ਬੈਂਗਲੁਰੂ ਦੀ ਇਹ ਵਿਦਿਆਰਥਣ ਬਣੀ ਇਕ ਦਿਨ ਦੀ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ

10/12/2019 10:53:11 AM

ਬੈਂਗਲੁਰੂ— ਬੈਂਗਲੁਰੂ ਦੀ ਰਹਿਣ ਵਾਲੀ ਪੱਤਰਕਾਰੀ (journalism) ਵਿਦਿਆਰਥਣ ਨੂੰ ਇਕ ਦਿਨ ਲਈ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਬਣਨ ਦਾ ਖਾਸ ਮੌਕਾ ਮਿਲਿਆ ਹੈ। ਇਸ ਇਕ ਦਿਨ 'ਚ ਵਿਦਿਆਰਥਣ ਨੂੰ ਯੂ.ਕੇ-ਇੰਡੀਆ ਦਰਮਿਆਨ ਹੋਣ ਵਾਲੇ ਡਿਪਲੋਮੈਟਿਕ ਫੈਸਲਿਆਂ ਦੇ ਸੰਬੰਧ 'ਚ ਜਾਣਨ ਦਾ ਮੌਕਾ ਮਿਲਿਆ। ਬ੍ਰਿਟਿਸ਼ ਹਾਈ ਕਮਿਸ਼ਨ ਵਲੋਂ ਔਰਤਾਂ ਨੂੰ ਅੱਗੇ ਵਧਾਉਣ ਲਈ ਇਹ ਖਾਸ ਪਹਿਲ ਕੀਤੀ ਹੈ, ਇਸ ਦੇ ਅਧੀਨ 'ਇੰਟਰਨੈਸ਼ਨਲ ਡੇਅ ਫਾਰ ਗਰਲਜ਼' ਦੇ ਅਧੀਨ ਇਕ ਦਿਨ ਦੀ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਬਣਾਉਣ ਲਈ ਮੁਕਾਬਲੇ ਰਾਹੀਂ ਚੋਣ ਕੀਤੀ ਜਾਂਦੀ ਹੈ। ਇਸ ਵਾਰ ਬੈਂਗਲੁਰੂ ਦੀ ਪੱਤਰਕਾਰੀ ਵਿਦਿਆਰਥਣ ਅੰਬਾਲਿਕਾ ਦੀ ਇਸ ਖਾਸ ਦਿਨ ਲਈ ਚੋਣ ਹੋਈ ਸੀ। ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਬ੍ਰਿਟਿਸ਼ ਅੰਬੈਂਸੀ ਵਲੋਂ ਇਹ ਕਵਾਇਦ ਕੀਤੀ ਗਈ। ਜੇਰੇਮੀ ਪਿਲਮੋਰ ਬੈਡਫੋਰਡ ਤੋਂ ਚਾਰਜ ਲੈ ਕੇ ਅੰਬਾਲਿਕਾ ਸ਼ੁੱਕਰਵਾਰ ਨੂੰ ਇਕ ਦਿਨ ਲਈ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਬੈਂਗਲੁਰੂ ਦੀ ਭੂਮਿਕਾ 'ਚ ਨਜ਼ਰ ਆਈ। ਇਹ ਭਾਰਤ 'ਚ ਯੂ.ਕੇ. ਦੀ ਤੀਜੀ ਸਭ ਤੋਂ ਵੱਡੀ ਪੋਸਟ ਹੈ। ਆਪਣੇ ਇਸ ਦਿਨ ਦੇ ਕਾਰਜਕਾਲ 'ਚ ਅੰਬਾਲਿਕਾ ਨੇ ਬ੍ਰਿਫਿੰਗ ਸੈਸ਼ਨ ਦੀ ਪ੍ਰਧਾਨਗੀ ਕਰਨ ਦੇ ਨਾਲ ਹੀ ਯੂ.ਐੱਨ. ਵਲੋਂ ਐਲਾਨ 'ਇੰਟਰਨੈਸ਼ਨਲ ਡੇਅ ਆਫ ਦਿ ਗਰਲ ਚਾਈਲਡ' ਮੌਕੇ 'ਤੇ ਸਰਕਾਰੀ ਅਤੇ ਵਪਾਰਕ ਪ੍ਰਤੀਨਿਧੀਆਂ ਦੀ ਬੈਠਕ ਵੀ ਲਈ।

ਆਪਣੇ ਇਸ ਅਨੋਖੇ ਅਨੁਭਵ ਬਾਰੇ ਅੰਬਾਲਿਕਾ ਦੱਸਦੀ ਹੈ ਕਿ ਮੇਰਾ ਪੂਰਾ ਦਿਨ ਪਾਵਰ ਪੈਕ ਸੀ, ਕਿਉਂਕਿ ਪਹਿਲਾਂ ਤੋਂ ਹੀ ਪੂਰੇ ਦਿਨ ਲਈ ਪਲਾਨਿੰਗ ਹੋ ਗਈ ਸੀ। ਮੈਂ ਬੈਂਗਲੁਰੂ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਦਫ਼ਤਰ ਦੇ ਸਾਰੇ ਕਰਮਚਾਰੀਆਂ ਨੂੰ ਮਿਲੀ। ਇਸ ਤੋਂ ਬਾਅਦ ਅਸੀਂ ਵ੍ਹਾਈਟਫੀਲਡ 'ਚ ਟੈਸਕੋ ਗੇ ਜਿੱਥੇ ਉਸ ਦੀ ਕਾਰਜ ਪ੍ਰਣਾਲੀ ਨੂੰ ਦੇਖਿਆ। ਇੱਥੇ ਅਸੀਂ ਵਿਦਿਆ ਲਕਸ਼ਮੀ ਨਾਲ ਵੀ ਮੁਲਾਕਾਤ ਕੀਤੀ, ਜੋ ਜੈਂਡਰ ਇਕਵੀਲਿਟੀ ਲਈ ਕੰਮ ਕਰ ਰਹੀ ਹੈ।''

ਅੰਬਾਲਿਕਾ ਨੇ ਇਹ ਵੀ ਕਿਹਾ ਕਿ ਇਹ ਸਿਰਫ਼ ਇਕ ਦਿਨ ਦਾ ਕੰਮ ਨਹੀਂ ਹੈ ਸਗੋਂ ਇਹ ਇਕ ਪੂਰੀ ਕਾਰਜ ਪ੍ਰਣਾਲੀ ਹੈ ਕਿ ਆਖਰ ਅਸੀਂ ਇਸ ਪੋਸਟ ਤੱਕ ਕਿਵੇਂ ਪਹੁੰਚ ਸਕਦੇ ਹਾਂ ਅਤੇ ਇਸ ਦੇ ਨਾਲ ਹੀ ਹੁਣ ਇਹ ਦੇਖਣ ਦੀ ਸ਼ੁਰੂਆਤ ਹੋਈ ਹੈ ਕਿ ਆਖਰ ਇਨ੍ਹਾਂ ਆਫਿਸ ਪੋਸਟ 'ਤੇ ਕਿਵੇਂ ਕੰਮ ਕੀਤਾ ਜਾਂਦਾ ਹੈ ਅਤੇ ਭਾਰਤ ਤੇ ਯੂ.ਕੇ. ਦਰਮਿਆਨ ਡਿਪਲੋਮੈਟਿਕ ਰਿਲੇਸ਼ਨ ਕਿਵੇਂ ਰਹਿੰਦੇ ਹਨ। ਇਹ ਮੇਰੇ ਲਈ ਇਕ ਚੰਗਾ ਅਨੁਭਵ ਸੀ। ਉੱਥੇ ਹੀ ਡਿਪਟੀ ਹਾਈ ਕਮਿਸ਼ਨਰ ਬੈਡਫੋਰਡ ਦਾ ਕਹਿਣਾ ਹੈ ਕਿ ਇਹ ਕੰਸੈਪਟ 'ਇੰਟਰਨੈਸ਼ਨਲ ਡੇਅ ਆਫ ਦਿ ਗਰਲ' 'ਤੇ ਸਾਹਮਣੇ ਆਇਆ ਸੀ। ਅਸੀਂ ਭਾਰਤ 'ਚ ਕਈ ਥਾਂਵਾਂ 'ਤੇ ਮੁਕਾਬਲੇ ਦਾ ਆਯੋਜਨ ਕੀਤਾ ਸੀ। ਇਸ ਮੁਕਾਬਲੇ 'ਚ ਵੱਡੀ ਗਿਣਤੀ 'ਚ ਨੌਜਵਾਨ ਔਰਤਾਂ ਨੇ ਹਿੱਸਾ ਲਿਆ ਸੀ। ਅਸੀਂ ਭਾਰਤ 'ਚ ਇਹ ਦੂਜੀ ਵਾਰ ਕਰ ਰਹੇ ਹਨ। ਇਹ ਅਸੀਂ ਦੇਸ਼ ਦੇ ਨਾਲ ਹੀ ਕੌਮਾਂਤਰੀ ਲੇਵਲ 'ਤੇ ਔਰਤਾਂ ਦੀ ਆਵਾਜ਼, ਉਨ੍ਹਾਂ ਦੇ ਮੁੱਦੇ ਚੁੱਕਣ ਲਈ ਯੂ.ਕੇ. ਦੇ ਸਪੋਰਟ ਨੂੰ ਹਾਈਲਾਈਟ ਕਰ ਰਹੇ ਹਨ।

DIsha

This news is Content Editor DIsha