ਲਾਕਡਾਊਨ ''ਚ ਫਸੀ ਬਾਰਾਤ, 56 ਦਿਨਾਂ ਬਾਅਦ ਪੱਛਮੀ ਬੰਗਾਲ ਤੋਂ ਵਾਪਸ ਪਰਤੀ ਹਿਮਾਚਲ

05/20/2020 4:30:19 PM

ਸ਼ਿਮਲਾ-ਖਤਰਨਾਕ ਕੋਰੋਨਾਵਾਇਰਸ ਨੂੰ ਕਾਬੂ ਕਰਨ ਲਈ ਦੇਸ਼ ਭਰ 'ਚ ਲਾਗੂ ਕੀਤੇ ਗਏ ਲਾਕਡਾਊਨ ਕਾਰਨ ਪੱਛਮੀ ਬੰਗਾਲ 'ਚ ਫਸੀ ਬਾਰਾਤ 56 ਦਿਨਾਂ ਬਾਅਦ ਹਿਮਾਚਲ ਵਾਪਸ ਪਰਤੀ। ਲਾੜੇ ਸੁਨੀਲ ਕੁਮਾਰ ਨੇ ਦੱਸਿਆ ਹੈ ਕਿ ਬਾਰਾਤ 'ਚ ਸ਼ਾਮਲ ਹੋਣ ਲਈ 17 ਲੋਕ ਪੰਜਾਬ ਦੇ ਰੂਪਨਗਰ ਜ਼ਿਲੇ ਦੇ ਨੰਗਲ ਡੈਮ ਰੇਲਵੇ ਸਟੇਸ਼ਨ ਰਾਹੀਂ ਕੋਲਕਾਤਾ ਜਾਣ ਵਾਲੀ ਗੁਰਮੁਖੀ ਸੁਪਰਫਾਸਟ ਐਕਸਪ੍ਰੈਸ ਟ੍ਰੇਨ 'ਚ 21 ਮਾਰਚ ਨੂੰ ਸਵਾਰ ਹੋਏ ਸੀ। ਜਦੋਂ ਉਹ ਅਗਲੇ ਦਿਨ 22 ਮਾਰਚ ਨੂੰ ਕੋਲਕਾਤਾ ਪਹੁੰਚੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਜਨਤਾ ਕਰਫਿਊ ਦਾ ਪਾਲਣ ਕਰ ਰਹੇ ਸੀ।

ਲਾੜੇ ਕੁਮਾਰ ਅਤੇ ਲਾੜੀ ਸੰਯੋਗਿਤਾ ਦਾ ਵਿਆਹ 25 ਮਾਰਚ ਨੂੰ ਪੂਰਲੀਆ ਜ਼ਿਲੇ ਦੇ ਕਾਂਸ਼ੀਪੁਰ ਪਿੰਡ 'ਚ ਨਿਰਧਾਰਿਤ ਸਮੇਂ 'ਤੇ ਸੰਪੰਨ ਹੋਇਆ। ਉਸ ਦਿਨ ਦੇਸ਼ ਭਰ 'ਚ ਲਾਗੂ ਕੀਤੇ ਗਏ ਲਾਕਡਾਊਨ ਦਾ ਪਹਿਲਾ ਪੜਾਅ ਸ਼ੁਰੂ ਹੋਇਆ। ਲਾੜੀ ਦੇ ਨਾਲ ਬਾਰਾਤ ਨੂੰ 26 ਮਾਰਚ ਨੂੰ ਵਾਪਸ ਆਉਣ ਸੀ ਅਤੇ ਉਨ੍ਹਾਂ ਨੇ ਟਿਕਟ ਬੁੱਕ ਕਰਵਾਈ ਹੋਈ ਸੀ ਪਰ ਲਾਕਡਾਊਨ ਕਾਰਨ ਉਨ੍ਹਾਂ ਨੂੰ 50 ਤੋਂ ਜ਼ਿਆਦਾ ਦਿਨ ਤੱਕ ਇਕ ਧਰਮਸ਼ਾਲਾ 'ਚ ਰੁਕਣਾ ਪਿਆ। 

ਲਾੜੇ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਨੇ ਕਾਸ਼ੀਪੁਰ ਦੀ ਧਰਮਸ਼ਾਲਾ 'ਚ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾਈ। ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਲਾੜੇ ਕੁਮਾਰ ਨੇ ਦੱਸਿਆ, ਅਸੀਂ ਪੱਛਮੀ ਬੰਗਾਲ ਹੈਲਪਲਾਈਨ ਨੰਬਰਾਂ 'ਤੇ ਫੋਨ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਬਾਅਦ ਅਸੀਂ ਹਿਮਾਚਲ ਪ੍ਰਦੇਸ਼ ਦੇ ਮੰਤਰੀ ਵੀਰੇਂਦਰ ਕੰਵਰ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਸਾਡੇ ਲਈ ਰਾਸ਼ਨ ਦਾ ਪ੍ਰਬੰਧ ਕੀਤਾ।ਬਾਰਾਤ ਨੂੰ ਅੰਤ ਸੂਬਾ ਸਰਕਾਰ ਤੋਂ ਈ-ਪਾਸ ਮਿਲਿਆ, ਜਿਸ ਤੋਂ ਬਾਅਦ ਉਹ 14 ਮਈ ਨੂੰ ਮਾਲਦਾ ਤੋਂ ਹਿਮਾਚਲ ਪ੍ਰਦੇਸ਼ ਜਾਣ ਵਾਲੀ ਬੱਸ 'ਚ ਸਵਾਰ ਹੋਏ। ਬੱਸ ਸੋਲਨ ਜ਼ਿਲੇ ਤੋਂ ਮਾਲਦਾ ਦੇ ਕੁਝ ਲੋਕਾਂ ਨੂੰ ਲੈ ਕੇ ਆਈ ਸੀ। ਬਾਰਾਤ 55 ਘੰਟੇ 'ਚ 1850 ਕਿਲੋਮੀਟਰ ਦੀ ਦੂਰੀ ਤੈਅ ਕਰ ਹਿਮਾਚਲ ਪ੍ਰਦੇਸ਼ ਪਹੁੰਚੀ। 

ਇਸ ਤੋਂ ਬਾਅਦ ਲਾੜੇ-ਲਾੜੀ ਸਮੇਤ ਪੂਰੀ ਬਾਰਾਤ ਨੂੰ ਉਸ ਦੇ ਪਿੰਡ ਤੋਂ 5 ਕਿਲੋਮੀਟਰ ਦੂਰ ਇਕ ਹੋਟਲ ਦਾ ਹਾਲ 'ਚ ਆਈਸੋਲੇਟ 'ਚ ਭੇਜਿਆ ਗਿਆ। ਲਾੜੇ ਕੁਮਾਰ ਨੇ ਦੱਸਿਆ ਹੈ ਕਿ ਇਸ ਬਾਰਾਤ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਦੀ ਵੀ ਇਸ ਵਿਆਹ ਨੂੰ ਨਹੀਂ ਭੁੱਲ ਸਕਣਗੇ। 


Iqbalkaur

Content Editor

Related News