ਵਿਆਹ ਤੋਂ ਇਨਕਾਰ ਕੀਤਾ ਤਾਂ ਸਨਕੀ ਪ੍ਰੇਮੀ ਨੇ ਲਿਆ 'ਖ਼ੂਨੀ' ਬਦਲਾ, ਪ੍ਰੇਮਿਕਾ 'ਤੇ ਕੀਤੇ ਚਾਕੂ ਨਾਲ 16 ਵਾਰ

03/02/2023 12:46:48 PM

ਬੇਂਗਲੁਰੂ- ਕਰਨਾਟਕ ਦੇ ਬੈਂਗਲੁਰੂ 'ਚ ਇਕ ਰੂਹ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਉਸ ਦਾ ਸਨਕੀਪਨ ਅਜਿਹਾ ਸੀ ਕਿ ਉਸ ਨੇ ਆਪਣੀ ਪ੍ਰੇਮਿਕਾ ਨੂੰ ਇਕ ਜਾਂ ਦੋ ਵਾਰ ਨਹੀਂ ਸਗੋਂ 16 ਵਾਰ ਚਾਕੂ ਮਾਰਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ 5 ਸਾਲ ਤੱਕ ਅਫੇਅਰ ਸੀ। ਦੋਵੇਂ ਵੱਖ-ਵੱਖ ਜਾਤਾਂ ਨਾਲ ਸਬੰਧਤ ਸਨ, ਜਿਸ ਕਾਰਨ ਕੁੜੀ ਦੇ ਪਰਿਵਾਰਕ ਮੈਂਬਰ ਵਿਆਹ ਲਈ ਤਿਆਰ ਨਹੀਂ ਸਨ। ਕੁੜੀ ਨੇ ਵੀ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਪ੍ਰੇਮੀ ਨੂੰ ਕਿਤੇ ਹੋਰ ਵਿਆਹ ਕਰਾਉਣ ਲਈ ਕਿਹਾ, ਜਿਸ ਕਾਰਨ ਉਹ ਗੁੱਸੇ 'ਚ ਸੀ।

ਇਹ ਵੀ ਪੜ੍ਹੋ- ਸ਼ਖ਼ਸ ਨੇ ਜਿਊਂਦੇ ਜੀਅ ਆਪਣੇ ਤੇ ਪਤਨੀ ਲਈ ਬਣਵਾਈਆਂ ਸੰਗਮਰਮਰ ਦੀਆਂ ਕਬਰਾਂ, ਵਜ੍ਹਾ ਜਾਣ ਹੋਵੋਗੇ ਹੈਰਾਨ

ਕੁੜੀ ਦੀ ਉਮਰ 25 ਸਾਲ ਸੀ। ਇਹ ਘਟਨਾ ਮੰਗਲਵਾਰ ਸ਼ਾਮ 7.30 ਵਜੇ ਮੁਰੁਗੇਸ਼ਪਾਲਿਆ ਇਲਾਕੇ 'ਚ ਵਾਪਰੀ। ਕੁੜੀ ਇੱਥੇ ਓਮੇਗਾ ਹੈਲਥਕੇਅਰ ਦਫ਼ਤਰ 'ਚ ਕੰਮ ਕਰਦੀ ਸੀ। ਜਦਕਿ ਉਕਤ ਨੌਜਵਾਨ ਵੀ ਹੈਲਥ ਸੈਂਟਰ 'ਚ ਸੀ ਅਤੇ ਉਹ ਦੂਜੀ ਥਾਂ ਕੰਮ ਕਰਦਾ ਸੀ।

ਦੋਵੇਂ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ-

ਕੁੜੀ ਦੀ ਪਛਾਣ ਲੀਲਾ ਪਵਿੱਤਰਾ ਵਾਸੀ ਆਂਧਰਾ ਪ੍ਰਦੇਸ਼ ਵਜੋਂ ਹੋਈ ਹੈ। ਉਹ ਮੁਰੁਗੇਸ਼ਪਾਲਿਆ ਵਿਚ ਓਮੇਗਾ ਹੈਲਥ ਕੇਅਰ ਮੈਨੇਜਮੈਂਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀ ਕਰਮਚਾਰੀ ਸੀ। ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਕਤਲ ਦੇ ਮੁਲਜ਼ਮ ਦਿਨਕਰ (28) ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਉਹ ਵੀ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ- 'ਅਗਨੀਵੀਰ' ਭੈਣ-ਭਰਾ ਦੀ ਜੋੜੀ ਸੁਮਿਤ ਅਤੇ ਅਨੁਜਾ, ਪੜ੍ਹੋ ਸਫ਼ਲਤਾ ਦੀ ਕਹਾਣੀ

ਲੜਕੀ ਦਾ ਪਰਿਵਾਰ ਜਾਤੀ ਬੰਧਨ ਕਾਰਨ ਵਿਆਹ ਨਹੀਂ ਸੀ ਤਿਆਰ 

ਓਧਰ ਡੀ.ਸੀ.ਪੀ ਨੇ ਦੱਸਿਆ ਕਿ ਦੋਵਾਂ ਵਿਚ ਜਾਤੀ ਦਾ ਕਾਫੀ ਫਰਕ ਸੀ। ਮੁੰਡਾ ਨੀਵੀਂ ਜਾਤ ਦਾ ਸੀ ਜਿਸ ਕਾਰਨ ਲੜਕੀ ਦਾ ਪਰਿਵਾਰ ਵਿਆਹ ਲਈ ਤਿਆਰ ਨਹੀਂ ਸੀ। ਲੜਕੀ ਨੇ ਆਪਣੇ ਪਰਿਵਾਰ ਵਾਲਿਆਂ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਗਲਵਾਨ 'ਚ ਸ਼ਹੀਦ ਹੋਏ ਪੁੱਤ ਦੀ ਪਿਤਾ ਨੇ ਬਣਾਈ ਯਾਦਗਾਰ, ਪਹਿਲਾਂ ਪੁਲਸ ਨੇ ਕੀਤੀ ਕੁੱਟਮਾਰ ਫਿਰ...

ਪ੍ਰੇਮੀ  ਦਿਨਕਰ ਨੇ ਲੀਲਾ 'ਤੇ 16 ਵਾਰ ਹਮਲਾ ਕੀਤਾ

ਲੀਲਾ ਤੋਂ ਨਾਰਾਜ਼ ਹੋ ਕੇ ਦਿਨਕਰ ਆਪਣੇ ਦਫ਼ਤਰ ਚਲਾ ਗਿਆ। ਸ਼ਾਮ ਨੂੰ ਉਹ ਲੀਲਾ ਦੇ ਦਫ਼ਤਰ ਦੇ ਬਾਹਰ ਆ ਕੇ ਉਸ ਦੀ ਉਡੀਕ ਕਰਨ ਲੱਗਾ। ਬਾਹਰ ਆਉਂਦਿਆਂ ਹੀ ਦਿਨਕਰ ਨੂੰ ਉਸ ਨਾਲ ਵਿਆਹ ਕਰਨ ਲਈ ਕਿਹਾ। ਜਦੋਂ ਲੀਲਾ ਨੇ ਫਿਰ ਮਨ੍ਹਾ ਕੀਤਾ ਤਾਂ ਦਿਨਕਰ ਨੇ ਅਚਾਨਕ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਦੇ ਢਿੱਡ ਵਿਚ 16 ਵਾਰ ਚਾਕੂ ਮਾਰੇ ਗਏ। ਕਿਸੇ ਰਾਹਗੀਰ ਨੇ ਪੁਲਸ ਨੂੰ ਸੂਚਨਾ ਦਿੱਤੀ, ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਔਰਤ ਨੂੰ ਨੇੜਲੇ ਹਸਪਤਾਲ ਵੀ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਥਾਣਾ ਜੀਵਨ ਭੀਮਾ ਨਗਰ ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਜਦੋਂ 12ਵੀਂ ਜਮਾਤ ਦਾ ਇਮਤਿਹਾਨ ਦੇਣ ਪਹੁੰਚੇ 51 ਸਾਲ ਦੇ ਨੇਤਾਜੀ, ਹੈਰਾਨ ਰਹਿ ਗਏ ਵਿਦਿਆਰਥੀ

Tanu

This news is Content Editor Tanu