ਨਰਾਤਿਆਂ ਦੌਰਾਨ ਅਰਧ ਕੁਆਰੀ ਤੋਂ ਭਵਨ ਵਿਚਾਲੇ 24 ਘੰਟੇ ਸੁਚਾਰੂ ਰਹੇਗੀ ਬੈਟਰੀ ਕਾਰ ਸੇਵਾ

09/17/2019 1:51:48 AM

ਕਟੜਾ (ਅਮਿਤ)-  ਆਉਣ ਵਾਲੇ ਨਰਾਤਿਆਂ ਦੌਰਾਨ ਅਰਧ ਕੁਆਰੀ ਤੋਂ ਭਵਨ ਵਿਚਾਲੇ ਚੱਲਣ ਵਾਲੀ ਬੈਟਰੀ ਕਾਰ ਸੇਵਾ ਰਾਹੀਂ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ ਹੈ ਕਿਉਂਕਿ ਸ਼ਰਾਇਨ ਬੋਰਡ ਵਲੋਂ ਇਨ੍ਹਾਂ ਨਰਾਤਿਆਂ ਦੌਰਾਨ ਇਹ ਸੇਵਾ 24 ਘੰਟੇ ਸੁਚਾਰੂ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਦਿਨ ਤੇ ਰਾਤ ਦੇ ਸਮੇਂ ਬੈਟਰੀ ਕਾਰ ਜ਼ਰੀਏ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਰਾਹਤ ਮਿਲੇਗੀ। ਇਹ ਸੇਵਾ ਮੌਜੂਦਾ ਸਮੇਂ ਵਿਚ ਸ਼ਰਾਈਨ ਬੋਰਡ ਵਲੋਂ ਸਿਰਫ ਸਵੇਰੇ 6 ਤੋਂ ਲੈ ਕੇ ਰਾਤ 10 ਵਜੇ ਤਕ ਚਲਾਈ ਜਾ ਰਹੀ ਹੈ।

Inder Prajapati

This news is Content Editor Inder Prajapati