ਹਿਮਾਚਲ ਦੇ ਕੁਝ ਪਿੰਡਾਂ ’ਚ ਸਿਗਰਟ, ਤੰਬਾਕੂ ਅਤੇ ਚਮੜੇ ਦੀਆਂ ਚੀਜ਼ਾਂ ’ਤੇ ਪਾਬੰਦੀ

07/31/2022 6:29:58 PM

ਸ਼ਿਮਲਾ– ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਦੇ ਚੌਹਾਰ ਘਾਟੀ ਅਤੇ ਜ਼ਿਲ੍ਹਾ ਕਾਂਗੜਾ ਦੇ ਛੋਟਾ ਭੰਗਾਲ ’ਚ ਕੁਝ ਪਿੰਡ ਅਜਿਹੇ ਵੀ ਹਨ, ਜਿੱਥੇ ਬੀੜੀ, ਸਿਗਰਟ, ਤੰਬਾਕੂ ਅਤੇ ਚਮੜੇ ਦੀਆਂ ਚੀਜ਼ਾਂ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਜੇਕਰ ਕੋਈ ਵਿਅਕਤੀ ਗਲਤੀ ਨਾਲ ਅਜਿਹੀਆਂ ਚੀਜ਼ਾਂ ਪਿੰਡ ’ਚ ਲੈ ਕੇ ਚੱਲਾ ਜਾਂਦਾ ਹੈ ਅਤੇ ਪਿੰਡ ਵਾਲੇ ਉਸ ਨੂੰ ਇਨ੍ਹਾਂ ਚੀਜ਼ਾਂ ਨਾਲ ਫੜ ਲੈਂਦੇ ਹਨ ਤਾਂ ਉਸ ਨੂੰ ਤੈਅ ਜੁਰਮਾਨਾ ਭਰਨ ਨਾਲ ਮੁਆਫ਼ੀ ਵੀ ਮੰਗਣੀ ਪੈਂਦੀ ਹੈ। 

ਚੌਹਾਰ ਘਾਟੀ ਦੇ ਹੁਰਾਂਗ, ਖਬਾਨ, ਪੰਜੌੜ ਅਤੇ ਛੋਟਾਭੰਗਾਲ ਦੇ ਜੁਧਾਰ, ਛੇਰਨਾ ਅਤੇ ਅੰਦਰਲੀ ਮਲਾਹ ਅਜਿਹੇ ਪਿੰਡ ਹਨ, ਜਿੱਥੇ ਅੱਜ ਵੀ ਰੱਬੀ ਹੁਕਮ ਲਾਗੂ ਹੈ। ਇਨ੍ਹਾਂ ਪਿੰਡਾਂ ’ਚ ਰੱਬੀ ਹੁਕਮ ਹੈ ਕਿ ਕੋਈ ਵੀ ਪਿੰਡ ਵਾਸੀ ਜਾਂ ਬਾਹਰ ਤੋਂ ਆਉਣ ਵਾਲਾ ਵਿਅਕਤੀ ਬੀੜੀ, ਸਿਗਰਟ, ਤੰਬਾਕੂ ਅਤੇ ਚਮੜੇ ਦੀ ਕੋਈ ਵੀ ਚੀਜ਼ ਪਿੰਡ ’ਚ ਨਹੀਂ ਲੈ ਕੇ ਜਾ ਸਕਦਾ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਦੇਵੀ-ਦੇਵਤਿਆਂ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਾਰੇ ਪਿੰਡ ਵਾਸੀਆਂ ਨੂੰ ਕੁਦਰਤੀ ਆਫ਼ਤ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਅਤੇ ਉਲੰਘਣਾ ਕਰਨ ਵਾਲੇ ਨੂੰ ਦੇਵੀ-ਦੇਵਤਿਆਂ ਦੇ ਹੁਕਮਾਂ ਅਨੁਸਾਰ ਜੁਰਮਾਨਾ ਭਰਨਾ ਪੈਂਦਾ ਹੈ।


Tanu

Content Editor

Related News