ਬਲੀਆ ''ਚ ਭਾਜਪਾ ਨੇਤਾ ਸਮੇਤ ਤਿੰਨ ਲੋਕਾਂ ''ਤੇ ਗੋਲੀਬਾਰੀ

07/16/2018 2:22:13 PM

ਬਲੀਆ— ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੇ ਉਭਾਂਵ ਥਾਣਾ ਇਲਾਕੇ 'ਚ ਹਥਿਆਰਬੰਦਾਂ ਨੇ ਅੱਜ ਭਾਜਪਾ ਨੇਤਾ ਸਮੇਤ ਤਿੰਨ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ, ਜਿਨ੍ਹਾਂ ਨੂੰ ਗੰਭੀਰ ਹਾਲਤ 'ਚ ਬਨਾਰਸ ਲਿਜਾਇਆ ਗਿਆ। ਪੁਲਸ ਮੁਤਾਬਕ ਪੜਰੀ ਪਿੰਡ ਨਿਵਾਸੀ ਸਥਾਨਕ ਨੇਤਾ ਮੁਰਲੀਧਰ ਵਰਮਾ (32) ਮੋਟਰਸਾਈਕਲ 'ਤੇ ਮਊ ਜ਼ਿਲੇ ਦੇ ਅਹਿਰੂਪੁਰ ਜਾ ਰਿਹਾ ਸੀ। ਉਸ ਨਾਲ ਉਸ ਦੀ ਪਤਨੀ ਪ੍ਰਿਅੰਕਾ ਦੇਵੀ (29) ਵੀ ਸੀ, ਜੋ ਅਧਿਆਪਿਕਾ ਹੈ। ਨਾਲਾ ਪੁਲ ਦੇ ਨੇੜੇ ਪਹੁੰਚਦੇ ਹੀ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ 'ਚ ਸੋਨਾਡੀਹ ਪਿੰਡ ਦਾ ਅਜੀਤ ਯਾਦਵ (30) ਵੀ ਜ਼ਖਮੀ ਹੋ ਗਿਆ। 
ਜਾਣਕਾਰੀ ਮੁਤਾਬਕ ਤਿੰਨਾਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ, ਬੇਲਥਰਾ ਰੋਡ ਲਿਆਂਦਾ ਗਿਆ, ਜਿੱਥੇ ਸਥਿਤੀ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਬਨਾਰਸ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ। ਮੁਰਲੀ ਦੇ ਵੱਡੇ ਭਰਾ ਪ੍ਰੇਮ ਚੰਦਰ ਵਰਮਾ ਦਾ 2 ਮਾਰਚ 2012 ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।