ਬਰੇਲੀ : ਕਾਨੂੰਨ ਦੀ ਵਿਦਿਆਰਥਣ ਨਾਲ ਵਕੀਲ ਤੇ ਉਸ ਦੇ ਮੁੰਸ਼ੀ ਨੇ ਕੀਤਾ ਗੈਂਗਰੇਪ

02/20/2020 5:08:06 PM

ਬਰੇਲੀ— ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ ਦੇ ਬਹੇੜੀ ਕਸਬੇ 'ਚ ਕਾਨੂੰਨ ਦੀ ਵਿਦਿਆਰਥਣ ਨਾਲ ਐਡਵੋਕੇਟ (ਵਕੀਲ) ਅਤੇ ਉਸ ਦੇ ਮੁੰਸ਼ੀ ਨੇ ਕਚਹਿਰੀ ਕੰਪਲੈਕਸ ਸਥਿਤ ਕਮਰੇ 'ਚ ਕਥਿਤ ਤੌਰ ਨਾਲ ਗੈਂਗਰੇਪ ਕੀਤਾ। ਬੇਹੜੀ ਦੇ ਇੰਚਾਰਜ ਨਿਰੀਖਕ ਪੰਕਜ ਪੰਤ ਨੇ ਵੀਰਵਾਰ ਨੂੰ ਦੱਸਿਆ ਕਿ ਪੁਲਸ ਨੇ ਵਿਦਿਆਰਥਣ ਦੀ ਮਾਂ ਦੀ ਸ਼ਿਕਾਇਤ 'ਤੇ ਦੋਹਾਂ ਦੋਸ਼ੀਆਂ ਵਿਰੁੱਧ ਬੁੱਧਵਾਰ ਨੂੰ ਰਿਪੋਰਟ ਦਰਜ ਕੀਤੀ। ਹਾਲੇ ਤੱਕ ਸਾਰੇ ਦੋਸ਼ੀ ਫਰਾਰ ਹਨ।

ਪੰਤ ਨੇ ਦੱਸਿਆ ਕਿ ਵਿਦਿਆਰਥਣ ਸੀਨੀਅਰ ਵਕੀਲ ਰੂਪ ਕਿਸ਼ੋਰ ਦੇ ਇੱਥੇ ਵਕਾਲਤ ਦਾ ਕੰਮ ਸਿੱਖਣ ਜਾਂਦੀ ਸੀ। 15 ਫਰਵਰੀ ਦ ਸ਼ਾਮ ਕਿਸ਼ੋਰ ਅਤੇ ਉਸ ਦਾ ਮੁੰਸ਼ੀ ਬੱਬਲੂ ਵਿਦਿਆਰਥਣ ਨੂੰ ਲੈ ਕੇ ਕਮਰੇ 'ਚ ਗਏ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥਣ ਦੇ ਸ਼ਾਮ ਨੂੰ ਘਰ ਨਹੀਂ ਪਹੁੰਚਣ 'ਤੇ ਪਰਿਵਾਰ ਦੇ ਲੋਕ ਜਦੋਂ ਐਡਵੋਕੇਟ ਦੇ ਕਮਰੇ 'ਚ ਪਹੁੰਚੇ ਤਾਂ ਦਰਵਾਜ਼ਾ ਬੰਦ ਮਿਲਿਆ। ਦਰਵਾਜ਼ਾ ਖੁੱਲ੍ਹਵਾਇਆ ਗਿਆ ਤਾਂ ਵਿਦਿਆਰਥਣ ਬੇਹੋਸ਼ ਖੜ੍ਹੀ ਸੀ। ਇਸ ਵਿਚ ਮੌਕਾ ਦੇਖ ਕੇ ਐਡਵੋਕੇਟ ਅਤੇ ਮੁੰਸ਼ੀ ਦੌੜ ਗਏ।

ਪੰਤ ਨੇ ਦੱਸਿਆ ਕਿ ਪਰਿਵਾਰ ਦੇ ਲੋਕ ਵਿਦਿਆਰਥਣ ਨੂੰ ਲੈ ਕੇ ਘਰ ਆ ਗਏ। ਪਹਿਲੇ ਤਾਂ ਡਰ ਦੇ ਕਾਰਨ ਵਿਦਿਆਰਥਣ ਨੇ ਪਰਿਵਾਰ ਵਾਲਿਆਂ ਨੂੰ ਕੁਝ ਨਹੀਂ ਦੱਸਿਆ ਪਰ ਚਾਰ ਦਿਨ ਬਾਅਦ ਉਸ ਨੇ ਦੱਸਿਆ ਕਿ ਐਡਵੋਕੇਟ ਦੇ ਕਹਿਣ 'ਤੇ ਮੁੰਸ਼ੀ ਨੇ ਕਮਰੇ 'ਚ ਬੰਦ ਕਰ ਕੇ ਉਸ ਦਾ ਫੋਨ ਖੋਹ ਲਿਆ। ਇਸ ਤੋਂ ਬਾਅਦ ਐਡਵੋਕੇਟ ਅਤੇ ਮੁੰਸ਼ੀ ਨੇ ਵਾਰੀ-ਵਾਰੀ ਨਾਲ ਰੇਪ ਕੀਤਾ। ਵਿਦਿਆਰਥਣ ਨੇ ਦੋਸ਼ ਲਗਾਇਆ ਕਿ ਪਹਿਲੇ ਵੀ ਐਡਵੋਕੇਟ ਕੋਲਡ ਡਰਿੰਕ 'ਚ ਨਸ਼ੀਲਾ ਪਦਾਰਥ ਦੇ ਕੇ ਉਸ ਨਾਲ ਰੇਪ ਕਰ ਚੁਕਿਆ ਹੈ। ਵਿਦਿਆਰਥਣ ਅਨੁਸਾਰ ਹੋਸ਼ ਆਉਣ 'ਤੇ ਐਡਵੋਕੇਟ ਨੇ ਅਸ਼ਲੀਲ ਵੀਡੀਓ ਕਲੀਪਿੰਗ ਬਣਾਉਣ ਦੀ ਗੱਲ ਕਹਿ ਕੇ ਉਸ ਨੂੰ ਡਰਾ ਦਿੱਤਾ ਸੀ, ਇਸ ਲਈ ਉਹ ਚੁੱਪ ਸੀ। ਪੰਤ ਨੇ ਦੱਸਿਆ ਕਿ ਰੇਪ ਦੇ ਚਾਰ ਦਿਨ ਬਾਅਦ ਵਿਦਿਆਰਥਣ ਦੀ ਮਾਂ ਦੀ ਸ਼ਿਕਾਇਤ 'ਤੇ ਦੋਹਾਂ ਦੋਸ਼ੀਆਂ ਵਿਰੁੱਧ ਪੁਲਸ ਨੇ ਰਿਪੋਰਟ ਦਰਜ ਕੀਤੀ ਹੈ।


DIsha

Content Editor

Related News