ਰਾਜਨਾਥ ਦੀ ਬੈਠਕ ਤੋਂ 200 ਮੀਟਰ ਦੀ ਦੂਰੀ ''ਤੇ ਬੀਫ ਪਾਰਟੀ

06/13/2017 2:33:58 AM

ਆਈਜੋਲ — ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਦੌਰੇ ਦੌਰਾਨ ਇੱਥੇ ਆਯੋਜਿਤ ਇਕ ਬੀਫ ਪਾਰਟੀ 'ਚ ਸੋਮਵਾਰ ਨੂੰ ਸੈਕੜੇਂ ਲੋਕਾਂ ਨੇ ਹਿੱਸਾ ਲਿਆ। ਬੀਫ ਪਾਰਟੀ ਕਤਲ ਲਈ ਪਸ਼ੂਆਂ ਦੀ ਵਿਕਰੀ 'ਤੇ ਰੋਕ ਲਗਾਉਣ ਵਾਲੇ ਕਾਨੂੰਨ ਵਿਰੁੱਧ ਆਯੋਜਿਤ ਕੀਤੀ ਗਈ। ਵਨਾਪਾ ਹਾਲ 'ਚ ਆਯੋਜਿਤ ਇਸ ਬੀਫ ਪਾਰਟੀ 'ਚ 2,000 ਤੋਂ ਵਧ ਲੋਕ ਜਮ੍ਹਾ ਹੋਏ ਸਨ। ਇਹ ਸਥਾਨ ਰਾਜਭਵਨ 'ਚ ਇਕ ਉੱਚ-ਪੱਧਰੀ ਬੈਠਕ 'ਚ ਭਾਰਤ-ਮਿਆਂਮਾਰ ਸਰਹੱਦ 'ਤੇ ਸੁਰੱਖਿਆ ਦੀ ਸਮੀਖਿਆ ਕਰ ਰਹੇ ਸਨ। 
ਇਹ ਬੀਫ ਪਾਰਟੀ ਜੋਲਾਇਫ ਨਾਮਕ ਇਕ ਸਥਾਨਕ ਸੰਗਠਨ ਨੇ ਆਯੋਜਿਤ ਕੀਤੀ ਸੀ। ਆਯੋਜਕਾਂ ਨੇ ਸਪੱਸ਼ਟ ਕੀਤਾ ਕਿ ਇਹ ਆਯੋਜਨ ਬੀਫ ਸੇਵਨ ਨੂੰ ਬੜ੍ਹਾਵਾ ਦੇਣ ਵਾਸਤੇ ਨਹੀਂ ਸੀ, ਬਲਕਿ ਭਾਰਤੀ ਸੰਵਿਧਾਨ ਵਲੋਂ ਨਾਗਰਿਕਾਂ ਨੂੰ ਦਿੱਤੀ ਗਈ ਆਜ਼ਾਦੀ ਨੂੰ ਰੇਖਾਕ੍ਰਿਤ ਕਰਨ ਲਈ ਸੀ। ਜੋਲਾਇਫ ਦੇ ਮੈਂਬਰ ਰਮਰੂਆਤਾ ਵਰਤੇ ਨੇ ਕਿਹਾ,'ਪਹਿਲਾਂ ਬੀਫ ਖਾਣ 'ਤੇ ਕੋਈ ਇਤਰਾਜ਼ ਨਹੀਂ ਸੀ। ਪਰ ਹੁਣ ਅਸੀਂ ਵੇਖ ਰਹੇ ਹਾਂ ਕਿ ਸਾਨੂੰ ਸਾਡੇ ਬੁਨਿਆਦੀ ਅਧਿਕਾਰਾਂ ਤੋਂ ਵਾਝਾਂ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਕੋਈ ਕੀ ਖਾਂਦਾ ਹੈ, ਇਹ ਤੈਅ ਕਰਨ ਦਾ ਅਧਿਕਾਰ ਉਸ ਵਿਅਕਤੀ ਦਾ ਹੈ। ਇਸ ਨੂੰ ਥੋਪਿਆ ਨਹੀਂ ਜਾਣਾ ਚਾਹੀਦਾ।' 
ਵਰਤੇ ਨੇ ਕਿਹਾ,'ਮਿਜ਼ੋਰਮ 'ਚ ਵੱਖ-ਵੱਖ ਧਰਮਾਂ ਦੇ ਲੋਕ ਸ਼ਾਂਤੀ ਨਾਲ ਰਹਿੰਦੇ ਹਨ, ਜਿਨ੍ਹਾਂ 'ਚ ਇਸਾਈ ਜ਼ਿਆਦਾ ਮਾਤਰਾ 'ਚ ਹਨ। ਇੱਥੇ ਕਿਸੇ 'ਤੇ ਅਜਿਹੀ ਕੋਈ ਪਾਬੰਦੀ ਨਹੀਂ ਹੈ ਕਿ ਉਹ ਆਪਣੇ ਧਰਮ ਦਾ ਪਾਲਣ ਨਹੀਂ ਕਰ ਸਕਦਾ।' ਉਨ੍ਹਾਂ ਕਿਹਾ ਕਿ ਬੀਫ ਪਾਰਟੀ ਕੇਂਦਰ ਦੀ ਅਧਿਸੂਚਨਾ ਵਿਰੁੱਧ ਇਕ ਸਿੰਬੋਲਿਕ ਪ੍ਰਦਰਸ਼ਨ ਸੀ ਅਤੇ ਲੋਕਾਂ ਨੇ ਬਾਰਿਸ਼ ਦੇ ਬਾਵਜੂਦ ਇਸ ਆਯੋਜਨ 'ਚ ਹਿੱਸਾ ਲਿਆ।