ਉਮਰ 50 ਸਾਲ, 2000 ਕਿ.ਮੀ. ਦੀ ਪੈਦਲ ਯਾਤਰਾ ਕਰ ਅਯੁੱਧਿਆ ਪਹੁੰਚ ਰਹੇ 'ਬਾਪੂ'

01/09/2024 10:54:08 AM

ਪ੍ਰਯਾਗਰਾਜ- ਅਯੁੱਧਿਆ 'ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਦੇਸ਼ ਭਰ ਵਿਚ ਲੋਕਾਂ 'ਚ ਕਾਫੀ ਉਤਸ਼ਾਹ ਹੈ। ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਅਯੁੱਧਿਆ ਪਹੁੰਚ ਰਹੇ ਹਨ। ਅਜਿਹੇ ਹੀ ਇਕ ਰਾਮ ਭਗਤ ਹਨ ਮੁਰਤਨਾ, ਜੋ ਬਾਪੂ ਗਾਂਧੀ ਜੀ ਦੇ ਲਿਬਾਸ 'ਚ ਕਰਨਾਟਕ ਤੋਂ ਰਾਮਨਗਰੀ ਲਈ ਰਵਾਨਾ ਹੋਏ ਹਨ। ਉਨ੍ਹਾਂ ਦੇ ਹੱਥਾਂ ਵਿਚ ਸੋਟੀ ਅਤੇ ਅੱਖਾਂ 'ਤੇ ਗਾਂਧੀ ਜੀ ਵਰਗਾ ਚਸ਼ਮਾ ਹੈ। ਉਨ੍ਹਾਂ ਨੇ ਵੀ ਬਾਪੂ ਵਾਂਗ ਆਪਣੇ ਸਰੀਰ ਦੁਆਲੇ ਧੋਤੀ ਲਪੇਟੀ ਹੋਈ ਹੈ। ਮੁਰਤਨਾ ਦਾ ਇਕੋ-ਇਕ ਟੀਚਾ 22 ਜਨਵਰੀ ਤੋਂ ਪਹਿਲਾਂ ਅਯੁੱਧਿਆ ਪਹੁੰਚਣਾ ਹੈ। ਉਨ੍ਹਾਂ ਦੇ ਹੱਥ ਵਿਚ ਆਦਰਸ਼ ਰਾਮ ਰਾਜ ਬਾਰੇ ਲਿਖੀਆਂ ਤਖ਼ਤੀਆਂ ਵੀ ਹਨ। 

ਇਹ ਵੀ ਪੜ੍ਹੋ- ਸੂਰਤ 'ਚ ਤਿਆਰ ਕੀਤੀ ਗਈ ਭਗਵਾਨ ਰਾਮ ਦੀ ਤਸਵੀਰ ਵਾਲੀ ਖ਼ਾਸ ਸਾੜ੍ਹੀ, ਅਯੁੱਧਿਆ ਭੇਜੀ ਜਾਵੇਗੀ

50 ਸਾਲਾ ਮੁਰਤਨਾ ਕਰਨਾਟਕ ਦੇ ਰਹਿਣ ਵਾਲੇ ਹਨ। ਉਮਰ ਦੇ ਇਸ ਪੜਾਅ ਵਿਚ ਵੀ ਉਨ੍ਹਾਂ ਦਾ ਜਜ਼ਬਾ ਕਿਸੇ ਨੌਜਵਾਨ ਤੋਂ ਘੱਟ ਨਹੀਂ ਹੈ। ਅਜੇ ਉਹ ਪ੍ਰਯਾਗਰਾਜ ਪਹੁੰਚੇ ਹਨ, ਜਿੱਥੇ ਹੱਡ ਚੀਰਵੀਂ ਠੰਡ ਪੈ ਰਹੀ ਹੈ। ਇਸ ਠੰਡ ਵਿਚ ਵੀ ਉਨ੍ਹਾਂ ਦੇ ਸਰੀਰ 'ਤੇ ਸਿਰਫ ਧੋਤੀ ਹੈ। ਹੁਣ ਉਨ੍ਹਾਂ ਦੀ ਅਯੁੱਧਿਆ ਦੀ ਦੂਰੀ 170 ਕਿਲੋਮੀਟਰ ਬਚੀ ਹੈ, ਜਿਸ ਨੂੰ ਉਹ ਤਿੰਨ ਤੋਂ 4 ਦਿਨ ਵਿਚ ਪੂਰੀ ਕਰ ਲੈਣਗੇ।

ਇਹ ਵੀ ਪੜ੍ਹੋ- ਚਿਲਡਰਨ ਹੋਮ ਤੋਂ ਆਈ ਹੈਰਾਨ ਕਰ ਦੇਣ ਵਾਲੀ ਖ਼ਬਰ, 26 ਬੱਚੀਆਂ ਲਾਪਤਾ

ਗਾਂਧੀ ਵਾਂਗ ਦਿੱਸਣ ਵਾਲੇ ਮੁਰਤਨਾ ਜਿਸ ਵੀ ਜ਼ਿਲ੍ਹੇ 'ਚ ਜਾ ਰਹੇ ਹਨ, ਲੋਕ ਉਨ੍ਹਾਂ ਦਾ ਸੁਆਗਤ ਕਰ ਰਹੇ ਹਨ। ਉਨ੍ਹਾਂ ਨਾਲ ਸੈਲਫੀ ਲੈ ਰਹੇ ਹਨ। ਉਨ੍ਹਾਂ ਦਾ ਗੈਟਅੱਪ ਗਾਂਧੀ  ਜੀ ਦੀ ਯਾਦ ਦਿਵਾ ਰਿਹਾ ਹੈ। ਰਾਹ ਵਿਚ ਉਹ ਗਾਂਧੀ ਜੀ ਵਾਂਗ ਹੀ ਰਾਮ ਨਾ ਦੇ ਜਾਪ ਦਾ ਉੱਚਾਰਨ ਕਰ ਰਹੇ ਹਨ। ਦੱਸ ਦੇਈਏ ਕਿ ਮੁਰਤਨਾ ਨੇ 12 ਦਸੰਬਰ ਨੂੰ ਕਰਨਾਟਕ ਤੋਂ ਆਪਣੀ ਪੈਦਲ ਯਾਤਰਾ ਸ਼ੁਰੂ ਕੀਤੀ ਸੀ। 12 ਜਨਵਰੀ ਨੂੰ ਉਹ ਅਯੁੱਧਿਆ ਪਹੁੰਚਣਗੇ, ਜਿੱਥੇ ਉਨ੍ਹਾਂ ਦੀ ਯਾਤਰਾ ਖ਼ਤਮ ਹੋਵੇਗੀ। ਬੀਤੇ ਦਿਨ ਪ੍ਰਯਾਗਰਾਜ ਪਹੁੰਚ ਕੇ ਮੁਰਤਨਾ ਨੇ ਇੱਥੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu