ਗਲਤੀ ਨਾਲ ਪੀ.ਓ.ਕੇ. ਗਿਆ ਬਾਂਦੀਪੋਰਾ ਦਾ ਨੌਜਵਾਨ ਵਾਪਸ ਮੋੜਿਆ

04/21/2021 4:15:05 AM

ਸ਼੍ਰੀਨਗਰ/ਜੰਮੂ (ਉਦੈ) – ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦਾ ਨੌਜਵਾਨ ਗਲਤੀ ਨਾਲ ਮਕਬੂਜ਼ਾ ਕਸ਼ਮੀਰ ਚਲਾ ਗਿਆ ਸੀ, ਜਿਸ ਨੂੰ ਪਾਕਿ ਅਧਿਕਾਰੀਆਂ ਨੇ ਮੰਗਲਵਾਰ ਨੂੰ ਵਾਪਸ ਮੋੜ ਦਿੱਤਾ। ਉਸ ਨੂੰ ਕੰਟਰੋਲ ਲਾਈਨ ’ਤੇ ਟੀਥਵਾਲ ਪੁਲ ਰਾਹੀਂ ਕਸ਼ਮੀਰ ’ਚ ਵਾਪਸ ਭੇਜਿਆ ਗਿਆ। ਜਾਣਕਾਰੀ ਅਨੁਸਾਰ ਬਾਂਦੀਪੋਰਾ ਜ਼ਿਲੇ ਦੇ ਗੁਰਜੇ ਇਲਾਕੇ ਦਾ ਰਹਿਣ ਵਾਲਾ 18 ਸਾਲਾ ਮੁੰਹਮਦ ਸਈਦ ਮੋਹੀਊਦੀਨ ਸਤੰਬਰ 2020 ’ਚ ਗਲਤੀ ਨਾਲ ਮਕਬੂਜ਼ਾ ਕਸ਼ਮੀਰ ’ਚ ਚਲਾ ਗਿਆ ਸੀ।

ਇਹ ਵੀ ਪੜ੍ਹੋ- ਨੌਜਵਾਨ ਕੋਸ਼ਿਸ਼ ਕਰਨ ਤਾਂ ਲਾਕਡਾਊਨ ਦਾ ਸਵਾਲ ਹੀ ਪੈਂਦਾ ਨਹੀਂ ਹੁੰਦਾ: ਪੀ.ਐੱਮ. ਮੋਦੀ

ਇਸ ਬਾਰੇ ਪਾਕਿਸਤਾਨ ਵਾਲੇ ਕਸ਼ਮੀਰ ਪ੍ਰਸ਼ਾਸਨ ਨਾਲ ਭਾਰਤੀ ਅਧਿਕਾਰੀਆਂ ਨੇ ਸੰਪਰਕ ਕੀਤਾ, ਜਿਸ ਦੇ ਨਤੀਜੇ ਵਜੋਂ ਨੌਜਵਾਨ ਨੂੰ ਮੰਗਲਵਾਰ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਦੱਸਣਯੋਗ ਹੈ ਕਿ ਕਿਸ਼ਨਗੰਗਾ ਨਦੀ ’ਤੇ ਬਣਿਆ ਟੀਥਵਾਲ ਪੁਲ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਦਾ ਕੇਂਦਰ ਹੈ। ਇਸ ਰਸਤੇ ਵੀ ਮਕਬੂਜ਼ਾ ਕਸ਼ਮੀਰ ਤੇ ਜੰਮੂ-ਕਸ਼ਮੀਰ ਦੇ ਵਿਛੜੇ ਪਰਿਵਾਰ ਆਪਸ ’ਚ ਮਿਲਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਪੁੰਛ ’ਚ ਮਕਬੂਜ਼ਾ ਕਸ਼ਮੀਰ ਤੋਂ ਭਾਰਤੀ ਇਲਾਕੇ ’ਚ ਗਲਤੀ ਨਾਲ ਦਾਖਲ ਹੋਏ ਨੌਜਵਾਨ ਨੂੰ ਭਾਰਤੀ ਅਧਿਕਾਰੀਆਂ ਨੇ ਵਾਪਸ ਭੇਜ ਦਿੱਤਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 

Inder Prajapati

This news is Content Editor Inder Prajapati