ਬੈਂਕਿੰਗ ਸੈਕਟਰ 'ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਖ਼ਬਰ, ਇਸ ਬੈਂਕ 'ਚ ਨਿਕਲੀ ਭਰਤੀ

06/26/2020 11:59:24 AM

ਨਵੀਂ ਦਿੱਲੀ : ਜੇਕਰ ਤੁਸੀਂ ਕਾਫੀ ਸਮੇਂ ਤੋਂ ਬੈਂਕਿੰਗ ਸੈਕਟਰ ਵਿਚ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਹੁਣ ਤੁਹਾਡਾ ਇੰਤਜ਼ਾਰ ਖ਼ਤਮ ਹੋ ਜਾਏਗਾ। ਦੱਸ ਦੇਈਏ ਕਿ ਬੈਂਕ ਆਫ ਬੜੌਦਾ (BOB) ਨੇ ਸਮਾਰਟ ਸਿਟੀਜ਼ ਖੇਤਰ ਵਿਚ ਡਿਜੀਟਲ ਬੈਂਕਿੰਗ ਵਿਚ ਅਨੁਭਵ ਰੱਖਣ ਵਾਲੇ ਨੌਜਵਾਨਾਂ ਲਈ ਪ੍ਰੋਜੈਕਟ ਮੈਨੇਜ਼ਰ ਅਤੇ ਪ੍ਰੋਜੈਕਟ ਐਸੋਸੀਏਟ ਦੇ ਅਹੁਦੇ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 06 ਜੁਲਾਈ 2020 ਹੈ।

ਅਹੁਦੇ ਦਾ ਨਾਂ ਅਤੇ ਗਿਣਤੀ
ਪ੍ਰੋਜੈਕਟ ਮੈਨੇਜਰ - 01 ਅਹੁਦਾ
ਪ੍ਰੋਜੈਕਟ ਐਸੋਸੀਏਟ - 01 ਅਹੁਦਾ

ਸਿੱਖਿਅਕ ਯੋਗਤਾ
ਪ੍ਰੋਜੈਕਟ ਮੈਨੇਜਰ ਅਤੇ ਪ੍ਰੋਜੈਕਟ ਐਸੋਸੀਏਟ ਦੇ ਅਹੁਦੇ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਉੱਚ ਸਿੱਖਿਆ ਸੰਸਥਾ ਤੋਂ ਕੰਪਿਊਟਰ ਸਾਇੰਸ/ਆਈ.ਟੀ. ਜਾਂ ਇਲੈਕਟ੍ਰਾਨਿਕਸ ਅਤੇ ਟੈਲੀਕਮਿਊਨੀਕੇਸ਼ਨਸ ਵਿਚ 4 ਸਾਲ ਫੁੱਲ ਟਾਈਮ ਇੰਜੀਨੀਅਰਿੰਗ ਜਾਂ ਤਕਨਾਲੋਜੀ ਦੀ ਡਿਗਰੀ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਕ੍ਰਮਵਾਰ 7 ਸਾਲ ਅਤੇ 4 ਸਾਲ ਦਾ ਤਜ਼ੁਰਬਾ ਹੋਣਾ ਜ਼ਰੂਰੀ ਹੈ।

ਉਮਰ ਹੱਦ
ਪ੍ਰੋਜੈਕਟ ਮੈਨੇਜਰ ਦੇ ਅਹੁਦੇ 'ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 28 ਤੋਂ 45 ਸਾਲ ਨਿਰਧਾਰਤ ਕੀਤੀ ਗਈ ਹੈ ਅਤੇ ਪ੍ਰੋਜੈਕਟ ਐਸੋਸੀਏਟ ਦੇ ਅਹੁਦੇ 'ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ ਹੱਦ 26 ਤੋਂ 35 ਸਾਲ ਨਿਰਧਾਰਤ ਕੀਤੀ ਗਈ ਹੈ।

ਅਰਜ਼ੀ ਫੀਸ
ਸਾਧਾਰਨ ਅਤੇ ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਦੇ ਤੌਰ 'ਤੇ 600 ਰੁਪਏ ਜਮ੍ਹਾਂ ਕਰਾਉਣੇ ਹੋਣਗੇ। ਜਦੋਂਕਿ ਐਸ.ਸੀ./ਐਸ.ਟੀ. ਅਤੇ ਪੀ.ਡਬਲਯੂ.ਡੀ ਵਰਗ ਦੇ ਉਮੀਦਵਾਰਾਂ ਨੂੰ 100 ਰੁਪਏ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਹੈ। ਅਰਜ਼ੀ ਦੀ ਫੀਸ ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਨੈਟ ਬੈਂਕਿੰਗ ਜ਼ਰੀਏ ਜਮ੍ਹਾਂ ਕਰ ਸਕਦੇ ਹੋ।

ਇੰਝ ਹੋਵੇਗੀ ਚੋਣ
ਪ੍ਰੋਜੈਕਟ ਮੈਨੇਜਰ ਅਤੇ ਪ੍ਰੋਜੈਕਟ ਮੈਨੇਜਰ ਐਸੋਸੀਏਟ ਦੇ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਸ਼ਾਰਟ ਲਿਸਟਿੰਗ, ਲਿਖਤੀ ਪ੍ਰੀਖਿਆ ਅਤੇ ਪਰਸਨਲ ਇੰਟਰਵਿਊ/ਗਰੁੱਪ ਡਿਸਕਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਬੈਂਕ ਆਫ ਬੜੌਦਾ ਦੀ ਆਧਿਕਾਰਤ ਵੈਬਸਾਈਟ http://www.bankofbaroda.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


cherry

Content Editor

Related News