ਬੰਗਲਾਦੇਸ਼ ''ਚ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 22 ਲੋਕਾਂ ਦੀ ਮੌਤ

06/23/2018 9:26:45 PM

ਢਾਕਾ— ਬੰਗਲਾਦੇਸ਼ 'ਚ ਸ਼ੁੱਕਰਵਾਰ ਰਾਤ ਤੋਂ ਵਾਪਰੇ 3 ਸੜਕ ਹਾਦਸਿਆਂ 'ਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੁਲਸ ਸੂਤਰਾਂ ਮੁਤਾਬਕ ਗਾਈਬੰਧਾ ਦੇ ਪਲਾਸਬਾਰੀ ਉੱਪ ਜ਼ਿਲਾ ਖੇਤਰ 'ਚ ਸ਼ਨੀਵਾਰ ਨੂੰ ਇਕ ਬੱਸ ਦੇ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਜਾਣ ਕਾਰਨ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।ਗੋਵਿੰਦਗੰਜ ਰਾਜਮਾਰਗ ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਰੰਗਪੁਰ-ਢਾਕਰ ਰਾਜਮਾਰਗ 'ਤੇ ਬਸਹਕਾਟਾ ਖੇਤਰ 'ਚ ਬੀ. ਆਰ. ਏ. ਸੀ. ਚੌਰਾਹੇ 'ਤੇ ਹੋਇਆ।
ਇਸ ਤੋਂ ਇਲਾਵਾ ਇਕ ਹੋਰ ਘਟਨਾ ਰੰਗਪੁਰ ਦੇ ਸਦਰ ਉੱਪ ਜਿਲਾ 'ਚ ਵਾਪਰੀ, ਜਿਥੇ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਤੀਜਾ ਹਾਦਸਾ ਨਾਤੋਰੇ ਖੇਤਰ 'ਚ ਵਾਪਰਿਆ, ਜਿਥੇ ਇਕ ਤਿੰਨ ਪਹੀਆ ਵਾਹਨ ਦੀ ਟਰੱਕ ਨਾਲ ਟੱਕਰ ਹੋਈ। ਜਿਸ ਦੌਰਾਨ 2 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ।