ਸਾਵਧਾਨ! ਤੁਹਾਡਾ ਏ.ਟੀ.ਐੱਮ. ਕਾਰਡ ਇੰਝ ਹੁੰਦਾ ਹੈ ਹੈਕ

06/23/2018 12:16:59 AM

ਨਵੀਂ ਦਿੱਲੀ—ਕਾਰਡ ਕਲੋਨ ! ਇਕ ਅਜਿਹਾ ਟਰਮ ਜੋ ਹੁਣ ਬਹੁਤ ਜ਼ਿਆਦਾ ਸੁਣਨ ਨੂੰ ਮਿਲ ਰਿਹਾ ਹੈ। ਇਸ ਦੇ ਰਾਹੀ ਜਾਲਸਾਜ ਕਿਸੇ ਡੈਬਿਟ ਕਾਰਡ ਦਾ ਕਲੋਨ ਬਣਾ ਲੈਂਦੇ ਹਨ ਮਤਲਬ ਉਸ ਤਰ੍ਹਾਂ ਦਾ ਹੀ ਇਕ ਡੁਪਲੀਕੇਟ ਕਾਰਡ ਤਿਆਰ ਕਰ ਉਸ ਦਾ ਇਸਤੇਮਾਲ ਕਰਦੇ ਹਨ। ਕਾਰਡ ਕਲੋਨਿੰਗ ਦੀਆਂ ਘਟਨਾਵਾਂ ਲਗਾਤਾਰ ਤੇਜ਼ੀ ਨਾਲ ਵੱਧ ਰਹੀਆਂ ਹਨ। ਹੁਣ ਤਾਂ ਇਕ ਦੇਸ਼ ਦੇ ਯੂਜਰ ਦੇ ਡੈਬਿਟ ਕਾਰਡ ਨੂੰ ਕਲੋਨ ਕਰ ਦੂਜੇ ਦੇਸ਼ 'ਚ ਟ੍ਰਾਂਜੇਕਸ਼ਨ ਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਪਰ ਕਿ ਤੁਹਾਨੂੰ ਪਤਾ ਹੈ ਕਿ ਆਖਰ ਕਾਰਡ ਕਲੋਨਿੰਗ ਹੁੰਦੀ ਕਿ ਹੈ? ਕਾਰਡ ਕਲੋਨਿੰਗ ਦੇ ਰਾਹੀ ਕਿਸ ਤਰ੍ਹਾਂ ਲੋਕਾਂ ਨੂੰ ਠਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕਾਰਡ ਕਲੋਨਿੰਗ ਦੇ ਇਸ ਪੂਰੇ ਖੇਡ ਦੇ ਬਾਰੇ 'ਚ।


ਸੁਰੱਖਿਅਤ ਇੰਟਰਨੈੱਟ ਬੈਂਕਿਗ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ 
1. ਹਰ ਡੈਬਿਟ ਕਾਰਡ 'ਚ ਇਕ ਮੈਗਨੇਟਿਕ ਸਟ੍ਰਿਪ ਹੁੰਦੀ ਹੈ ਜਿਸ 'ਚ ਅਕਾਉਂਟ ਨਾਲ ਜੁੜੀ ਸਾਰੀ ਜਾਣਕਾਰੀ ਸੇਵ ਰਹਿੰਦੀ ਹੈ।
2. ਜਾਲਸਾਜ ਸਕੀਮਰ ਨਾਲ ਦੇ ਇਕ ਡਿਵਾਇਸ ਦਾ ਇਸਤੇਮਾਲ ਕਾਰਡ ਕਲੋਨਿੰਗ ਲਈ ਕਰਦੇ ਹਨ। ਇਸ ਡਿਵਾਇਸ ਨੂੰ ਇਕ ਕਾਰਡ ਸਵੈਪਿੰਗ ਮਸ਼ੀਨ 'ਚ ਫਿੱਟ ਕਰ ਦਿੱਤਾ ਜਾਂਦਾ ਹੈ ਅਤੇ ਕਾਰਡ ਸਵਾਈਪ ਹੋਣ 'ਤੇ ਇਹ ਕਾਰਡ ਦੀ ਜਾਣਕਾਰੀ ਨੂੰ ਕਾਪੀ ਕਰ ਲੈਂਦਾ ਹੈ। ਇਸ 'ਚ ਅਕਾਉਂਟ ਨਾਲ ਜੁੜੀ ਸਾਰੀ ਜਾਣਕਾਰੀ ਸ਼ਾਮਲ ਰਹਿੰਦੀ ਹੈ। ਕਾਪੀ ਕੀਤੇ ਗਏ ਡਾਟਾ ਇਕ ਇੰਟਰਨਲ ਮੈਮਰੀ ਯੂਨਿਟ 'ਚ ਸਟੋਰ ਹੋ ਜਾਂਦਾ ਹੈ।
3. ਇਸ ਤੋਂ ਬਾਅਦ ਇਸ ਡਾਟਾ ਨੂੰ ਇਕ ਖਾਲੀ ਕਾਰਡ 'ਚ ਕਾਪੀ ਕਰ ਦਿੱਤਾ ਜਾਂਦਾ ਹੈ ਅਤੇ ਫਰਾਡ ਟ੍ਰਾਂਜੇਕਸ਼ਨਸ ਨੂੰ ਇਨ੍ਹਾਂ ਨਕਲੀ ਕਾਰਡਾਂ ਰਾਹੀ ਕੀਤਾ ਜਾਂਦਾ ਹੈ। 
4. ਏ.ਟੀ.ਐੱਮ. ਦੇ ਕੀਪੈਡ 'ਚ ਜਦੋਂ ਯੂਜਰ ਆਪਣੇ ਕਾਰਡ ਦਾ ਪਿੰਨ ਐਂਟਰ ਕਰਦਾ ਹੈ ਤਾਂ ਓਵਰਰੋਲ ਡਿਵਾਈਸੇਜ ਦੇ ਰਾਹੀ ਕਾਰਡ ਦੇ ਪਿੰਨ ਨੂੰ ਰੀਡ ਕਰ ਲਿਆ ਜਾਂਦਾ ਹੈ।
5. ਇਸ ਤੋਂ ਬਾਅਦ ਜਾਲਸਾਜ ਇਨ੍ਹਾਂ ਜਾਣਕਾਰੀਆਂ ਰਾਹੀ ਆਨਲਾਈਨ ਟ੍ਰਾਂਜੇਕਸ਼ਨ ਕਰ ਧੋਖਾਧੜੀ ਨੂੰ ਅੰਜਾਮ ਦਿੰਦੇ ਹਨ। 
6. ਕੁਝ ਡਿਵਾਇਸੇਜ਼ ਅਜਿਹੀਆਂ ਹੁੰਦੀਆਂ ਹਨ ਤਾਂ ਪਿੰਨ-ਹੋਲ ਕੈਮਰੇ ਦੇ ਨਾਲ ਆਉਂਦੀ ਹੈ ਅਤੇ ਇਹ ਏ.ਟੀ.ਐੱਮ. ਨਾਲ ਪਿੰਨ ਨੂੰ ਕਾਪੀ ਕਰ ਲੈਂਦੀ ਹੈ। ਖਬਰਾਂ ਮੁਤਾਬਕ ਸਕੀਮਰ 7 ਹਜ਼ਾਰ ਰੁਪਏ ਤਕ 'ਚ ਮਿਲ ਜਾਂਦਾ ਹੈ। ਕਈ ਈ-ਕਾਮਰਸ ਵੈੱਬਸਾਈਟ 'ਤੇ ਵੀ ਇਸ ਨੂੰ ਖਰੀਦਿਆ ਜਾ ਸਕਦਾ ਹੈ। ਕਲੋਨਿੰਗ ਕਰਨ ਵਾਲੇ ਜਾਲਸਾਜ ਬੈਂਕ ਦਾ ਮੋਨੋਗ੍ਰਾਮ ਅਤੇ ਹੂ-ਬ-ਹੂ ਕਾਰਡ ਤਿਆਰ ਨਹੀਂ ਕਰ ਸਕਦੇ। ਅਜਿਹੇ 'ਚ ਇਹ ਲੋਕ ਸਕੀਮਰ 'ਚ ਕਾਪੀ ਡਾਟਾ ਇਕ ਪਲੇਨ ਕਾਰਡ ਦੀ ਮੈਗਨੇਟਿਕ ਸਟ੍ਰਿਪ 'ਚ ਕਾਪੀ ਕਾਰਡ ਮਸ਼ੀਨ ਦੇ ਰਾਹੀ ਇਕ ਸਵਾਈਪ 'ਚ ਹੀ ਸੇਵ ਕਰ ਲੈਂਦੇ ਹਨ।
ਸਾਵਧਾਨੀ 'ਚ ਹੀ ਬਚਾਅ
1. ਏ.ਟੀ.ਐੱਮ. ਤੋਂ ਰਕਮ ਕੱਢਵਾਉਣ ਤੋਂ ਪਹਿਲਾਂ ਜਾਂਚ ਕਰ ਲੋ ਕਿ ਕੋਈ ਸਕੀਮਰ ਤਾਂ ਨਹੀਂ ਹੈ।
2. ਸਵੈਪਿੰਗ ਪੁਆਇੰਟ ਦੇ ਨੇੜੇ-ਤੇੜੇ ਹੱਥ ਲਗਾ ਕੇ ਦੇਖੋ। ਕੋਈ ਵਸਤੂ ਨਜ਼ਰ ਆਵੇ ਤਾਂ ਸਾਵਧਾਨ ਹੋ ਜਾਵੋ। ਸਕੀਮਰ ਦੀ ਡਿਜਾਈਨ ਅਜਿਹੀ ਹੁੰਦੀ ਹੈ ਕਿ ਉਹ ਮਸ਼ੀਨ ਦਾ ਪਾਰਟ ਲੱਗਦਾ ਹੈ।
3. ਕੀਪੈਡ ਦਾ ਕੋਨਾ ਦਬਾਓ, ਜੇਕਰ ਪੈਡ ਸਕੀਮਰ ਹੋਵੇਗਾ ਤਾਂ ਇਕ ਸਿਰਾ ਚੁੱਕ ਹੋ ਜਾਵੇਗਾ।
4. ਮੌਜੂਦਾ ਸਮੇਂ 'ਚ ਜ਼ਰੂਰੀ ਹੈ ਕਿ ਡੈਬਿਟ ਕਾਰਡ ਦਾ ਪਿੰਨ ਬਦਲ ਦਿਓ। ਇਸ ਨਾਲ ਜਾਲਸਾਜਾਂ ਦੇ ਜਾਲ 'ਚ ਫੱਸਣ ਤੋਂ ਬੱਚ ਸਕਦੇ ਹੋ।