ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

10/22/2021 5:48:58 PM

ਹਮੀਰਪੁਰ– ਯੂ.ਪੀ. ਦੇ ਹਮੀਰਪੁਰ ਜ਼ਿਲ੍ਹੇ 'ਚ ਇਕ ਬਰਾਤ ਨੂੰ ਉਸ ਵੇਲੇ ਬਿਨਾਂ ਲਾੜੀ ਤੋਂ ਮੁੜਨਾ ਪਿਆ, ਜਦੋਂ ਲਾੜੇ ਦੀਆਂ ਸਾਲੀਆਂ ਨੇ 5 ਹਜ਼ਾਰ ਰੁਪਏ ਬਤੋਰ ਸ਼ਗੁਨ ਦੇ ਤੌਰ 'ਤੇ ਮੰਗ ਕਰ ਦਿੱਤੀ। ਲਾੜੇ ਦੇ ਪਰਿਵਾਰ ਵਲੋਂ ਸਾਲੀਆਂ ਦੀ ਇਸ ਮੰਗ ਨੂੰ ਪੂਰਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ,  ਜਿਸਦੇ ਚਲਦਿਆਂ ਉਨ੍ਹਾਂ ਨੂੰ ਬਿਨਾਂ ਲਾੜੀ ਦੇ ਹੀ ਬਰਾਤ ਨੂੰ ਵਾਪਸ ਲੈ ਕੇ ਤੁਰਨਾ ਪਿਆ।

ਦਰਸਲ ਪਿੰਡ ਬਨਡਵਾ ਨਿਵਾਸੀ ਵਿਪਨ ਦਾ ਵਿਆਹ 14 ਅਕਤੂਬਰ ਨੂੰ ਸਾਰਿਲਾ ਤਹਿਸੀਲ ਬੋਖਰ ਪਿੰਡ ਦੀ ਕ੍ਰਿਸ਼ਮਾ ਨਾਲ ਹੋਣ ਵਾਲਾ ਸੀ। ਸਮੇਂ ਦੇ ਅਨੁਸਾਰ ਲਾੜਾ ਆਪਣੀ ਬਰਾਤ ਲੈ ਕੇ ਸ਼ਾਨੋ-ਸ਼ੋਕਤ ਦੇ ਨਾਲ ਲਾੜੀ ਦੇ ਘਰ ਪਹੁੰਚਿਆ। ਇਸ ਦੌਰਾਨ ਲਾੜੇ ਦੇ ਪਹੁੰਚਦੇ ਹੀ ਇਕ-ਇਕ ਕਰਕੇ ਸਾਰੀਆਂ ਰਸਮਾਂ ਸ਼ੁਰੂ ਕਰ ਦਿੱਤੀਆਂ ਗਈਆਂ। ਬਕਾਇਦਾ ਲਾੜੇ ਤੇ ਲਾੜੀ ਦਾ ਫੋਟੋਸ਼ੂਟ ਵੀ ਹੋਣ ਲੱਗਿਆ ਪਰ ਇਸ ਤੋਂ ਬਾਅਦ ਉਸ ਵਕਤ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਜੈਮਾਲਾ ਦੀ ਰਸਮ ਦੇ ਦੌਰਾਨ ਲਾੜੀ ਦੇ ਪਰਿਵਾਰ ਵਲੋਂ 5 ਹਜ਼ਾਰ ਦੀ ਮੰਗ ਕਰ ਦਿੱਤੀ ਗਈ। ਜਿਸ ’ਤੇ ਲਾੜੇ ਦਾ ਚਾਚਾ ਓਥੇ ਮੌਜੂਦ ਕੁੜੀਆਂ ਨੂੰ 1500 ਰੁਪਏ ਦੇਣ ਲੱਗਾ। ਵਿਆਹ ਦੀਆਂ ਰਸਮਾਂ ਦੇ ਦੌਰਾਨ ਗੱਲ ਇੰਨੀ ਵੱਧ ਗਈ ਕਿ ਲਾੜੇ ਦੇ ਪਰਿਵਾਰ ਨੇ ਪੁਲਸ ਨੂੰ ਬੁਲਾ ਲਿਆ। ਪੁਲਿਸ ਦੇ ਮਾਮਲੇ 'ਚ ਦਖਲ ਦੇਣ ਤੋਂ ਬਾਵਜ਼ੂਦ ਮਾਮਲਾ ਸੁਲਝ ਨਹੀਂ ਸਕਿਆ। ਜਿਸ ਤੋਂ ਬਾਅਦ ਲਾੜੇ ਨੂੰ ਆਪਣੀ ਬਰਾਤ ਲੈ ਕੇ ਵਾਪਿਸ ਖਾਲ੍ਹੀ ਹਥ ਮੁੜਨਾ ਪਿਆ।

ਲਾੜੇ ਦੇ ਭਰਾ ਚੰਦਰਪਾਲ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਇਹ ਰਿਸ਼ਤਾ ਤੈਅ ਹੋਇਆ ਸੀ ਪਰ ਛੋਟੀ ਜਿਹੀ ਗੱਲ ਨੂੰ ਲੈ ਕੇ ਬਰਾਤ ਮੋੜ ਦਿੱਤੀ ਗਈ। ਚੰਦਰਪਾਲ ਨੇ ਕਿਹਾ ਕਿ ਨੇਗ ਦੀ ਗੱਲ ਨੂੰ ਲੈ ਕੇ ਕੁੜੀ ਵਾਲੇ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਆਪਣੀ ਕੁੜੀ ਦਾ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਤੇ ਲਾੜੇ ਸਮੇਤ ਬਰਾਤੀਆਂ ਨੂੰ ਵਾਪਸ ਘਰ ਜਾਣ ਲਈ ਕਹਿ ਦਿੱਤਾ।

ਲਾੜੇ ਦੇ ਭਰਾ ਮੁਤਾਬਕ, ਮੁੰਡਾ-ਕੁੜੀ ਘਰੋਂ ਭੱਜ ਵੀ ਚੁੱਕੇ ਹਨ। ਜਿਸ ਤੋਂ ਬਾਅਦ ਹੀ ਉਨ੍ਹਾਂ ਦੋਵਾਂ ਦਾ ਵਿਆਹ ਆਪਸੀ ਰਜ਼ਾਮੰਦੀ ਨਾਲ ਤੈਅ ਹੋਇਆਸੀ ਪਰ ਵਿਆਹ ਦੌਰਾਨ ਜਿਸ ਤਰ੍ਹਾਂ ਹੰਗਾਮਾ ਹੋਇਆ, ਉਸ ਨੂੰ ਲੈ ਕੇ ਵੀ ਲਾੜੇ ਪੱਖ ਦੇ ਲੋਕ ਕੁੜੀ ਦੇ ਘਰ ਵਾਲਿਆਂ ’ਤੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਕੁੜੀ ਨੂੰ ਚੜ੍ਹਾਵੇ ’ਚ ਦਿੱਤੇ ਗਏ ਗਹਿਣੇ ਅਤੇ ਕਪੜੇ ਕੁੜੀ ਦੇ ਘਰ ਵਾਲਿਆਂ ਨੇ ਰੱਖ ਲਏ ਹਨ, ਜੋ ਕਿ ਮੰਗਣ ’ਤੇ ਵੀ ਮੋੜੇ ਨਹੀਂ ਗਏ। 

Rakesh

This news is Content Editor Rakesh