BCI ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ, ''ਸੁਲਝ ਗਿਆ ਸੁਪਰੀਮ ਕੋਰਟ ਦੇ ਜੱਜਾਂ ਦਾ ਮਾਮਲਾ''

01/16/2018 9:16:02 AM

ਨਵੀਂ ਦਿੱਲੀ — ਬਾਰ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਮਾਨਨ ਮਿਸ਼ਰਾ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ ਦੱਸਿਆ ਕਿ ਸੁਪਰੀਮ ਕੋਰਟ ਦੇ ਵਿਵਾਦ ਦਾ ਹੱਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜੱਜਾਂ ਦਾ ਆਪਸੀ ਵਿਵਾਦ ਸੀ ਜੋ ਹੁਣ ਸੁਲਝ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੀ.ਸੀ.ਆਈ. ਆਪਣੀਆਂ ਕੋਸ਼ਿਸ਼ਾਂ 'ਚ ਸਫਲ ਰਿਹਾ।
ਜ਼ਿਕਰਯੋਗ ਹੈ ਕਿ ਮਾਨਨ ਮਿਸ਼ਰਾ ਐਤਵਾਰ ਨੂੰ ਵਕੀਲਾਂ ਨਾਲ ਪ੍ਰੈੱਸ ਕਾਨਫਰੰਸ ਕਰਨ ਵਾਲੇ ਜਸਟਿਸ ਚੇਲਾਮੇਸ਼ਵਰ ਨੂੰ ਮਿਲਣ ਲਈ ਗਏ ਸਨ ਅਤੇ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਵਿਵਾਦ ਦਾ ਹੱਲ ਜਲਦੀ ਹੀ ਹੋ ਜਾਵੇਗਾ।