ਭਾਜਪਾ ''ਚ ਸ਼ਾਮਲ ਹੋਈ ਬੰਗਲਾਦੇਸ਼ੀ ਅਭਿਨੇਤਰੀ ਅੰਜੂ ਘੋਸ਼

06/05/2019 8:50:24 PM

ਨਵੀਂ ਦਿੱਲੀ: ਪੱਛਮੀ ਬੰਗਾਲ 'ਚ ਲੋਕ ਸਭਾ ਚੋਣਾਂ 'ਚ ਜਿੱਤ ਤੋਂ ਉਤਸਾਹਿਤ ਭਾਰਤੀ ਜਨਤਾ ਪਾਰਟੀ ਲਗਾਤਾਰ ਬੰਗਾਲ 'ਚ ਆਪਣੀ ਸਥਿਤੀ ਮਜ਼ਬੂਤ ਕਰਦੀ ਦਿਸ ਰਹੀ ਹੈ। ਚੋਣਾਂ ਦੇ ਬਾਅਦ ਲਗਾਤਾਰ ਭਾਜਪਾ ਕਈ ਆਗੂਆਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਵਾ ਰਹੀ ਹੈ ਅਤੇ ਇਸ ਸਿਲਸਿਲੇ 'ਚ ਹੁਣ ਬੰਗਲਾਦੇਸ਼ੀ ਅਭਿਨੇਤਰੀ ਅੰਜੂ ਘੋਸ਼ ਦਾ ਨਾਮ ਵੀ ਜੁੜ ਗਿਆ ਹੈ। ਬੰਗਲਾਦੇਸ਼ੀ ਅਭਿਨੇਤਰੀ ਅੰਜੂ ਘੋਸ਼ ਅੱਜ ਭਾਜਪਾ 'ਚ ਸ਼ਾਮਲ ਹੋ ਗਈ ਹੈ। ਪੱਛਮੀ ਬੰਗਾਲ ਦੇ ਕੋਲਕਾਤਾ 'ਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਦੀ ਅਗਵਾਈ 'ਚ ਅਭਿਨੇਤਰੀ ਅੰਜੂ ਘੋਸ਼ ਨੇ ਅੱਜ ਭਾਰਤੀ ਜਨਤਾ ਪਾਰਟੀ ਦਾ ਹੱਥ ਫੜਿਆ।

ਖਬਰਾਂ ਮੁਤਾਬਕ ਭਾਜਪਾ 'ਚ ਸ਼ਾਮਲ ਹੋਣ ਦੌਰਾਨ ਜਦ ਪੱਤਰਕਾਰਾਂ ਵਲੋਂ ਅੰਜੂ ਤੋਂ ਉਨ੍ਹਾਂ ਦੀ ਵਰਤਮਾਨ ਨਾਗਰਿਕਤਾ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ 'ਤੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਭਾਜਪਾ 'ਚ ਲਗਾਤਾਰ ਆਗੂਆਂ ਦੇ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। 


Related News