ਅਗਲੀ ਲੜਾਈ ਜਦੋਂ ਵੀ ਲੜਾਂਗੇ, ਅਸੀਂ ਜਿੱਤਾਂਗੇ : ਬਿਪਿਨ ਰਾਵਤ

10/15/2019 2:07:41 PM

ਨਵੀਂ ਦਿੱਲੀ— ਫੌਜ ਮੁਖੀ ਬਿਪਿਨ ਰਾਵਤ ਨੇ ਇਕ ਵਾਰ ਫਿਰ ਭਵਿੱਖ ਦੇ ਖਤਰਿਆਂ ਨੂੰ ਦੇਖਦੇ ਹੋਏ ਫੌਜ ਦੀ ਤਿਆਰੀ ਬਾਰੇ ਜਾਣਕਾਰੀ ਦਿੱਤੀ ਹੈ। ਮੰਗਲਵਾਰ ਨੂੰ ਭਾਰਤੀ ਰੱਖਿਆ ਖੋਜ ਸੰਗਠਨ (ਡੀ.ਆਰ.ਡੀ.ਓ.) ਦੇ ਇਕ ਪ੍ਰੋਗਰਾਮ 'ਚ ਬਿਪਿਨ ਰਾਵਤ ਨੇ ਕਿਹਾ ਕਿ ਹੁਣ ਸਾਡੀ ਨਜ਼ਰ ਅਜਿਹੇ ਸਿਸਟਮ 'ਤੇ ਹੈ, ਜਿਨ੍ਹਾਂ ਦੀ ਲੋੜ ਭਵਿੱਖ ਦੀ ਜੰਗ 'ਚ ਹੋਵੇਗੀ। ਬਿਪਿਨ ਰਾਵਤ ਨੇ ਕਿਹਾ ਕਿ ਸਾਨੂੰ ਸਾਈਬਰ, ਸਪੇਸ, ਲੇਜ਼ਰ, ਇਲੈਕਟ੍ਰਾਨਿਕ ਅਤੇ ਰੋਬੋਟਿਕ ਤਕਨਾਲੋਜੀ ਨੂੰ ਉਤਸ਼ਾਹ ਦੇਣਾ ਹੋਵੇਗਾ, ਜਿਨ੍ਹਾਂ ਤੋਂ ਭਵਿੱਖ 'ਚ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਡੀ.ਆਰ.ਡੀ.ਓ. ਨੇ ਦੇਸ਼ ਲਈ ਕਈ ਅਜਿਹੇ ਕੰਮ ਕੀਤੇ ਹਨ, ਜਿਨ੍ਹਾਂ ਤੋਂ ਫੌਜ ਨੂੰ ਕਾਫੀ ਫਾਇਦਾ ਪਹੁੰਚਿਆ ਹੈ।

ਬਿਪਿਨ ਰਾਵਤ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਅਗਲੀ ਲੜਾਈ ਜਦੋਂ ਵੀ ਲੜਾਂਗੇ, ਤਾਂ ਉਸ ਨੂੰ ਜਿੱਤਾਂਗੇ। ਇਹ ਜਿੱਤ ਸਵਦੇਸ਼ੀ ਹਥਿਆਰਾਂ ਦੇ ਦਮ 'ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਕਈ ਵਾਰ ਇਸ ਗੱਲ ਦਾ ਜ਼ਿਕਰ ਕਰ ਚੁਕੇ ਹਨ ਕਿ ਸਾਨੂੰ ਭਵਿੱਖ ਦੀ ਜੰਗ ਲਈ ਤਿਆਰ ਰਹਿਣਾ ਹੋਵੇਗਾ, ਜੋ ਤਕਨਾਲੋਜੀ 'ਤੇ ਹੋਵੇਗੀ।

DIsha

This news is Content Editor DIsha