ਹਰਿਆਣਾ: ਬਰੋਦਾ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ, ਲੋਕਾਂ 'ਚ ਭਾਰੀ ਉਤਸ਼ਾਹ

11/03/2020 2:07:16 PM

ਬਰੋਦਾ— ਹਰਿਆਣਾ ਦੀ 33ਵੀਂ ਵਿਧਾਨ ਸਭਾ ਬਰੋਦਾ ਵਿਚ ਅੱਜ ਯਾਨੀ ਕਿ ਮੰਗਲਵਾਰ ਨੂੰ ਜ਼ਿਮਨੀ ਚੋਣਾਂ ਲਈ ਵੋਟਾਂ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈਆਂ ਹਨ। ਵੋਟਿੰਗ ਕੇਂਦਰਾਂ 'ਤੇ ਕੋਵਿਡ-19 ਨੂੰ ਲੈ ਕੇ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਵੋਟਿੰਗ ਤੋਂ ਪਹਿਲਾਂ ਵੋਟਰਾਂ ਦੇ ਹੱਥ ਸੈਨੇਟਾਈਜ਼ ਕਰਵਾਏ ਜਾ ਰਹੇ ਹਨ। ਉਨ੍ਹਾਂ ਨੂੰ ਦਸਤਾਨੇ ਜਾਂ ਗਲਵਜ ਪਹਿਨਣ ਨੂੰ ਦਿੱਤੇ ਜਾ ਰਹੇ ਹਨ। ਇਸ ਤੋਂ ਬਾਅਦ ਵੋਟਰ ਵੋਟ ਪਾ ਰਹੇ ਹਨ। ਦੱਸ ਦੇਈਏ ਕਿ ਹਲਕੇ ਦੇ 1,80,529 ਵੋਟਰ ਅੱਜ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਆਪਣਾ ਵਿਧਾਇਕ ਚੁਣਨਗੇ। ਵੋਟਾਂ ਸ਼ਾਂਤੀਪੂਰਨ ਕਰਾਉਣ ਲਈ ਚੋਣ ਕਮਿਸ਼ਨ ਨੇ ਪੂਰੇ ਇੰਤਜ਼ਾਮ ਕੀਤੇ ਗਏ ਹਨ। 1 ਵਜੇ ਤੱਕ 34.67 ਫ਼ੀਸਦੀ ਵੋਟਿੰਗ ਹੋਈ।

ਇਹ ਵੀ ਪੜ੍ਹੋ: ਬਰਫ਼ ਦੀ ਸਫੈਦ ਚਾਦਰ ਨਾਲ ਢਕਿਆ 'ਬਾਬਾ ਕੇਦਾਰਨਾਥ' ਦਾ ਦਰਬਾਰ, ਵੇਖੋ ਮਨਮੋਹਕ ਤਸਵੀਰਾਂ



ਇਸ ਵਾਰ ਬਰੋਦਾ ਵਿਚ ਕੋਵਿਡ-19 ਨੂੰ ਵੇਖਦਿਆਂ 280 ਬੂਥਾਂ 'ਤੇ ਵੋਟਿੰਗ ਹੋ ਰਹੀ ਹੈ। ਵੋਟ ਪਾਉਣ ਲਈ ਲੋਕਾਂ 'ਚ ਕਾਫੀ ਉਤਸ਼ਾਹ ਹੈ।  ਓਧਰ ਭਾਜਪਾ ਅਤੇ ਜੇ. ਜੇ. ਪੀ. ਸਾਂਝਾ ਉਮੀਦਵਾਰ ਪਹਿਲਵਾਨ ਯੋਗੇਸ਼ਵਰ ਦੱਤ ਸਵੇਰੇ 9 ਵਜੇ ਆਪਣੇ ਜੱਦੀ ਪਿੰਡ ਭੈਂਸਵਾਲ ਪੁੱਜੇ, ਜਿੱਥੇ ਉਨ੍ਹਾਂ ਨੇ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਯੋਗੇਸ਼ਵਰ ਦੱਤ ਨੇ ਬਜਰੰਗ ਬਲੀ ਦਾ ਆਸ਼ੀਰਵਾਦ ਲਿਆ। 

ਇਹ ਵੀ ਪੜ੍ਹੋ: MP ਜ਼ਿਮਨੀ ਚੋਣਾਂ: 28 ਵਿਧਾਨ ਸਭਾ ਸੀਟਾਂ ਲਈ ਵੋਟਿੰਗ, 355 ਉਮੀਦਵਾਰ ਅਜ਼ਮਾ ਰਹੇ ਕਿਸਮਤ

ਜ਼ਿਕਰਯੋਗ ਹੈ ਕਿ ਬਰੋਦਾ ਵਿਧਾਨ ਸਭਾ ਸੀਟ 'ਤੇ ਪੈ ਰਹੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਭਾਜਪਾ-ਜਨਨਾਇਕ ਜਨਤਾ ਪਾਰਟੀ (ਜੇ. ਜੀ. ਪੀ.) ਲਈ ਵੱਕਾਰੀ ਅਤੇ ਕਾਂਗਰਸ, ਇਨੈਲੋ ਦੀ 'ਸਾਖ' ਬਣਿਆ ਹੋਇਆ ਹੈ। ਭਾਜਪਾ-ਜੇ. ਜੇ.ਪੀ. ਗਠਜੋੜ ਨੇ ਆਪਣੇ ਉਮੀਦਵਾਰ ਦੇ ਰੂਪ ਵਿਚ ਯੋਗੇਸ਼ਵਰ ਦੱਤ ਨੂੰ ਮੈਦਾਨ ਵਿਚ ਉਤਾਰਿਆ ਹੈ। ਪਿਛਲੀਆਂ ਆਮ ਚੋਣਾਂ ਵਿਚ ਵੀ ਭਾਜਪਾ ਨੇ ਯੋਗੇਸ਼ਵਰ ਦੱਤ 'ਤੇ ਆਪਣਾ ਦਾਅ ਖੇਡਿਆ ਸੀ। ਉੱਥੇ ਹੀ ਕਾਂਗਰਸ ਦੇ ਉਮੀਦਵਾਰ ਇੰਦੂਰਾਜ ਨਰਵਾਲ, ਇਨੈਲੋ ਦੇ ਉਮੀਦਵਾਰ ਜੋਗਿੰਦਰ ਮਲਿਕ ਵੀ ਚੋਣ ਲੜ ਰਹੇ ਹਨ। ਇਨ੍ਹਾਂ ਉਮੀਦਵਾਰਾਂ ਅਤੇ ਆਜ਼ਾਦ ਉਮੀਦਵਾਰ ਸਮੇਤ ਕੁੱਲ 14 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ।

ਇਹ ਵੀ ਪੜ੍ਹੋ: ਬਿਹਾਰ 'ਚ ਦੂਜੇ ਪੜਾਅ ਦੀਆਂ 94 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, CM ਨਿਤੀਸ਼ ਨੇ ਪਾਈ ਵੋਟ

Tanu

This news is Content Editor Tanu