ਘਰ ''ਚ ਦਾਖ਼ਲ ਹੋ ਕੇ ਬਦਮਾਸ਼ ਨੇ ਔਰਤ ''ਤੇ ਚਾਕੂ ਨਾਲ ਕੀਤਾ ਹਮਲਾ

09/24/2017 4:33:37 PM

ਦੇਹਰਾਦੂਨ— ਦਿਨ-ਦਿਹਾੜੇ ਘਰ 'ਚ ਦਾਖ਼ਲ ਹੋਏ ਬਦਮਾਸ਼ਾਂ ਨੇ ਔਰਤ 'ਤੇ ਚਾਕੂ ਨਾਲ ਹਮਲਾ ਕਰਕੇ ਗਹਿਣੇ ਅਤੇ ਨਕਦੀ ਲੁੱਟ ਲਈ। ਹਮਲੇ 'ਚ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਔਰਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਮੁਕੱਦਮਾ ਦਰਜ ਕਰਕੇ ਬਦਮਾਸ਼ਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 
ਪੁਲਸ ਮੁਤਾਬਕ ਆਸਿਥ ਉਦੋਲਾ ਕਲੇਮੈਂਟ ਟਾਊਨ ਖੇਤਰ 'ਚ ਟਰਨਰ ਰੋਡ 'ਤੇ ਰਹਿੰਦੇ ਹਨ। ਉਹ ਰਾਏਪੁਰ ਸਥਿਤ ਇਕ ਰੱਖਿਆ ਸੰਸਥਾਨ 'ਚ ਨੌਕਰੀ ਕਰਦੇ ਹਨ। ਉਹ ਡਿਊਟੀ ਚਲੇ ਗਏ ਅਤੇ ਘਰ 'ਤੇ ਉਸ ਦੀ ਪਤਨੀ ਰਜੀਆ ਬੇਗਮ ਇੱਕਲੀ ਸੀ। ਦੁਪਹਿਰ ਦੇ ਸਮੇਂ ਇਕ ਬਦਮਾਸ਼ ਘਰ 'ਚ ਦਾਖ਼ਲ ਹੋ ਗਿਆ ਅਤੇ ਚਾਕੂ ਦੀ ਨੋਕ 'ਤੇ ਰਜੀਆ ਤੋਂ ਉਸ ਦੇ ਗਹਿਣੇ ਉਤਰਵਾ ਦਿੱਤੇ। ਇਸ ਦੇ ਬਾਅਦ ਨਕਦੀ ਦੀ ਤਲਾਸ਼ 'ਚ ਅਲਮਾਰੀ ਵੀ ਦੇਖੀ। ਰਜੀਆ ਨੇ ਵਿਰੋਧ ਕੀਤਾ ਤਾਂ ਉਸ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਦੋਸ਼ੀ ਨੇ ਰਜੀਆ 'ਤੇ ਚਾਕੂ ਨਾਲ ਕਈ ਵਾਰ ਕਰਨ ਦੇ ਬਾਅਦ ਕੁੱਟਮਾਰ ਵੀ ਕੀਤੀ। ਖੂਨ ਨਾਲ ਲਥਪਥ ਰਜੀਆ ਬੇਸੁੱਧ ਕਮਰੇ 'ਚ ਡਿੱਗ ਗਈ ਅਤੇ ਦੋਸ਼ੀ ਭੱਜ ਗਿਆ।
ਕੁਝ ਦੇਰ ਬਾਅਦ ਉਨ੍ਹਾਂ ਦੇ ਕਿਰਾਏਦਾਰ ਦੀ ਬੇਟੀ ਉਥੇ ਗਈ ਅਤੇ ਰਜੀਆ ਨੂੰ ਖੂਨ ਨਾਲ ਲਥਪਥ ਦੇਖ ਕੇ ਪਰਿਵਾਰਕ ਮੈਬਰਾਂ ਨੂੰ ਜਾਣਕਾਰੀ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਆਸਪਾਸ ਦੇ ਲੋਕ ਇੱਕਠੇ ਹੋ ਗਏ ਅਤੇ ਰਜੀਆ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਫੁਟੇਜ਼ ਅਤੇ ਔਰਤ ਦੇ ਦੱਸੇ ਗਏ ਹੁਲੀਆ ਦੇ ਆਧਾਰ 'ਤੇ ਜਲਦੀ ਹੀ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।