ਲਾਕਡਾਊਨ ਦਾ ਪਾਲਣ ਕਰਵਾਉਣ ਲਈ ਭਾਜਪਾ ਵਿਧਾਇਕ ਦੀ ਅਨੋਖੀ ਪਹਿਲ, ਹਰ ਪਾਸੇ ਹੋ ਰਹੀ ਸ਼ਲਾਘਾ

05/26/2020 1:22:48 PM

ਬਰੇਲੀ-ਦੇਸ਼ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੋ ਗਜ ਦੀ ਦੂਰੀ ਜ਼ਰੂਰੀ ਹੈ। ਇਸ ਦਾ ਮਤਲਬ ਕਿ ਸੋਸ਼ਲ ਡਿਸਟੈਂਸਿੰਗ ਦੀ ਗੱਲ ਹੋ ਰਹੀ ਹੈ, ਜਿਸ ਦਾ ਪਾਲਣ ਕਰਵਾਉਣ ਲਈ ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਕ ਵਿਧਾਇਕ ਨੇ ਅਨੋਖੀ ਪਹਿਲ ਕੀਤੀ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। 

ਦਰਅਸਲ ਇੱਥੇ ਬਰੇਲੀ ਜ਼ਿਲੇ ਦੇ ਬਿਥਰੀ ਵਿਧਾਨਸਭਾ ਤੋਂ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਉਰਫ ਪੱਪੂ ਭਰਤੌਲ ਨੇ ਕੋਰੋਨਾ ਤੋਂ ਬਚਣ ਲਈ ਅਨੋਖੀ ਪਹਿਲ ਕਰਦੇ ਹੋਏ ਆਪਣੇ ਇਲਾਕੇ 'ਚ 1000 ਲੋਕਾਂ ਨੂੰ ਛੱਤਰੀਆਂ ਵੰਡੀਆਂ, ਜਿਸ ਨੂੰ 'ਅਮਬ੍ਰੇਲਾ ਕੈਪੇਂਨ' ਦਾ ਨਾਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਲੋਕਾਂ ਨੂੰ ਧੁੱਪ ਤੋਂ ਰਾਹਤ ਮਿਲੇਗੀ ਅਤੇ ਇਸ ਦੇ ਨਾਲ ਹੀ ਸੋਸ਼ਲ ਡਿਸਟੈਸ਼ਿੰਗ ਵੀ ਬਣੀ ਰਹੇਗੀ। 

ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2 ਗਜ ਦੀ ਦੂਰੀ ਰੱਖਣ ਦੀ ਅਪੀਲ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਤੇਜ਼ ਗਰਮੀ ਅਤੇ ਧੁੱਪ ਤੋਂ ਲੋਕ ਪਰੇਸ਼ਾਨ ਹਨ। ਤਾਪਮਾਨ 40 ਡਿਗਰੀ ਦੇ ਉੱਪਰ ਜਾ ਰਿਹਾ ਹੈ। ਇਸ ਦੌਰਾਨ ਲੋਕ ਛੱਤਰੀ ਦੀ ਵਰਤੋਂ ਕਰਕੇ ਧੁੱਪ ਤੋਂ ਬਚਣ ਸਕਣਗੇ ਅਤੇ ਇਸ ਨਾਲ ਸੋਸ਼ਲ ਡਿਸਟੈਂਸਿੰਗ ਵੀ ਬਣੀ ਰਹੇਗੀ।

ਹਰ ਪਾਸੇ ਹੋ ਰਹੀ ਸ਼ਲਾਘ-
ਪਰਿਵਾਰ ਸਮੇਤ ਰਾਜੇਸ਼ ਮਿਸ਼ਰਾ ਅਤੇ ਉਨ੍ਹਾਂ ਦੇ ਸਮਰਥਕ ਨੇ ਛੱਤਰੀਆਂ ਲੈ ਕੇ ਜਦੋਂ ਸੜਕ 'ਤੇ ਨਿਕਲੇ ਤਾਂ ਇਸ ਦੌਰਾਨ ਖਾਸ ਗੱਲ ਇਹ ਰਹੀ ਕਿ ਹਰ ਕਿਸੇ ਦੇ ਚਿਹਰੇ 'ਤੇ ਫੇਸ ਮਾਸਕ ਲਾਇਆ ਹੋਇਆ ਸੀ। ਸਿਰ 'ਤੇ ਛੱਤਰੀ ਸੀ ਤਾਂ ਹਰ ਪਾਸੇ ਸੋਸ਼ਲ ਡਿਸਟੈਂਸਿੰਗ ਦਾ ਵੀ ਪਾਲਣ ਕੀਤਾ ਜਾ ਰਿਹਾ ਸੀ। ਕੁਝ ਲੋਕਾਂ ਨੇ ਵਾਇਰਸ ਤੋਂ ਬਚਾਅ ਲਈ ਫੇਸ ਸ਼ੀਲਡ ਵੀ ਲਾਈ ਹੋਈ ਸੀ।

ਇਸ ਤੋਂ ਇਲਾਵਾ ਵਿਧਾਇਕ ਨੇ ਗਰੀਬ ਲੋਕਾਂ ਨੂੰ ਖਾਣ ਦਾ ਸਾਮਾਨ ਵੀ ਵੰਡਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਵਿਧਾਇਕ ਦੀ ਇਸ ਮੁਹਿੰਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਕਾਫੀ ਲੋਕ ਇਸ ਮੁਹਿੰਮ ਨਾਲ ਜੁੜ ਰਹੇ ਹਨ।

Iqbalkaur

This news is Content Editor Iqbalkaur