ਭਿਖਾਰੀ ਸਮਝ ਕੇ 2 ਔਰਤਾਂ ਨੂੰ ਚੁੱਕ ਕੇ ਲੈ ਗਈ ਪੁਲਸ, ਫਿਰ ਹੋਇਆ ਹੈਰਾਨ ਕਰ ਦੇਣ ਵਾਲਾ ਖੁਲਾਸਾ

11/22/2017 10:59:10 AM

ਹੈਦਰਾਬਾਦ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਦੇ ਹੈਦਰਾਬਾਦ ਦੌਰੇ ਨੂੰ ਲੈ ਕੇ ਜ਼ੋਰ-ਸ਼ੋਰ ਨਾਲ ਤਿਆਰੀ ਚੱਲ ਰਹੀ ਹੈ। ਇਸੀ ਦੇ ਚੱਲਦੇ ਹੈਦਰਾਬਾਦ ਦੀਆਂ ਸੜਕਾਂ ਤੋਂ ਭਿਖਾਰੀਆਂ ਨੂੰ ਹਟਾ ਕੇ ਉਨ੍ਹਾਂ ਨੂੰ ਪੁਨਰਵਾਸ ਸੈਂਟਰ ਭੇਜਿਆ ਜਾ ਰਿਹਾ ਹੈ। ਇਸੀ ਮੁਹਿੰਮ ਤਹਿਤ ਹੈਦਰਾਬਾਦ ਦੀਆਂ ਸੜਕਾਂ 'ਤੇ ਭੀਖ ਮੰਗਦੇ ਹੋਏ ਕੁਝ ਲੋਕਾਂ ਨੂੰ ਪੁਲਸ ਚੁੱਕ ਲਿਆਈ ਪਰ ਉਨ੍ਹਾਂ ਭਿਖਾਰੀਆਂ 'ਚੋਂ ਦੋ ਔਰਤਾਂ ਵੀ ਸ਼ਾਮਲ ਸਨ ਜੋ ਅੰਗਰੇਜ਼ੀ ਬੋਲ ਰਹੀਆਂ ਸਨ। ਜਦੋਂ ਪੁਲਸ ਨੂੰ ਉਨ੍ਹਾਂ ਦੀ ਸੱਚਾਈ ਪਤਾ ਚਲੀ ਤਾਂ ਅਧਿਕਾਰੀ ਹੈਰਾਨ ਰਹਿ ਗਏ। ਦੋਹੇਂ ਔਰਤਾਂ ਕਰੋੜਾਂ ਦੀ ਪ੍ਰਾਪਰਟੀ ਦੀ ਮਾਲਕਿਨ ਨਿਕਲੀਆਂ। ਜੇਲ ਸੁਪਰੀਡੈਂਟ ਕੇ.ਅਰਜੁਨ ਰਾਵ ਮੁਤਾਬਕ ਹੈਦਰਾਬਾਦ ਦੇ ਲੰਗਰ ਹੋਜ਼ ਦਰਗਾਹ 'ਚ ਕਈ ਭਿਖਾਰੀ ਬੈਠਦੇ ਹਨ। ਪੁਲਸ ਅਧਿਕਾਰੀਆਂ ਨੇ 11 ਨਵੰਬਰ 130 ਤੋਂ ਜ਼ਿਆਦਾ ਔਰਤਾਂ ਨੂੰ ਭੀਖ ਮੰਗਦੇ ਹੋਏ ਫੜਿਆ। ਜਦੋਂ ਉਨ੍ਹਾਂ ਦੀ ਬੈਕਗ੍ਰਾਊਂਡ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਦੋਹੇਂ ਔਰਤਾਂ ਦੀ ਅੰਗਰੇਜ਼ੀ ਸੁਣ ਸਭ ਹੈਰਾਨ ਰਹਿ ਗਏ।
50 ਸਾਲਾ ਫਰੋਜ਼ਨਾ ਨੇ ਦੱਸਿਆ ਕਿ ਉਹ ਬਿਜ਼ਨਸ ਸਟਡੀਜ਼ 'ਚ ਪੋਸਟ ਗ੍ਰੈਜੁਏਟ ਹੈ ਅਤੇ ਲੰਡਨ 'ਚ ਬਤੌਰ ਅਕਾਊਟੈਂਟ ਕੰਮ ਕਰ ਚੁੱਕੀ ਹੈ। ਉਸ ਦਾ ਬੇਟਾ ਅਮਰੀਕਾ 'ਚ ਆਰਕੀਟੈਕਟ ਹੈ। ਔਰਤ ਨੇ ਦਾਅਵਾ ਕੀਤਾ ਕਿ ਉਹ ਕੁਝ ਸਾਲ ਪਹਿਲੇ ਹੀ ਭਾਰਤ ਆਈ ਸੀ। ਪੁਲਸ ਨੇ ਜਦੋਂ ਔਰਤ ਦੇ ਬਾਰੇ 'ਚ ਜਾਣਕਾਰੀ ਕੱਢੀ ਤਾਂ ਪਤਾ ਲੱਗਾ ਕਿ ਉਸ ਦਾ ਹੈਦਰਾਬਾਦ ਦੇ ਪਾਸ਼ ਇਲਾਕੇ ਆਨੰਦਬਾਗ 'ਚ ਅਪਾਰਟਮੈਂਟ ਹੈ। ਪਤੀ ਦੀ ਮੌਤ ਦੇ ਬਾਅਦ ਉਹ ਬੀਤੇ ਕੁਝ ਸਾਲਾਂ ਤੋਂ ਮਾਨਸਿਕ ਤੌਰ 'ਤੇ ਬੀਮਾਰ ਹੈ। ਇਕ ਬਾਬੇ ਦੇ ਕਹਿਣ 'ਤੇ ਉਹ ਦਰਗਾਹ 'ਚ ਭੀਖ ਮੰਗਦੀ ਹੈ। ਪੁਲਸ ਨੇ ਉਸ ਦੇ ਬੇਟੇ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਭਾਰਤ 'ਚ ਹੈ ਅਤੇ ਬਹੁਤ ਸਮੇਂ ਤੋਂ ਆਪਣੀ ਮਾਂ ਦੀ ਖੋਜ ਕਰ ਰਿਹਾ ਹੈ।
ਪੁਲਸ ਨੇ ਐਫੀਡੇਵਿਟ ਭਰਵਾ ਕੇ ਔਰਤ ਨੂੰ ਉਸ ਦੇ ਬੇਟੇ ਨੂੰ ਸੌਂਪ ਦਿੱਤਾ ਹੈ। ਦੂਜੀ ਔਰਤ ਰਾਬੀਆ ਬਸੀਰਾ ਡਿਫੈਂਸ ਕਾਲੋਨੀ ਦੀ ਰਹਿਣ ਵਾਲੀ ਹੈ। ਉਸ ਦਾ ਦਾਅਵਾ ਹੈ ਕਿ ਉਹ ਗ੍ਰੀਨ ਕਾਰਡ ਹੋਲਡਰ ਹੈ ਅਤੇ ਉਹ ਅਮਰੀਕਾ 'ਚ ਕੰਮ ਕਰ ਚੁੱਕੀ ਹੈ। ਹੈਦਰਾਬਾਦ 'ਚ ਉਸ ਦੀ ਬਹੁਤ ਜ਼ਮੀਨ-ਜਾਇਦਾਦ ਹੈ। ਉਸ ਦੇ ਭਰਾਵਾਂ ਨੇ ਉਸ ਨੂੰ ਜ਼ਮੀਨ ਤੋਂ ਬੇਦਖ਼ਲ ਕਰ ਦਿੱਤਾ। ਉਹ ਆਪਣੇ ਭਰਾਵਾਂ ਤੋਂ ਜਾਇਦਾਦ ਲਈ ਲੜਦੇ ਹੋਏ ਮਾਨਸਿਕ ਸੰਤੁਲਨ ਖੋਹ ਬੈਠੀ। ਉਹ ਇੱਥੇ ਮਨ ਦੀ ਸ਼ਾਂਤੀ ਲਈ ਭੀਖ ਮੰਗ ਰਹੀ ਹੈ। ਉਸ ਨੂੰ ਵੀ ਪੁਲਸ ਨੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਹੈ।