ਨੇਪਾਲ ''ਚ ਭਾਰਤੀ ਨਿਊਜ਼ ਚੈਨਲਾਂ ਦੇ ਪ੍ਰਸਾਰਣ ''ਤੇ ਰੋਕ

07/09/2020 10:48:20 PM

ਕਾਠਮੰਡੂ - ਨੇਪਾਲ ਨੇ ਸਰਹੱਦੀ ਵਿਵਾਦ ਤੋਂ ਬਾਅਦ ਕਾਰਵਾਈ ਕਰਦੇ ਹੋਏ ਭਾਰਤੀ ਨਿਊਜ਼ ਟੀ. ਵੀ. ਚੈਨਲਾਂ ਦੇ ਪ੍ਰਸਾਰਣ 'ਤੇ ਰੋਕ ਲਾ ਦਿੱਤੀ ਹੈ। ਆਖਿਆ ਜਾ ਰਿਹਾ ਹੈ ਕਿ ਨੇਪਾਲ ਨੇ ਇਸ ਨੂੰ ਲੈ ਕੇ ਕੋਈ ਅਧਿਕਾਰਕ ਆਦੇਸ਼ ਜਾਰੀ ਨਹੀਂ ਕੀਤਾ ਹੈ ਪਰ ਨੇਪਾਲ ਦੇ ਟੀ. ਵੀ. ਆਪਰੇਟਰ ਭਾਰਤੀ ਨਿਊਜ਼ ਚੈਨਲਾਂ ਦਾ ਪ੍ਰਸਾਰਣ ਨਹੀਂ ਕਰ ਰਹੇ ਹਨ। ਨੇਪਾਲ ਵਿਚ ਬੈਨ ਕੀਤੇ ਗਏ ਚੈਨਲਾਂ ਵਿਚ ਡੀ. ਡੀ. ਨਿਊਜ਼ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।

ਤਾਂ ਚੀਨ ਦੇ ਰਾਹ 'ਤੇ ਚੱਲ ਰਹੇ ਓਲੀ
ਨੇਪਾਲ ਦੇ ਪ੍ਰਧਾਨ ਮੰਤਰੀ ਸ਼ਰਮਾ ਓਲੀ ਭਾਰਤੀ ਨਿਊਜ਼ ਚੈਨਲਾਂ 'ਤੇ ਬੈਨ ਲਾ ਕੇ ਇਕ ਵਾਰ ਫਿਰ ਚੀਨ ਦੇ ਨਕਸ਼ੇ 'ਤੇ ਚੱਲਦੇ ਦਿਖਾਈ ਦੇ ਰਹੇ ਹਨ। ਦੱਸ ਦਈਏ ਕਿ ਲੱਦਾਖ ਵਿਚ ਜਾਰੀ ਤਣਾਅ ਵਿਚਾਲੇ ਚੀਨ ਨੇ ਵੀ ਭਾਰਤੀ ਨਿਊਜ਼ ਚੈਨਲਾਂ ਦੇ ਪ੍ਰਸਾਰਣ 'ਤੇ ਰੋਕ ਲਾ ਦਿੱਤੀ ਸੀ। ਚੀਨ ਨੂੰ ਡਰ ਸੀ ਕਿ ਉਥੋਂ ਦੇ ਲੋਕਾਂ ਨੂੰ ਭਾਰਤੀ ਨਿਊਜ਼ ਚੈਨਲਾਂ ਦੇ ਜ਼ਰੀਏ ਸਰਹੱਦ ਦੇ ਹਾਲਾਤ ਦੀ ਸਹੀ ਜਾਣਕਾਰੀ ਮਿਲ ਸਕਦੀ ਹੈ।

ਰਾਸ਼ਟਰਵਾਦ ਦੇ ਸਹਾਰੇ ਸੱਤਾ ਵਿਚ ਬਣੇ ਰਹਿਣਾ ਚਾਹੁੰਦੇ ਹਨ ਓਲੀ
ਪੀ. ਐਮ. ਓਲੀ ਨੇਪਾਲ ਦੀ ਸੱਤਾ ਵਿਚ ਰਾਸ਼ਟਰਵਾਦ ਦੇ ਸਹਾਰੇ ਬਣੇ ਰਹਿਣਾ ਚਾਹੁੰਦੇ ਹਨ। ਇਸ ਲਈ ਉਹ ਕਦੇ ਨਕਸ਼ਾ ਵਿਵਾਦ ਤਾਂ ਕਦੇ ਨਾਗਰਿਕਤਾ ਕਾਨੂੰਨ ਦੇ ਜ਼ਰੀਏ ਭਾਰਤ ਖਿਲਾਫ ਸਖਤ ਕਦਮ ਚੁੱਕ ਰਹੇ ਹਨ। ਓਲੀ ਨੇ ਹਾਲ ਹੀ ਵਿਚ ਆਪਣੀ ਸਰਕਾਰ ਡਿਗਾਉਣ ਨੂੰ ਲੈ ਕੇ ਭਾਰਤ 'ਤੇ ਸਾਜਿਸ਼ ਰੱਚਣ ਦਾ ਦੋਸ਼ ਲਗਾਇਆ ਸੀ। ਉਥੇ, ਚੀਨੀ ਰਾਜਦੂਤ ਨਾਲ ਉਨ੍ਹਾਂ ਦੀ ਨੇੜਤਾ ਨੂੰ ਲੈ ਕੇ ਨੇਪਾਲ ਵਿਚ ਹੀ ਵਿਰੋਧ ਸ਼ੁਰੂ ਹੋ ਗਿਆ ਹੈ।

ਨੇਪਾਲ ਨੇ ਚੀਨ ਨਾਲ ਵਧਾਈ ਨੇੜਤਾ
ਨੇਪਾਲ ਵਿਚ ਇਨ੍ਹਾਂ ਦਿਨੀਂ ਸਿਆਸਤ ਵਿਚ ਖੱਬੇ-ਪੱਖੀ ਦਾ ਦਬਦਬਾਅ ਹੈ। ਮੌਜੂਦਾ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਵੀ ਖੱਬੇ ਪੱਖੀ ਹਨ ਅਤੇ ਨੇਪਾਲ ਵਿਚ ਸੰਵਿਧਾਨ ਨੂੰ ਅਪਣਾਏ ਜਾਣ ਤੋਂ ਬਾਅਦ ਸਾਲ 2015 ਵਿਚ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਨੂੰ ਨੇਪਾਲ ਦੇ ਖੱਬੇ ਪੱਖੀ ਦਲਾਂ ਦਾ ਸਮਰਥਨ ਹਾਸਲ ਸੀ। ਕੇ. ਪੀ. ਸ਼ਰਮਾ ਆਪਣੀ ਭਾਰਤ ਵਿਰੋਧੀ ਭਾਵਨਾਵਾਂ ਲਈ ਜਾਣੇ ਜਾਂਦੇ ਹਨ। ਸਾਲ 2015 ਵਿਚ ਭਾਰਤ ਦੀ ਨਾਕੇਬੰਦੀ ਤੋਂ ਬਾਅਦ ਵੀ ਉਨ੍ਹਾਂ ਨੇ ਨੇਪਾਲੀ ਸੰਵਿਧਾਨ ਵਿਚ ਬਦਲਾਅ ਨਹੀਂ ਕੀਤਾ ਅਤੇ ਭਾਰਤ ਖਿਲਾਫ ਜਵਾਬੀ ਕਾਰਵਾਈ ਲਈ ਕੇ. ਪੀ. ਸ਼ਰਮਾ ਚੀਨ ਦੇ ਪੱਖ ਵਿਚ ਚਲੇ ਗਏ। ਨੇਪਾਲ ਸਰਕਾਰ ਚੀਨ ਦੇ ਨਾਲ ਇਕ ਸਮਝੌਤਾ ਕਰ ਲਿਆ। ਇਸ ਦੇ ਤਹਿਤ ਚੀਨ ਨੇ ਆਪਣੇ ਪੋਰਟ ਨੂੰ ਇਸਤੇਮਾਲ ਕਰਨ ਦੀ ਇਜਾਜ਼ਤ ਨੇਪਾਲ ਨੂੰ ਦੇ ਦਿੱਤੀ।


Khushdeep Jassi

Content Editor

Related News