ਇਸ ਨਿਯਮ ਨੂੰ 'ਬੈਸਟ' ਯਾਨੀ ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਐਂਡ ਟ੍ਰਾਂਸਪੋਰਟ ਨੇ ਲਾਗੂ ਕੀਤਾ ਹੈ। ਇਸ ਨਿਯਮ ਤਹਿਤ ਬੱਸ 'ਚ ਬਿਨਾਂ ਹੈੱਡਫੋਨ ਦੇ ਵੀਡੀਓ ਦੇਖਣ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਨਿਯਮ ਤੋੜਨ 'ਤੇ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ।

'ਬੈਸਟ' ਨੇ ਇਸੇ ਹਫ਼ਤੇ ਤੋਂ ਮੋਬਾਇਲ ਫੋਨ 'ਤੇ ਸਪੀਕਰ ਆਨ ਕਰਕੇ ਵੀਡੀਓ ਦੇਖਣ ਜਾਂ ਗਾਣੇ ਵਜਾਉਣ 'ਤੇ ਰੋਕ ਲਗਾ ਦਿੱਤੀ ਹੈ। ਇਸ ਸੰਬੰਧ 'ਚ 25 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ। ਨਵੇਂ ਨਿਯਮ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬੱਸਾਂ 'ਚ ਨੋਟੀਫਿਕੇਸ਼ਨ ਚਿਪਕਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਨਵਾਂ ਨਿਯਮ ਮੁੰਬਈ ਅਤੇ ਗੁਆਂਢੀ ਸ਼ਹਿਰਾਂ ਦੇ ਬੱਸ ਯਾਤਰੀਆਂ 'ਤੇ ਵੀ ਲਾਗੂ ਹੋਵੇਗਾ।

ਇਹ ਵੀ ਪੜ੍ਹੋ– WhatsApp 'ਤੇ ਕੋਈ ਨਹੀਂ ਪੜ੍ਹ ਸਕੇਗਾ ਤੁਹਾਡੇ ਪਰਸਨਲ ਮੈਸੇਜ, ਇੰਝ ਕਰ ਸਕਦੇ ਹੋ ਚੈਟ ਲਾਕ

ਕਿਉਂ ਲਾਗੂ ਕੀਤਾ ਗਿਆ ਨਵਾਂ ਨਿਯਮ 

ਮੋਬਾਇਲ ਫੋਨ ਨੂੰ ਲੈ ਕੇ ਨਵਾਂ ਨਿਯਮ ਲਾਗੂ ਕਰਨ ਦੇ ਪਿੱਛੇ ਕਾਰਨ 'ਆਵਾਜ਼ ਪ੍ਰਦੂਸ਼ਣ' ਸੀ। ਇਸਦੇ ਨਾਲ ਹੀ ਬੱਸ ਯਾਤਰੀਆਂ ਨੂੰ ਅਸੁਵਿਧਾ ਤੋਂ ਬਚਾਉਣ ਲਈ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਨਵੇਂ ਸਰਕੂਲਰ ਮੁਤਾਬਕ, ਡੈਸੀਬਲ ਪੱਧਰ ਦੇ ਰੋਲੇ ਨੂੰ ਘੱਟ ਰੱਖਣ ਲਈ ਨਵਾਂ ਨਿਯਮ ਲਿਆਇਆ ਗਿਆ ਹੈ। ਅਜਿਹੇ 'ਚ ਕਿਸੇ ਵੀ ਬੱਸ ਯਾਤਰੀ ਨੂੰ ਫੋਨ 'ਤੇ ਉੱਚੀ ਆਵਾਜ਼ 'ਚ ਗੱਲ ਕਰਨ ਦੀ ਮਨਜ਼ੂਰੀ ਨਹੀਂ ਹੋਵੇਗੀ। ਜੇਕਰ ਤੁਸੀਂ ਮਿਊਜ਼ਿਕ ਸੁਣਨਾ ਚਾਹੁੰਦੇ ਹੋ ਤਾਂ ਨਾਲ ਹੈੱਡਫੋਨ ਲੈ ਕੇ ਜਾਣਾ ਬਿਹਤਰ ਹੋਵੇਗਾ।

ਇਹ ਵੀ ਪੜ੍ਹੋ– ਹੁਣ iPhone ਨੂੰ ਵਿੰਡੋਜ਼ PC ਨਾਲ ਵੀ ਕਰ ਸਕੋਗੇ ਕੁਨੈਕਟ, ਮਾਈਕ੍ਰੋਸਾਫਟ ਨੇ ਲਾਂਚ ਕੀਤਾ ਨਵਾਂ iOS ਐਪ

Rakesh

This news is Content Editor Rakesh