ਬੈਂਗਲੁਰੂ ਪੁਲਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 20 ਅਫ਼ਰੀਕੀ ਨਾਗਰਿਕਾਂ ਨੂੰ ਫੜਿਆ

08/04/2020 2:59:32 PM

ਬੈਂਗਲੁਰੂ- ਬੈਂਗਲੁਰੂ ਪੁਲਸ ਨੂੰ ਮੰਗਲਵਾਰ ਨੂੰ ਚਲਾਈ ਗਈ ਇਕ ਵਿਸ਼ੇਸ਼ ਮੁਹਿੰਮ ਦੇ ਅਧੀਨ ਬਿਨਾਂ ਜਾਇਜ਼ ਦਸਤਾਵੇਜ਼ ਦੇ ਰਹਿ ਰਹੇ 20 ਅਫਰੀਕੀ ਨਾਗਰਿਕਾਂ ਬਾਰੇ ਪਤਾ ਲੱਗਾ ਹੈ ਅਤੇ ਇਨ੍ਹਾਂ ਲੋਕਾਂ ਦੇ ਸਾਈਬਰ ਅਪਰਾਧ 'ਚ ਸ਼ਾਮਲ ਹੋਣ ਦਾ ਖਦਸ਼ਾ ਜਤਾਇਆ ਹੈ। ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਇਸ ਦੀ ਜਾਣਕਾਰੀ ਦਿੱਤੀ। ਸੂਬੇ ਦੇ ਗ੍ਰਹਿ ਮੰਤਰੀ ਬਸਵਰਾਜ ਐੱਸ. ਬੋਮਈ ਨੇ ਦੱਸਿਆ ਕਿ ਕੇਂਦਰੀ ਅਪਰਾਧ ਬਰਾਂਚ ਦੇ 120 ਮੈਂਬਰਾਂ ਦੀ ਇਕ ਟੀਮ ਨੇ ਵਿਦੇਸ਼ੀ ਨਾਗਰਿਕਾਂ ਦੇ ਗੈਰ-ਕਾਨੂੰਨੀ ਰੂਪ ਨਾਲ ਰਹਿਣ ਵਿਰੁੱਧ ਚਲਾਈ ਗਈ ਮੁਹਿੰਮ ਦੇ ਅਧੀਨ ਮੰਗਲਵਾਰ ਸਵੇਰੇ ਸ਼ਹਿਰ ਦੇ ਹੇਨੂੰਰ, ਬਗਲੂਰ ਅਤੇ ਕੋਥਾਨਪੁਰ ਇਲਾਕਿਆਂ 'ਚ ਛਾਪੇਮਾਰੀ ਕੀਤੀ ਅਤੇ 85 ਵਿਦੇਸ਼ੀ ਨਾਗਰਿਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ।

ਇਸ ਦੌਰਾਨ 20 ਅਫ਼ਰੀਕੀ ਬਿਨਾਂ ਜਾਇਜ਼ ਪਾਸਪੋਰਟ ਅਤੇ ਵੀਜ਼ੇ ਦੇ ਰਹਿੰਦੇ ਪਾਏ ਗਏ। ਉਨ੍ਹਾਂ ਨੇ ਕਿਹਾ,''ਉਨ੍ਹਾਂ ਕੋਲੋਂ ਨਕਲੀ ਭਾਰਤੀ ਰੁਪਏ, ਅਮਰੀਕੀ ਡਾਲਰ, ਬ੍ਰਿਟੇਨ ਪੌਂਡ ਅਤੇ ਕੁਝ ਲੈਪਟਾਪ ਵੀ ਜ਼ਬਤ ਕੀਤੇ ਗਏ ਹਨ ਅਤੇ ਇਨ੍ਹਾਂ ਬਾਰੇ ਸਾਈਬਰ ਅਪਰਾਧ 'ਚ ਸ਼ਾਮਲ ਹੋਣ ਦਾ ਖਦਸ਼ਾ ਹੈ। ਅੱਗੇ ਦੀ ਜਾਂਚ ਜਾਰੀ ਹੈ।'' ਮੰਤਰੀ ਨੇ ਬੈਂਗਲੁਰੂ ਪੁਲਸ ਕਮਿਸ਼ਨਰ ਕਮਲ ਪੰਤ ਨੂੰ ਸ਼ਹਿਰ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਵਿਰੁੱਧ ਕਾਰਵਾਈ ਕਰਨ ਲਈ ਇਕ ਵਿਸ਼ੇਸ਼ ਕਾਰਜ ਫੋਰਸ ਦਾ ਗਠਨ ਕਰਨ ਨੂੰ ਕਿਹਾ।


DIsha

Content Editor

Related News