ਮਰਨ ਤੋਂ ਬਾਅਦ ਭਿਖਾਰੀ ਦੇ ਬੈਗ ''ਚੋਂ ਮਿਲੇ 3.22 ਲੱਖ ਰੁਪਏ

06/28/2019 3:30:37 PM

ਵਿਜੇਵਾੜਾ— ਅਨੰਤਪੁਰ ਜ਼ਿਲੇ ਦੇ ਗੁੰਟਕਲ 'ਚ ਮਸਤਾਨ ਵਲੀ ਦਰਗਾਹ ਦੇ ਬਾਹਰ ਪੁਲਸ ਵਾਲਿਆਂ ਨੂੰ ਜੋ ਮਿਲਿਆ, ਉਸ ਨੂੰ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਇੱਥੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਇਕ ਭਿਖਾਰੀ ਦੀ ਨੀਂਦ 'ਚ ਹੀ ਮੌਤ ਹੋ ਗਈ। ਪੁਲਸ ਨੇ ਉੱਥੇ ਪੁੱਛ-ਗਿੱਛ ਕਰ ਕੇ ਉਸ ਦੀ ਪਛਾਣ ਜਾਣਨ ਲਈ ਉਸ ਦੇ ਸਾਮਾਨ ਨੂੰ ਦੇਖਿਆ ਤਾਂ ਉਸ 'ਚੋਂ ਬਹੁਤ ਸਾਰੇ ਚਿੱਲਰ ਅਤੇ ਨੋਟ ਨਿਕਲੇ। ਬਾਅਦ 'ਚ ਜਦੋਂ ਇਨ੍ਹਾਂ ਰੁਪਿਆਂ ਦੀ ਗਿਣਤੀ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਭਿਖਾਰੀ ਆਪਣੇ ਪਿੱਛੇ 3,22,676 ਰੁਪਏ ਛੱਡ ਗਿਆ ਸੀ।
 

12 ਸਾਲਾਂ ਤੋਂ ਮੰਗ ਰਿਹਾ ਸੀ ਭੀਖ
ਪੁਲਸ ਨੇ ਭਿਖਾਰੀ ਦੀ ਪਛਾਣ ਬਾਸ਼ਾ ਦੇ ਰੂਪ 'ਚ ਕੀਤੀ ਹੈ। ਉਹ ਪਿਛਲੇ 12 ਸਾਲ ਤੋਂ ਦਰਗਾਹ ਦੇ ਬਾਹਰ ਭੀਖ ਮੰਗ ਰਿਹਾ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸ਼ਖਸ ਨੇ ਫੋਨ ਕਰ ਕੇ ਦੱਸਿਆ ਕਿ ਇਕ ਬਜ਼ੁਰਗ ਭਿਖਾਰੀ ਦੀ ਦਰਗਾਹ ਕੰਪਲੈਕਸ ਦੇ ਬਾਹਰ ਮੌਤ ਹੋ ਗਈ। ਸਰਕਲ ਇੰਸਪੈਕਟਰ ਅਨਿਲ ਕੁਮਾਰ ਅਤੇ ਸਬ-ਇੰਸਪੈਕਟਰ ਰਾਮਕ੍ਰਿਸ਼ਨ ਰੈੱਡੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੇ ਕਿਸੇ ਪਛਾਣ ਪੱਤਰ ਲਈ ਬਾਸ਼ਾ ਦਾ ਕੱਪੜਿਆਂ ਵਾਲਾ ਬੈਗ ਦੇਖਿਆ।
 

ਦੁਕਾਨਦਾਰਾਂ ਦਾ ਸੀ ਚਿੱਲਰ ਏਜੰਟ
ਉਨ੍ਹਾਂ ਨੂੰ ਬੈਗ 'ਚੋਂ ਪਛਾਣ ਪੱਤਰ ਤਾਂ ਨਹੀਂ ਮਿਲਿਆ ਪਰ ਸਾਲਾਂ ਤੋਂ ਜਮ੍ਹਾ ਕੀਤੇ ਨੋਟ ਅਤੇ ਚਿੱਲਰ ਮਿਲਿਆ। ਪੁਲਸ ਨੇ ਉਸ ਦੀ ਲਾਸ਼ ਨੂੰ ਹਸਪਤਾਲ ਪਹੁੰਚਾ ਦਿੱਤਾ। ਬਾਅਦ 'ਚ ਬੈਗ ਦੇ ਪੈਸਿਆਂ ਦੀ ਗਿਣਤੀ ਕੀਤੀ ਗਈ। ਗਿਣਤੀ 'ਚ ਬੈਗ 'ਚੋਂ 3,22,676 ਰੁਪਏ ਮਿਲੇ। ਬਾਸ਼ਾ ਨੇ ਇਹ ਪੈਸੇ ਨਾ ਕਿਤੇ ਲਗਾਏ ਅਤੇ ਨਾ ਇਨ੍ਹਾਂ ਦਾ ਇਸਤੇਮਾਲ ਕੀਤਾ। ਸਥਾਨਕ ਲੋਕ ਕਹਿੰਦੇ ਹਨ ਕਿ ਬਾਸ਼ਾ ਦੁਕਾਨਦਾਰਾਂ ਦਾ ਸੀ ਚਿੱਲਰ ਏਜੰਟ ਸੀ। ਉਸ ਕੋਲ 500 ਦੇ ਨੋਟ ਲਈ ਵੀ ਛੁਟੇ ਹੁੰਦੇ ਸਨ। ਬਦਲੇ 'ਚ ਉਹ 5 ਜਾਂ 1 ਰੁਪਏ ਜ਼ਿਆਦਾ ਲੈਂਦਾ ਸੀ।

DIsha

This news is Content Editor DIsha