ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨੇ ਰਾਸ਼ਟਰਪਤੀ ਕੋਵਿੰਦ, PM ਮੋਦੀ ਨੂੰ ਤੋਹਫ਼ੋ ਵਜੋਂ ਭੇਜੇ 1 ਮੀਟ੍ਰਿਕ ਟਨ ਅੰਬ

06/18/2022 12:57:30 PM

ਨਵੀਂ ਦਿੱਲੀ (ਏਜੰਸੀ)- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 'ਅੰਬ-ਹਿਲਸਾ ਕੂਟਨੀਤੀ' ਨੂੰ ਜਾਰੀ ਰੱਖਦੇ ਹੋਏ, ਸ਼ੁੱਕਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1 ਮੀਟ੍ਰਿਕ ਟਨ 'ਆਮਰਪਾਲੀ' ਅੰਬ ਭੇਜੇ। ਬੰਗਲਾਦੇਸ਼ ਹਾਈ ਕਮਿਸ਼ਨ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਹਸੀਨਾ ਨੇ ਡਿਪਲੋਮੈਟਿਕ ਮਾਧਿਅਮ ਨਾਲ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਇਹ ਅਨੋਖਾ ਤੋਹਫ਼ਾ ਭੇਜਿਆ ਹੈ।

ਇਹ ਵੀ ਪੜ੍ਹੋ: ਸ਼ਰਧਾਲੂਆਂ ਨਾਲ ਭਰੀ ਬੱਸ ਪਲਟਣ ਕਾਰਨ 9 ਲੋਕਾਂ ਦੀ ਮੌਤ, 40 ਜ਼ਖ਼ਮੀ

ਪ੍ਰਧਾਨ ਮੰਤਰੀ ਹਸੀਨਾ ਨੇ ਪਿਛਲੇ ਸਾਲ ਵੀ ਕੋਵਿੰਦ, ਮੋਦੀ ਅਤੇ ਪੱਛਮੀ ਬੰਗਾਲ, ਤ੍ਰਿਪੁਰਾ ਅਤੇ ਅਸਾਮ ਦੇ ਮੁੱਖ ਮੰਤਰੀਆਂ ਨੂੰ ਤੋਹਫ਼ੇ ਦੇ ਤੌਰ 'ਤੇ ਅੰਬ ਭੇਜੇ ਸਨ। ਹਾਈ ਕਮਿਸ਼ਨ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਪਿਛਲੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਪ੍ਰਧਾਨ ਮੰਤਰੀ ਹਸੀਨਾ ਨੇ ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਤੋਹਫ਼ੇ ਦੇ ਰੂਪ ਵਿਚ 1 ਮੀਟ੍ਰਿਕ ਟਨ 'ਆਮਰਪਾਲੀ' ਅੰਬ ਭੇਜੇ ਹਨ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਦੇ ਕਾਬੁਲ 'ਚ ਗੁਰਦੁਆਰਾ ਸਾਹਿਬ ਨੇੜੇ ਹੋਏ ਜ਼ਬਰਦਸਤ ਧਮਾਕੇ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News