ਬਿਹਾਰ: ਸ਼ਹੀਦ ਲੈਫਟੀਨੈਂਟ ਰਿਸ਼ੀ ਨੂੰ ਅੰਤਿਮ ਵਿਦਾਈ, ਮਾਪਿਆਂ ਦਾ ਰੋ-ਰੋ ਬੁਰਾ ਹਾਲ

11/01/2021 6:35:49 PM

ਬੇਗੂਸਰਾਏ— ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ 30 ਅਕਤੂਬਰ ਨੂੰ ਗਸ਼ਤ ਦੌਰਾਨ ਬਾਰੂਦੀ ਸੁਰੰਗ ਧਮਾਕੇ ’ਚ ਇਕ ਅਧਿਕਾਰੀ ਸਮੇਤ ਫ਼ੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ। ਇਸ ’ਚ ਬਿਹਾਰ ਦੇ ਬੇਗੂਸਰਾਏ ਦੇ ਰਹਿਣ ਵਾਲੇ ਲੈਫਟੀਨੈਂਟ ਰਿਸ਼ੀ ਕੁਮਾਰ ਵੀ ਸ਼ਾਮਲ ਸਨ। ਸੋਮਵਾਰ ਯਾਨੀ ਕਿ ਅੱਜ ਸ਼ਹੀਦ ਦਾ ਸਰਕਾਰੀ ਸਨਮਾਨ ਨਾਲ  ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਰੰਜਨ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਅਗਨੀ ਭੇਟ ਕੀਤੀ।

ਮਹਿਜ 24 ਸਾਲ ਦੇ ਆਪਣੇ ਪੁੱਤਰ ਨੂੰ ਅੰਤਿਮ ਵਿਦਾਈ ਦੇਣ ਸਮੇਂ ਪਿਤਾ ਰੋ ਪਏ, ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ। ਪੁੱਤਰ ਦੀ ਸ਼ਹਾਦਤ ’ਤੇ ਪਿਤਾ ਦੀਆਂ ਅੱਖਾਂ ’ਚੋਂ ਹੰਝੂ ਨਹੀਂ ਰੁਕ ਰਹੇ ਸਨ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ‘ਭਾਰਤ ਮਾਤਾ ਕੀ ਜੈ’ ਅਤੇ ‘ਪਾਕਿਸਤਾਨ ਮੁਰਦਾਬਾਦ’ ਦੇ ਨਾਅਰੇ ਲਾਏ। ਇਸ ਦੌਰਾਨ ਕੇਂਦਰੀ ਮੰਤਰੀ ਅਤੇ ਬੇਗੂਸਰਾਏ ਤੋਂ ਸੰਸਦ ਮੈਂਬਰ ਗਿਰੀਰਾਜ ਸਿੰਘ ਸ਼ਹੀਦ ਦੇ ਪਰਿਵਾਰ ਨੂੰ ਮਿਲੇ ਅਤੇ ਉਨ੍ਹਾਂ ਨੂੰ ਹੌਂਸਲਾ ਦਿੱਤਾ। ਗਿਰੀਰਾਜ ਨੇ ਕਿਹਾ ਕਿ ਇਹ ਸ਼ਹਾਦਤ ਬੇਕਾਰ ਨਹੀਂ ਜਾਵੇਗੀ। ਸਰਕਾਰ ਸ਼ਹੀਦ ਦੇ ਖੂਨ ਦਾ ਬਦਲਾ ਲਵੇਗੀ। 

ਦੱਸਣਯੋਗ ਹੈ ਕਿ ਲੈਫਟੀਨੈਂਟ ਰਿਸ਼ੀ ਕੁਮਾਰ ਬੀਤੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ’ਤੇ ਮੋਹਰੀ ਚੌਕੀ ਕੋਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਆਈ. ਡੀ. ਧਮਾਕੇ ਵਿਚ ਰਿਸ਼ੀ ਸਮੇਤ 2 ਅਧਿਕਾਰੀ ਸ਼ਹੀਦ ਹੋ ਗਏ। ਇਸ ਧਮਾਕੇ ਵਿਚ ਕਈ ਜਵਾਨ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। 

Tanu

This news is Content Editor Tanu